
ਪੈਰਿਸ, (PRIME INDIAN NEWS) :- ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਰਾਜਾ ਵੜਿੰਗ ਵਲੋਂ ਮਰਹੂਮ ਮੰਤਰੀ ਬੂਟਾ ਸਿੰਘ ਬਾਰੇ, ਵਰਤੀ ਗਈ ਭੱਦੀ ਅਤੇ ਇਤਰਾਜਯੋਗ ਸ਼ਬਦਾਵਲੀ ‘ਤੇ ਸਖ਼ਤ ਇਤਰਾਜ ਜਤਾਉਂਦੇ ਹੋਏ ਮਨੁੱਖੀ ਅਧਿਕਾਰ ਸੰਸਥਾ (ਔਰਰ -ਡਾਨ) ਰਜਿਸਟਰਡ (ਫਰਾਂਸ ) ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਅਤੇ ਵਾਲਮੀਕ ਸਭਾ ਫਰਾਂਸ ਰਜਿਸਟਰਡ ਦੇ (ਪ੍ਰਧਾਨ ) ਗੁਰਮੇਲ ਸਿੰਘ ਮੱਟੂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਲਈ, ਇੰਚਾਰਜ ਐਨ ਆਰ ਆਈਜ ਥਾਣਾ ਜਲੰਧਰ ਨੂੰ email ਰਾਹੀਂ ਸ਼ਿਕਾਇਤ ਕੀਤੀ ਹੈ।

ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਰਾਜਾ ਬੜਿੰਗ ਨੇ ਸਾਡੇ ਸਤਿਕਾਰਯੋਗ ਮਰਹੂਮ ਮੰਤਰੀ ਬੂਟਾ ਸਿੰਘ ਬਾਰੇ, ਭੱਦੀ ਅਤੇ ਇਤਰਾਜਯੋਗ ਸ਼ਬਦਾਵਲੀ ਵਰਤੀ ਸੀ, ਉਸਤੇ ਅਸੀੰ ਸਖ਼ਤ ਇਤਰਾਜ ਦਰਜ ਕਰਵਾਉਂਦੇ ਹਾਂ। ਉਨ੍ਹਾਂ ਕਿਹਾ ਕਿ ਜਾਤੀ ਸੂਚਕ ਸ਼ਬਦਾਵਲੀ ਦੀ ਵਰਤੋਂ ਕਰਨਾ ਵੈਸੇ ਵੀ ਭਾਰਤੀ ਕਾਨੂੰਨ ਅਨੁਸਾਰ, ਇੱਕ ਅਪਰਾਧ ਹੈ।
ਉਕਤ ਆਗੂਆਂ ਨੇ ਕਿਹਾ ਕਿ ਇਹ ਸ਼ਿਕਾਇਤ 15 ਨਵੰਬਰ 2025 ਨੂੰ ਕੀਤੀ ਗਈ ਸੀ ਅਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਸੀੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਭਾਵਨਾ ਨੂੰ ਸਮਝਦੇ ਹੋਏ, ਰਾਜਾ ਵੜਿੰਗ ਉਪਰ ਜਰੂਰ ਸਖ਼ਤ ਕਾਰਵਾਈ ਕਰੋਗੇ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਅਨੁਸਾਰ ਕੇਸ ਦਰਜ ਕਰਕੇ ਸਾਨੂੰ ਅਤੇ ਸਾਡੀ ਕੌਮ ਨੂੰ ਇਨਸਾਫ਼ ਜਰੂਰ ਦਿਵਾਉਗੇ। ਤੁਹਾਡੇ ਜੁਆਬ ਦੀ ਉਡੀਕ ਵਿੱਚ, ਭਾਰਤੀ ਨਾਗਰਿਕ ਅਤੇ ਐਨ.ਆਰ.ਆਈਜ (ਫਰਾਂਸ)
















