
ਜਲੰਧਰ, ਐਚ ਐਸ ਚਾਵਲਾ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਕਮਿਸ਼ਨਰ ਪੁਲਿਸ ਪੁਲਿਸ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ IPS ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਮਾਨਯੋਗ ਸ਼੍ਰੀ ਹਰਿੰਦਰ ਸਿੰਘ ਗਿੱਲ PPS, ADCP-2 ਸਾਹਿਬ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਅੱਜ H. No. 65 ਰਾਜਨ ਨਗਰ ਜਲੰਧਰ ਵਿਖੇ ਸ਼੍ਰੀ ਆਤਿਸ਼ ਭਾਟੀਆ PPS, ACP WEST, ਸ਼੍ਰੀਮਤੀ ਸੁਖਪ੍ਰੀਤ ਕੌਰ Assistant Town Planner ਨਗਰ ਨਿਗਮ ਜਲੰਧਰ ਦੀ ਨਿਗਰਾਨੀ ਹੇਠ ਅਤੇ ਉਹਨਾਂ ਦੀ ਟੀਮ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਦੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ

ਮੁੱਖ ਅਫਸਰ ਥਾਣਾ SI ਜੈ ਇੰਦਰ ਸਿੰਘ ਬਸਤੀ ਬਾਵਾ ਖੇਲ ਕਮਿਸ਼ਨਰੇਟ ਜਲੰਧਰ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੱਦੇਨਜਰ ਰੱਖਦੇ ਹੋਏ ਪੁਲਿਸ ਫੋਰਸ ਨਾਲ ਸੁੱਰਖਿਆ ਮੁੱਹਇਆ ਕਰਵਾ ਕੇ ਡੱਰਗ ਪੈਡਲਰ ਨਰਿੰਦਰ ਕੁਮਾਰ ਉਰਫ ਬਾਬਾ ਪੁੱਤਰ ਹਿੰਦਪਾਲ ਵਾਸੀ H. No. 65 ਰਾਜਨ ਨਗਰ ਜਲੰਧਰ ਖਿਲਾਫ ਕੁੱਲ 14 ਮੁੱਕਦਮੇ ਦਰਜ ਹਨ, ਜਿਹਨਾਂ ਵਿੱਚੋਂ 05 ਮੁੱਕਦਮੇ NDPS ACT ਨਾਲ ਸੰਬੰਧਤ ਦਰਜ ਰਜਿਸਟਰ ਹਨ, ਦੀ ਨਾਜਾਇਜ ਉਸਾਰੀ ਨੂੰ ਨਗਰ ਨਿਗਮ ਵੱਲੋਂ ਢਾਹ ਦਿੱਤਾ ਗਿਆ। ਕਮਿਸ਼ਨਰੇਟ ਜਲੰਧਰ ਵਿੱਚ ਨਸ਼ਿਆਂ ਨਾਲ ਸੰਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਦੇ ਖਿਲਾਫ ਸਖਤ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਨਾਲ ਹੁੰਦੀ ਰਵੇਗੀ।
















