ਦੇਸ਼ਦੁਨੀਆਂਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਦੇ ਟਰੈਫਿਕ ਸਟਾਫ ਵੱਲੋਂ ਅ:ਧ 207 MV ਐਕਟ ਅਧੀਨ ਜਬਤ ਵਹੀਕਲਾਂ ਦੀ ਕੀਤੀ ਗਈ ਨਿਲਾਮੀ

ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰ ਪੁਲਿਸ ਜਲੰਧਰ, ਸ਼੍ਰੀਮਤੀ ਧਨਪ੍ਰੀਤ ਕੌਰ IPS ਜੀ ਦੇ ਦਿਸ਼ਾ ਨਿਰਦੇਸ਼ਾ ਹੇਠ DCP/Inv. ਸ੍ਰੀ ਮਨਪ੍ਰੀਤ ਸਿੰਘ ਢਿਲੋਂ PPS ਅਤੇ ADCP/Indu. & Security ਸ਼੍ਰੀ ਨਵਜੋਤ ਸਿੰਘ ਸੰਧੂ PPS ਜੀ ਦੀ ਨਿਗਰਾਨੀ ਹੇਠ ਨਿਰਧਾਰਿਤ 06 ਮੈਂਬਰੀ ਕਮੇਟੀ ਵੱਲੋਂ ਟ੍ਰੈਫਿਕ ਸਟਾਫ ਕਮਿਸ਼ਨਰੇਟ ਜਲੰਧਰ ਦੇ ਵੱਲੋਂ ਸਾਲ 2013 ਤੋਂ ਸਾਲ 2020 ਤੱਕ ਕਬਜ਼ਾ ਪੁਲਿਸ ਵਿੱਚ ਲਏ ਗਏ 369 ਵਹੀਕਲ ਜੋ ਵਾਹਨ ਯਾਰਡ ਟ੍ਰੈਫਿਕ ਸਟਾਫ ਪੁਲਿਸ ਲਾਈਨ ਕਮਿਸ਼ਨਰੇਟ ਜਲੰਧਰ ਵਿੱਚ ਖੜੇ ਵਹੀਕਲਾਂ ਨੂੰ ਨਿਲਾਮ ਕੀਤਾ ਗਿਆ।

ਇਹ ਕਾਰਵਾਈ ਗਠਿਤ 06 ਮੈਂਬਰੀ ਟੀਮ ਦੀ ਨਿਗਰਾਨੀ ਹੇਠ ਪੁਲਿਸ ਲਾਈਨ ਕਮਿਸ਼ਨਰੇਟ ਜਲੰਧਰ ਵਿਖੇ ਮੁਕੰਮਲ ਹੋਈ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਪਹਿਲਾਂ ਅਖਬਾਰਾਂ ਰਾਹੀ ਨਿਲਾਮੀ ਦੇ ਇਸ਼ਤਿਹਾਰ ਲਗਾ ਕੇ ਵਹੀਕਲਾਂ ਦੇ ਅਸਲ ਮਾਲਕਾਂ ਨੂੰ ਆਪਣੇ ਵਹੀਕਲਾਂ ਨੂੰ ਰਲੀਜ ਕਰਾਉਣ ਲਈ ਵੈਲਿਡ ਅਸਲ ਦਸਤਾਵੇਜ 03 ਦਿਨ ਦੇ ਅੰਦਰ-ਅੰਦਰ ਖਿੜਕੀ ਨੰਬਰ-5, ਇੰਚਾਰਜ ਐਡਮਿਨ, ਐਮਰਜੈਂਸੀ ਰਿਸਪੌਂਸ ਸਿਸਟਿਮ ਕਮਿਸ਼ਨਰੇਟ ਪੁਲਿਸ ਲਾਇਨ ਰੋਡ ਜਲੰਧਰ ਵਿਖੇ ਲੈ ਕੇ ਆਉਣ ਲਈ ਕਿਹਾ ਗਿਆ ਸੀ। ਇਹਨਾਂ ਵਹੀਕਲਾਂ ਦੇ ਮਾਲਕਾਂ ਵੱਲੋਂ ਇਹਨਾਂ ਵਹੀਕਲਾਂ ਨੂੰ ਦਿੱਤੇ ਸਮੇਂ ਵਿੱਚ ਰਲੀਜ ਨਹੀ ਕਰਾਇਆ ਗਿਆ ਸੀ। ਇਹਨਾਂ ਵਹੀਕਲਾਂ ਦੇ ਅਸਲ ਮਾਲਕਾਂ ਵੱਲੋਂ ਆਪਣਾ ਦਾਅਵਾ ਪੇਸ਼ ਨਾ ਕਰਨ ਤੇ ਇਹਨਾਂ 369 ਵਹੀਕਲਾਂ ਨੂੰ ਅੱਜ ਹਾਕੀ ਗਰਾਂਊਡ ਪੁਲਿਸ ਲਾਇਨ ਕਮਿਸ਼ਨਰੇਟ ਜਲੰਧਰ ਵਿੱਚ ਖੁੱਲੀ ਬੋਲੀ ਰਾਹੀਂ ਨਿਲਾਮ ਕੀਤਾ ਗਿਆ।

ਇਸ ਨਿਲਾਮੀ ਪ੍ਰਕਿਰਿਆ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਕੁੱਲ 23 ਬੋਲੀਕਾਰਾਂ ਨੇ ਹਿੱਸਾ ਲਿਆ। ਇਹਨਾਂ ਵਹੀਕਲਾਂ ਨੂੰ ਕੁੱਲ 03 ਸਫਲ ਬੋਲੀਕਾਰਾਂ ਦੇ ਵੱਲੋਂ ਖੁੱਲੀ ਬੋਲੀ ਲਗਾ ਕੇ ਖ੍ਰੀਦ ਕੀਤਾ ਗਿਆ। ਇਹਨਾਂ ਵਹੀਕਲਾਂ ਦੀ ਨਿਲਾਮੀ ਤੋਂ ਕੁੱਲ ਰਕਮ 11,92,000/-ਰੁਪਏ ਦੀ ਰਕਮ ਹਾਸਲ ਹੋਈ ਹੈ। ਇਸ ਤੋਂ ਇਲਾਵਾ ਅਗਲੇ ਵਹੀਕਲਾਂ ਦੀ ਨਿਲਾਮੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਇਸ ਲਈ ਸਬੰਧਿਤ ਵਹੀਕਲਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਅਸਲ ਦਸਤਾਵੇਜ ਵਿਖਾ ਕੇ ਵਾਹਨ ਯਾਰਡ, ਟਰੈਫਿਕ ਸਟਾਫ ਪੁਲਿਸ ਲਾਇਨ, ਕਮਿਸ਼ਨਰੇਟ ਜਲੰਧਰ ਵਿੱਚ ਖੜ੍ਹੇ ਆਪਣੇ ਵਹੀਕਲਾਂ ਨੂੰ ਜਲਦੀ ਤੋਂ ਜਲਦੀ ਰਲੀਜ ਕਰਵਾ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button