
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ਼੍ਰੀਮਤੀ ਧਨਪ੍ਰੀਤ ਕੌਰ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ, ADCP City-1 ਸ੍ਰੀਮਤੀ ਅਕਾਰਸ਼ੀ ਜੈਨ IPS, ACP-North ਸ਼੍ਰੀ ਅਸੋਕ ਮੀਨਾ ਜੀ ਦੀ ਯੋਗ ਅਗਵਾਈ ਵਿੱਚ, ਮੁੱਖ ਅਫਸਰ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਥਾਣਾ ਡਵੀਜਨ ਨੰਬਰ 1 ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਹਨੂੰਮਤ ਮਾਰਬਲ ਮਕਸੂਦਾਂ ਫਲਾਈਓਵਰ ਨੇੜੇ ਬੇਸਬਾਲ ਮਾਰ ਕੇ ਮੋਬਾਈਲ ਫੋਨ ਖੋਹ ਕਰਨ ਸਬੰਧੀ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 25.05.2026 ਨੂੰ ਮੁਕੱਦਮਾ ਨੰਬਰ 81 ਮਿਤੀ 13.03.2026 ਅ/ਧ 309(6), 317(2), 3(5) BNS ਥਾਣਾ ਡਿਵੀਜ਼ਨ ਨੰਬਰ 01 ਕਮਿਸ਼ਨਰੇਟ ਜਲੰਧਰ ਦੇ ਵਿੱਚ ਕਾਰਵਾਈ ਕਰਦਿਆ ਹੋਇਆ 01 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੁਕੱਦਮਾ ਬਰ-ਬਿਆਨ ਪਰਮਜੀਤ ਸਿੰਘ ਪੁੱਤਰ ਬੱਚਨ ਸਿੰਘ ਵਾਸੀ ਮਕਾਨ ਨੰਬਰ 95 ਅਮਨਦੀਪ ਐਵੀਨਿਊ ਜਲੰਧਰ ਵੱਲੋਂ, ਜੋ ਸਵੇਰ ਵਕਤ ਕ੍ਰੀਬ 4.45 ਏ.ਐਮ ਵਜੇ ਸੈਰ ਕਰਨ ਨਿਕਲੇ ਸਨ ਤਾਂ ਮੋਟਰ ਸਾਈਕਲ ਪਰ ਸਵਾਰ 02 ਨੌਜਵਾਨਾਂ ਵੱਲੋਂ ਬੇਸਬਾਲ ਮਾਰ ਕੇ ਮੋਬਾਈਲ ਫੋਨ ਖੋਹਣ ਅਤੇ ਸੱਟਾ ਮਾਰਨ ਤੇ ਦਰਜ ਰਜਿਸਟਰ ਕੀਤਾ ਗਿਆ ਸੀ, ਜਿਸ ਵਿੱਚ ਇੱਕ ਜੁਵਨਾਇਲ ਦੋਸ਼ੀ ਨੂੰ ਮਿਤੀ 24.04.2026 ਨੂੰ ਕਾਬੂ ਕਰ ਲਿਆ ਸੀ ਅਤੇ ਦੂਜੇ ਫਰਾਰ ਚੱਲ ਰਹੇ ਦੋਸ਼ੀ ਦੀਵਾਂਸੂ ਉਰਫ ਦੀਵ ਪੁੱਤਰ ਜਸਪਾਲ ਵਾਸੀ ਮਕਾਨ ਨੰਬਰ 99 ਗਲੀ ਨੰਬਰ 1 ਨਿਊ ਅਮਰ ਨਗਰ ਗੁਲਾਬ ਦੇਵੀ ਰੋਡ ਜਲੰਧਰ ਨੂੰ ਕਪੂਰਥਲਾ ਤੋ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਲ PB08-BJ- 2803 ਮਾਰਕਾ ਸਪਲੈਂਡਰ ਅਤੇ ਬੇਸਬਾਲ ਬ੍ਰਾਮਦ ਕੀਤਾ ਗਿਆ ਹੈ। ਦੋਸ਼ੀ ਖਿਲਾਫ ਪਹਿਲਾਂ ਵੀ ਇੱਕ ਮੁੱਕਦਮਾ ਦਰਜ ਰਜਿਸਟਰ ਹੈ। ਦੋਸ਼ੀ ਉਕਤ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ।
















