ਜਲੰਧਰ, ਐਚ ਐਸ ਚਾਵਲਾ। ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਸਤਿੰਦਰ ਸਿੰਘ ਆਈ.ਪੀ.ਐਸ., ਜੀ ਦੇ ਦਿਸ਼ਾ ਨਿਰਦੇਸ਼ਾਂ ਤੇ. ਏ.ਡੀ.ਸੀ.ਪੀ-ਸਿਟੀ 1 ਸਾਹਿਬ ਜਲੰਧਰ ਸ. ਮੁੱਖਤਿਆਰ ਰਾਏ ਪੀ.ਪੀ.ਐਸ. ਤੇ ਏ.ਸੀ.ਪੀ. ਸੈਂਟਰਲ ਸਾਹਿਬ ਸ੍ਰੀ ਰਾਜੇਸ਼ ਠਾਕੁਰ ਪੀ.ਪੀ.ਐਸ. ਦੀ ਨਿਗਰਾਨੀ ਹੇਠ ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋ ਸਮੇਂ ਸਮੇਂ ਮਿਲ ਰਹੀਆ ਹਦਾਇਤਾਂ ਅਨੁਸਾਰ ਲੁੱਟਾ ਖੋਹਾ ਕਰਨ ਦੀਆ ਵਾਰਦਾਤਾਂ ਕਰਨ ਵਾਲੇ ਵਿਅਕਤੀਆ ਨੂੰ ਕਾਬੂ ਕਰਨ ਵਿੱਚ ਥਾਣਾ ਡਵੀਜਨ ਨੰਬਰ 4, ਕਮਿਸ਼ਨਰੇਟ ਜਲੰਧਰ ਦੀ ਪੁਲਿਸ ਨੂੰ ਸਫਲਤਾ ਪ੍ਰਾਪਤ ਹੋਈ ਹੈ।
ਇੱਕ ਦਰਖਾਸਤ ਵੱਲੋ ਹਰਜੋਤ ਸਿੰਘ ਲੱਕੀ ਪੁੱਤਰ ਸ. ਮਨਜੀਤ ਸਿੰਘ ਵਾਸੀ ਮਕਾਨ ਨੰਬਰ 367 ਸ਼ਹੀਦ ਊਧਮ ਸਿੰਘ ਨਗਰ ਜਲੰਧਰ ਮੋਸੂਲ ਹੋਈ ਕਿ ਉਹ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਅਜੀਤ ਨਗਰ ਦਾ ਜਲੰਧਰ ਸ਼ਹਿਰ ਦਾ ਪ੍ਰਧਾਨ (ਮੁੱਖ ਸੇਵਾਦਾਰ) ਹੈ। ਮਿਤੀ 01/9/2026 ਵਕਤ ਕਰੀਬ ਸਵੇਰੇ ਅੰਮ੍ਰਿਤ ਵੇਲੇ 1.45 AM ਪਰ 2 ਅਣਪਛਾਤੇ ਵਿਅਕਤੀ ਮੋਟਰਸਾਈਕਲ ਪਰ ਸਵਾਰ ਹੋ ਕੇ ਆਏ ਜਿਹਨਾ ਪਾਸ ਦਾਤਰ ਸੀ ਜੋ ਇਹ ਨਾ ਮਾਲੂਮ ਸ਼ੱਕੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨਿਯਤ ਨਾਲ ਗੁਰੂ ਘਰ ਵਿਖੇ ਆਏ ਸਨ। ਗੁਰੂ ਘਰ ਦੇ ਮੈਨ ਗੇਟ ਪਰ ਸ. ਮੇਜਰ ਸਿੰਘ ਮੌਜੂਦ ਸਨ ਜਿਹਨਾਂ ਉਪਰ ਸ਼ੱਕੀ ਵਿਅਕਤੀਆ ਦੁਆਰਾ ਹਮਲਾ ਕਰਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਦਰਖਾਸਤ ਪਰ ਤੁਰੰਤ ਕਾਰਵਾਈ ਕਰਦੇ ਹੋਏ ASI ਸੰਜੀਵ ਬਾਵਾ, ਵੱਲੋ ਮੁਕੱਦਮਾ ਨੰਬਰ 117 ਮਿਤੀ 07.09.2026 ਅ/ਧ 109,304(2),3(5) BNS ਥਾਣਾ ਡਵੀਜਨ ਨੰਬਰ 4 ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦਾ।
ਦੋਰਾਨੇ ਤਫਤੀਸ਼ SI/SHO ਅਜਮੇਰ ਲਾਲ ਦੀ ਅਗਵਾਈ ਹੇਠ ASI ਸੰਜੀਵ ਬਾਵਾ ਥਾਣਾ ਡਵੀਜਨ ਨੰਬਰ 4 ਜਲੰਧਰ ਵੱਲੋ ਸੋਰਸ ਲਗਾ ਕੇ ਜਾਣਕਾਰੀ ਇੱਕਠੀ ਕੀਤੀ ਅਤੇ ਟੈਕਨੀਕਲ ਐਂਵੀਡੈਂਸ ਤੇ ਹਿਊਮਨ ਇੰਨਟੈਲੀਜੈਂਸ ਦੇ ਅਧਾਰ ਪਰ ਇੱਕ ਵਿਅਕਤੀ ਦਾ ਨਾਮ ਮਾਨਵ ਉਰਫ ਲੋਹਾ ਪੁੱਤਰ ਦੀਪਕ ਕੁਮਾਰ ਵਾਸੀ ਮਕਾਨ ਨੰਬਰ WD 249 ਅਲੀ ਮੁਹੱਲਾ ਜਲੰਧਰ ਪਤਾ ਚੱਲਿਆ। ਦੋਸ਼ੀ ਦੇ ਬਾਰੇ ਖੂਫੀਆ ਇਤਲਾਹ ਇੱਕਠੀ ਕਰਕੇ ਦੋਸ਼ੀ ਮਾਨਵ ਉਰਫ ਲੋਹਾ ਉਕਤ ਨੂੰ ਕਾਬੂ ਕਰਨ ਲਈ ASI ਸੰਜੀਵ ਬਾਵਾ ਸਮੇਤ ਪੁਲਿਸ ਪਾਰਟੀ ਵੱਲੋ ਰੇਡ ਕੀਤਾ ਗਿਆ।
ਦੋਰਾਨੇ ਰੇਡ ਦੋਸ਼ੀ ਮਾਨਵ ਉਰਫ ਲੋਹਾ ਉਕਤ ਵੱਲੋ ASI ਸੰਜੀਵ ਬਾਵਾ ਪਰ ਜਾਨੋ ਮਾਰਨ ਦੀ ਨੀਅਤ ਹਮਲਾ ਕੀਤਾ ਅਤੇ ਸਰਕਾਰੀ ਡਿਉਟੀ ਵਿੱਚ ਵਿਘਨ ਪਾਇਆ। ਇਸ ਹਮਲੇ ਦੋਰਾਨ ASI ਸੰਜੀਵ ਬਾਵਾ ਦੇ ਹੱਥ ਪਰ ਸੱਟਾ ਲੱਗੀਆ ਅਤੇ ਦੋਸ਼ੀ ਨੇ ਮੌਕਾ ਤੋਂ ਦੌੜਨ ਦੀ ਕੋਸ਼ਿਸ਼ ਕੀਤੀ ਅਤੇ ਦੌੜਦੇ ਹੋਏ ਡਿੱਗਣ ਕਰਕੇ ਦੋਸ਼ੀ ਦੇ ਵੀ ਸੱਟਾ ਲੱਗ ਗਈਆ। ਦੋਸ਼ੀ ਮਾਨਵ ਉਰਫ ਲੋਹਾ ਨੂੰ ਕਾਬੂ ਕਰ ਲਿਆ ਗਿਆ ਹੈ।
ਦੋਸ਼ੀ ਵੱਲੋਂ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਸਰਕਾਰੀ ਕਰਮਚਾਰੀ ਪਰ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਕਰਕੇ ਇਸਦੇ ਖਿਲਾਫ SI/SHO ਅਜਮੇਰ ਲਾਲ ਵੱਲੋ ਇੱਕ ਵੱਖਰਾ ਮੁਕੱਦਮਾ ਨੰਬਰ 118 ਮਿਤੀ 07.09.2026 ਅ/ਧ 109,221,115 (2), 132,351(3) BNS ਥਾਣਾ ਡਵੀਜਨ ਨੰਬਰ 4 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।
ਦੋਸ਼ੀ ਪਾਸੋ ਹੋਰ ਕੀਤੀਆ ਹੋਈਆ ਲੁੱਟ ਖੋਹ ਦੀਆ ਵਾਰਦਾਤਾਂ ਅਤੇ ਇਸ ਨਾਲ ਵਾਰਦਾਤਾਂ ਵਿੱਚ ਸ਼ਾਮਲ ਹੋਰ ਵਿਅਕਤੀਆ ਬਾਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਤਫਤੀਸ਼ ਜਾਰੀ ਹੈ।

















