ਦੇਸ਼ਦੁਨੀਆਂਪੰਜਾਬ

ਪੱਤਰਕਾਰ ਭਾਈਚਾਰੇ ਦਾ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਭਗਵੰਤ ਮਾਨ ਦੀ ਸਰਕਾਰ ਦੇ ਪੱਤਨ ਦੀ ਨਿਸ਼ਾਨੀ – ਇਕਬਾਲ ਸਿੰਘ ਭੱਟੀ

ਪੈਰਿਸ, (PRIME INDIAN NEWS) :- ਭਗਵੰਤ ਮਾਨ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ, ਜਿਤਨਾ ਯੋਗਦਾਨ ਆਪ ਪਾਰਟੀ ਦੀ ਪਾਪੂਲਰਤਾ ਦਾ ਸੀ, ਉਸਤੋਂ ਕਿਧਰੇ ਵੱਧ ਯੋਗਦਾਨ ਪੱਤਰਕਾਰ ਭਾਈਚਾਰੇ ਦਾ ਸੀ, ਜਿਸ ਨੂੰ ਭਗਵੰਤ ਮਾਨ ਅੱਖੋਂ ਪਰੋਖੇ ਕਰਕੇ, ਆਪਣਾ ਹੀ ਨੁਕਸਾਨ ਕਰਵਾ ਰਿਹਾ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ -ਡਾਨ ਫਰਾਂਸ ਅਤੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਕਰਦੇ ਹੋਏ ਕਿਹਾ ਕਿ, ਭਗਵੰਤ ਮਾਨ ਨੇ ਝੂਠੇ ਵਾਅਦੇ ਕਰਕੇ ਜਿੱਥੇ ਪੰਜਾਬ ਦੇ ਵੋਟਰਾਂ ਨੂੰ ਵਰਗਲਾਇਆ ਸੀ, ਉਥੇ ਹੀ ਉਹ ਹੁਣ ਪੱਤਰਕਾਰਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਆਪਣੀ ਸਰਕਾਰ ਦੇ ਪੱਤਣ ਦਾ ਰਾਹ ਸੁਖਾਲਾ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੁਣ ਸਿਹਤ ਬੀਮਾ ਯੋਜਨਾ ਅਤੇ ਪੰਜਾਬ ਦੀਆਂ ਔਰਤਾਂ ਨੂੰ ਹਜਾਰ ਹਜਾਰ ਰੁਪਏ ਸ਼ੁਰੂ ਕਰਨ ਦਾ ਵਾਅਦਾ ਕਰਕੇ, ਲੋਕਾਂ ਨੂੰ ਧੋਖਾ ਦੇ ਰਿਹਾ ਹੈ, ਜੋ ਕਿ ਨਾ ਮੁਮਕਿਨ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਹੱਕਾਂ ਦੀ ਰਾਖੀ ਕਰਨੀ ਅਤੇ ਪੰਜਾਬ ਦੇ ਰੁਕੇ ਹੋਏ ਵਿਕਾਸ ਨੂੰ ਮੁੜ ਲੀਹਾਂ ਤੇ ਲਿਆਉਣ ਦਾ ਜ਼ੇਕਰ ਕੋਈ ਉਪਰਾਲਾ ਕਰ ਸਕਦਾ ਹੈ, ਤਾਂ ਉਹ ਸ਼ਖਸ਼ ਕੋਈ ਹੋਰ ਨਹੀਂ, ਬਲਕਿ ਸ਼੍ਰੋਮਣੀ ਅਕਾਲੀ ਦਲ ਦਾ ਮੁੱਖੀ ਸ. ਸੁਖਬੀਰ ਸਿੰਘ ਬਾਦਲ ਹੀ ਕਰ ਸਕਦਾ ਹੈ। ਜਿਸਨੂੰ ਪੰਜਾਬ ਦੇ ਲੋਕ ਭਾਵੀ ਮੁੱਖ ਮੰਤਰੀ ਦੇ ਤੌਰ ਤੇ ਮੰਨਣ ਵੀ ਲੱਗ ਪਏ ਹਨ।

Related Articles

Leave a Reply

Your email address will not be published. Required fields are marked *

Back to top button