ਕਿਹਾ – ਭਗਵੰਤ ਮਾਨ ਵਲੋਂ ਛੱਡੇ ਜਾ ਰਹੇ ਜੁਮਲੇ ਸਭ ਖੋਖਲੇ ਅਤੇ ਬੇਬੁਨਿਆਦ, ਜਿਸਨੂੰ ਪੰਜਾਬ ਵਾਸੀ ਬਾਖੂਬੀ ਸਮਝ ਚੁੱਕੇ ਹਨ
ਪੈਰਿਸ, (PRIME INDIAN NEWS) :- ਭਗਵੰਤ ਮਾਨ ਦੀਆਂ ਦੋਗਲੀਆਂ ਅਤੇ ਵੋਟ ਹਥਿਆਉਣ ਦੀਆਂ ਨੀਤੀਆਂ ਨੂੰ ਹੁਣ ਪੰਜਾਬ ਦੇ ਲੋਕ ਭਲੀ ਭਾਂਤੀ ਸਮਝ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦੀ ਸਰਕਾਰ ਬਣਾਉਣ ਵਾਸਤੇ ਤਿਆਰ ਹੋ ਰਹੇ ਹਨ ਕਿਉਂਕਿ ਪੰਜਾਬ ਦਾ ਵਿਕਾਸ ਅਗਰ ਕੋਈ ਪਾਰਟੀ ਕਰ ਸਕਦੀ ਹੈ ਤਾਂ ਉਹ ਸਿਰਫ ਤੇ ਸਿਰਫ ਸ. ਸੁਖਬੀਰ ਸਿੰਘ ਜੀ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਕਰ ਸਕਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ (ਭੱਟੀ ਫਰਾਂਸ) ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵਲੋਂ ਛੱਡੇ ਜਾ ਰਹੇ ਜੁਮਲੇ, ਜਿਵੇਂ ਕਿ ਹਰ ਬੰਦੇ ਦਾ 10 ਲੱਖ ਦਾ ਮੁਫ਼ਤ ਇਲਾਜ ਅਤੇ ਔਰਤਾਂ ਨੂੰ ਹਰ ਮਹੀਨੇ 1000-1000 ਦੇਣਾ ਆਦਿ ਸਭ ਬੇਬੁਨਿਆਦ ਅਤੇ ਖੋਖਲੇ ਹਨ, ਜਿਸਨੂੰ ਪੰਜਾਬ ਵਾਸੀ ਬਾਖੂਬੀ ਸਮਝ ਚੁੱਕੇ ਹਨ ਅਤੇ ਹੁਣ ਅਗਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਵਾਸੀ ਇਨ੍ਹਾਂ ਨੂੰ ਬਿਲਕੁੱਲ ਦਰਕਿਨਾਰ ਕਰਕੇ ਸੂਬੇ ਅੰਦਰ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਵਿਕਾਸਸ਼ੀਲ ਅਤੇ ਖੁਸ਼ਹਾਲ ਸਰਕਾਰ ਬਣਾਉਣਗੇ।
















