
ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰ ਪੁਲਿਸ ਜਲੰਧਰ, ਸ੍ਰੀਮਤੀ ਧਨਪ੍ਰੀਤ ਕੌਰ IPS ਜੀ ਦੇ ਦਿਸ਼ਾ ਨਿਰਦੇਸ਼ਾ ਹੇਠ DCP/Inv. ਸ੍ਰੀ ਮਨਪ੍ਰੀਤ ਸਿੰਘ ਢਿੱਲੋਂ PPS, ADCP/Inv ਸ੍ਰੀ ਜੇਅੰਤ ਪੁਰੀ IPS, ACP/D ਸ੍ਰੀ ਅਮਰਬੀਰ ਸਿੰਘ PPS ਦੀ ਨਿਗਰਾਨੀ ਹੇਠ ਇੰਚਾਰਜ Special Cell, SI ਮਨਜਿੰਦਰ ਸਿੰਘ ਦੀ ਪੁਲਿਸ ਟੀਮ ਵੱਲੋਂ ਮਿਤੀ 25.05.2026 ਨੂੰ ਗਸ਼ਤ ਕਰਦਿਆ ਹੋਇਆ ਬੱਸ ਸਟੈਂਡ ਜਲੰਧਰ ਦੇ ਏਰੀਆ ਵਿਚ ਪਾਸਪੋਰਟ ਦਫਤਰ ਵਾਲੀ ਰੋਡ ਤੇ ਇੱਕ ਸ਼ੱਕੀ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਰੇਲਵੇ ਲਾਈਨਾ ਵਾਲੀ ਸਾਈਡ ਨੂੰ ਖਿਸਕਣ ਲੱਗਾ, ਜਿਸਨੂੰ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨ੍ਹਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਮਨਜੋਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਢੇਸੀਆਂ ਥਾਣਾ ਕਾਹਨੂੰਵਾਨ ਜਿਲਾ ਗੁਰਦਾਸਪੁਰ ਦੱਸਿਆ ਜਿਸਦੀ ਤਲਾਸ਼ੀ ਲੈਣ ਤੇ ਉਸਦੀ ਪੈਂਟ ਦੀ ਡੱਬ ਵਿੱਚੋਂ ਇਕ ਦੇਸੀ ਪਿਸਟਲ 32 ਬੋਰ ਸਮੇਤ 04 ਜਿੰਦਾ ਰੌਂਦ ਬ੍ਰਾਮਦ ਹੋਣ ਤੇ ਇਸਦੇ ਖਿਲਾਫ ਕਾਰਵਾਈ ਕਰਦਿਆਂ ਹੋਇਆਂ ਮੁੱਕਦਮਾ ਨੰਬਰ 153 ਮਿਤੀ 25.05.2026 ਅ:ਧ 25 (1-B)A Arms Act, ਥਾਣਾ ਡਿਵੀਜ਼ਨ ਨੰਬਰ 6 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ । ਦੋਸ਼ੀ ਦੇ ਅੱਗਲੇ-ਪਿੱਛਲੇ ਸਬੰਧਾਂ ਦੀ ਡੁੰਘਾਈ ਨਾਲ ਪੁੱਛ-ਗਿੱਛ ਕਰਨ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਉਹਨਾਂ ਨੇ ਅੱਗੇ ਦੱਸਿਆ ਕਿ ਦੌਰਾਨੇ ਪੁਲਿਸ ਰਿਮਾਂਡ ਪੁੱਛਗਿੱਛ ਕਰਨ ਤੇ ਅਰੋਪੀ ਮਨਜੋਤ ਸਿੰਘ ਉਕਤ ਦੇ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਮੁਕੱਦਮਾ ਉਕਤ ਵਿੱਚ ਸੰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਨਿਸ਼ਾਨ ਸਿੰਘ ਨੂੰ ਨਾਮਜ਼ਦ ਕਰਕੇ ਪਿੰਡ ਭੈਣੀ ਪਸਵਾਲ ਤੋਂ ਮਿਤੀ 28.05.2026 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਜੋ ਅਰੋਪੀ ਅਮਨਦੀਪ ਸਿੰਘ ਉਰਫ ਅਮਨ ਉਕਤ ਨੇ ਆਪਣੀ ਪੁੱਛਗਿੱਛ ਦੌਰਾਨ ਕੀਤੇ ਹੋਏ ਫਰਦ ਇੰਕਸ਼ਾਫ ਮੁਤਾਬਿਕ ਪੁਲਿਸ ਪਾਰਟੀ ਦੇ ਨਾਲ ਚੱਲ ਕੇ ਪਿੰਡ ਭੈਣੀ ਪਸਵਾਲ ਦੀ ਹੱਦ ਨਾਲ ਰੋਡ ਪਰ ਧੁੱਸੀ ਬੰਨ ਨੇੜਿਉਂ ਆਪਣੀ ਨਿਸ਼ਾਨਦੇਹੀ ਪਰ ਝਾੜੀਆਂ ਵਿੱਚ ਲੁਕਾ-ਛੁਪਾ ਕੇ ਰੱਖੇ 04 ਪਿਸਟਲ 32 ਬੋਰ ਸਮੇਤ 08 ਮੈਗਜ਼ੀਨ ਅਤੇ 18 ਜਿੰਦਾ ਰੌਂਦ 32 ਬੌਰ ਬ੍ਰਾਮਦ ਕਰਵਾਏ। ਮੁੱਕਦਮਾ ਉਤਕ ਵਿੱਚ ਹੁਣ ਤੱਕ ਕੁੱਲ ਬ੍ਰਾਮਦਗੀ 05 ਪਿਸਟਲ 32 ਬੋਰ ਸਮੇਤ 09 ਮੈਗਜ਼ੀਨ ਅਤੇ 22 ਜਿੰਦਾ ਰੌਦ (32 ਬੋਰ) ਕੀਤੀ ਜਾ ਚੁੱਕੀ ਹੈ। ਅਰੋਪੀ ਸੰਦੀਪ ਸਿੰਘ ਅਤੇ ਅਮਨਦੀਪ ਸਿੰਘ ਉਰਫ ਅਮਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ, ਜਿਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
















