
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀ ਧਨਪ੍ਰੀਤ ਕੌਰ IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਮਨਪ੍ਰੀਤ ਸਿੰਘ ਢਿਲੋਂ PPS, DCP-Inv, ਸ਼੍ਰੀ ਜਯੰਤ ਪੁਰੀ IPS, ADCP-Inv, ਸ਼੍ਰੀ ਅਮਰਬੀਰ ਸਿੰਗ PPS ACP-D ਜਲੰਧਰ ਵਲੋਂ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ CRIME BRANCH ਕਮਿਸ਼ਨਰੇਟ ਜਲੰਧਰ ਵਲੋ ਮਾੜੇ ਅਨਸਰਾਂ: ਵਿਰੁੱਧ ਕਾਰਵਾਈ ਕਰਦੇ ਹੋਏ ਇੰਸ:ਸਰਬਜੀਤ ਸਿੰਘ ਇੰਚਾਰਜ CRIME BRANCH ਕਮਿਸ਼ਨਰੇਟ ਜਲੰਧਰ ਦੀ ਟੀਮ ਵਲੋਂ 02 ਨੌਜਵਾਨਾ ਜਤਿੰਦਰ ਸਿੰਘ ਉਰਫ ਆਸ਼ੂ ਪੁੱਤਰ ਦਲਬੀਰ ਸਿੰਘ ਵਾਸੀ ਕੁਤਬੇਵਾਲ ਥਾਣਾ ਤਲਵੰਡੀ ਚੌਧਰੀਆ ਜਿਲ੍ਹਾ ਕਪੂਰਥਲਾ ਅਤੇ ਯੁਵਰਾਜ ਸਿੰਘ ਥਾਪਰ ਉਰਫ ਯੋਗਰਾਜ ਸਿੰਘ ਉਰਫ ਯੋਗਾ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਮਾਲੜੀ ਥਾਣਾ ਸਿਟੀ ਨਕੋਦਰ ਜਿਲ੍ਹਾ ਜਲੰਧਰ ਅਤੇ ਇੱਕ ਲੜਕੀ ਲਵਲੀਨ ਕੌਰ ਪੁੱਤਰੀ ਗੁਰਦਿਆਲ ਸਿੰਘ ਵਾਸੀ ਬਾਗ ਮੁਹੱਲਾ ਨੇੜੇ ਨਿੰਮਾ ਵਾਲਾ ਸਕੂਲ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋ 260 ਗ੍ਰਾਮ ਹੈਰੋਇਨ ਅਤੇ ਇੱਕ ਮੋਟਰ-ਸਾਈਕਲ ਨੰਬਰੀ PB-09-AK-7692 ਮਾਰਕਾ FZ ਰੰਗ ਕਾਲਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 30.12.2025 ਨੂੰ CRIME BRANCH ਕਮਿਸ਼ਨਰੇਟ ਜਲੰਧਰ ਦੀ ਟੀਮ ਬ੍ਰਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਨਾਕਾਬੰਦੀ ਦੇ ਸਬੰਧ ਵਿੱਚ ਪੰਜਾਬ ਐਵੀਨਿਊ ਤੋਂ ਸੁਭਾਨਾ ਪਿੰਡ ਵੱਲ ਜਾਦੀ ਸੜਕ ਪਰ ਖਾਲੀ ਗਰਾਉਂਡ ਦੇ ਨਜ਼ਦੀਕ ਮੋਜੂਦ ਸੀ ਕਿ ਖਾਲੀ ਗਰਾਉਂਡ ਨੇੜੇ ਸੁਭਾਨਾ ਪਿੰਡ ਰੋਡ ਜਲੰਧਰ ਤੋਂ ਇੱਕ ਮੋਟਰ-ਸਾਈਕਲ ਰੰਗ ਕਾਲਾ ਆਉਦਾ ਦਿਖਾਈ ਦਿੱਤਾ, ਜਿਸਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਨ੍ਹਾ ਪਾਸੋਂ 260 ਗ੍ਰਾਮ ਹੈਰੋਇਨ ਅਤੇ ਇੱਕ ਮੋਟਰ-ਸਾਈਕਲ ਨੰਬਰੀ PB-09-AK-7692 ਮਾਰਕਾ FZ ਰੰਗ ਕਾਲਾ ਬ੍ਰਾਮਦ ਕੀਤਾ ਗਿਆ। ਜਿਸ ਤੇ ਕਾਰਵਾਈ ਕਰਦੇ ਹੋਏ ਦੋਸ਼ੀਆਨ ਵਿਰੁੱਧ ਥਾਣਾ ਡਵੀਜਨ ਨੰਬਰ 7 ਕਮਿਸ਼ਨਰੇਟ ਜਲੰਧਰ ਵਿਖੇ ਮੁਕੱਦਮਾ ਨੰਬਰ 217 ਮਿਤੀ 30.12.2025. ਅ/ਧ 21C-61-85 NDPS ACT ਥਾਣਾ ਡਵੀਜਨ ਨੰਬਰ 7 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀ ਯੁਵਰਾਜ ਸਿੰਘ ਥਾਪਰ ਉਰਫ ਯੋਗਰਾਜ ਸਿੰਘ ਉਰਫ ਯੋਗਾ ਅਤੇ ਜਤਿੰਦਰ ਸਿੰਘ ਉਰਫ ਆਸ਼ੂ ਦੇ ਖਿਲਾਫ ਪਹਿਲਾਂ ਵੀ NDPS ACT ਦੇ ਤਹਿਤ ਮੁਕੱਦਮੇ ਦਰਜ ਰਜਿਸਟਰ ਹਨ।
ਨੋਟ:- ਦੋਸ਼ੀ ਯੁਵਰਾਜ ਸਿੰਘ ਥਾਪਰ ਊਰਫ ਯੋਗਰਾਜ ਸਿੰਘ ਉਰਫ ਯੋਗਾ, ਜਤਿੰਦਰ ਸਿੰਘ ਉਰਫ ਆਸ਼ੂ ਅਤੇ ਲਵਲੀਨ ਕੋਰ ਉਕਤਾਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
















