
ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰੂ ਗੋਬਿੰਦ ਸਿੰਘ ਸਿੰਘ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਮਿਤੀ 02/01/2026 ਦਿਨ ਸ਼ੁੱਕਰਵਾਰ ਨੂੰ ਵਿਸ਼ਾਲ ਨਗਰ ਕੀਰਤਨ ਜਲੰਧਰ ਸ਼ਹਿਰ ਵਿੱਚ ਕੱਢਿਆ ਜਾ ਰਿਹਾ ਹੈ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਜਲੰਧਰ ਤੋਂ ਆਰੰਭ ਹੋ ਕਿ ਐਸ.ਡੀ ਕਾਲਜ-ਭਾਰਤ ਸੋਡਾ ਫੈਕਟਰੀ-ਰੇਲਵੇ ਰੋਡ-ਮੰਡੀ ਫੈਟਨਗੰਜ-ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ-ਮਿਲਾਪ ਚੌਂਕ-ਫਗਵਾੜਾ ਗੇਟ-ਸ਼ਹੀਦ ਭਗਤ ਸਿੰਘ ਚੌਂਕ-ਪੰਜ ਪੀਰ ਚੌਂਕ-ਖਿੰਗਰਾ ਗੇਟ-ਗੁਰਦੁਆਰਾ ਸ੍ਰੀ ਸਿੰਘ ਸਭਾ ਅੱਡਾ ਹੁਸ਼ਿਆਰਪੁਰ-ਮਾਈ ਹੀਰਾ ਗੇਟ-ਭਗਵਾਨ ਵਾਲਮੀਕ ਗੇਟ-ਪਟੇਲ ਚੋਂਕ-ਸਬਜੀ ਮੰਡੀ ਚੋਂਕ-ਜੇਲ੍ਹ ਚੋਂਕ-ਬਸਤੀ ਅੱਡਾ ਚੋਂਕ-ਭਗਵਾਨ ਵਾਲਮੀਕ ਚੋਂਕ (ਜੋਤੀ ਚੋਂਕ)-ਰੈਣਕ ਬਜਾਰ-ਮਿਲਾਪ ਚੋਂਕ ਵੱਲ ਦੀ ਹੁੰਦਿਆਂ ਹੋਇਆ ਗੁਰਦੁਆਰਾ ਸ਼੍ਰੀ ਦੀਵਾਨ ਅਸਥਾਨ ਸੈਂਟਰਲ ਟਾਊਨ ਵਿੱਖੇ ਪੁੱਜ ਕੇ ਸਮਾਪਤੀ ਕਰੇਗਾ। ਇਸ ਨਗਰ ਕੀਰਤਨ ਵਿੱਚ ਸੰਗਤਾਂ ਦੀ ਭਾਰੀ ਆਮਦ ਨੂੰ ਮੱਦੇ ਨਜਰ ਰੱਖਦੇ ਹੋਏ ਨਗਰ ਕੀਰਤਨ ਦੇ ਉਕਤ ਰੂਟ ਪਰ ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਮਿਤੀ 02/01/2026 ਨੂੰ ਸਮਾਂ 09.00 AM ਤੋਂ 10.00 PM ਤੱਕ ਹੇਠ ਲਿਖੇ ਅਨੁਸਾਰ ਪੁਆਂਇੰਟਾਂ/ਚੋਂਕਾਂ ਤੋਂ ਆਵਾਜਾਈ ਨੂੰ ਡਾਇਵਰਟ ਕੀਤਾ ਗਿਆ ਹੈ : 👇
ਟਰੈਫਿਕ ਡਾਇਵਰਸ਼ਨਾਂ
1. ਮਦਨ ਫਿਲੋਰ ਮਿੱਲ ਚੌਂਕ, 2. ਅਲਾਸਕਾ ਚੋਂਕ, 3. ਟੀ-ਪੁਆਂਇੰਟ ਰੇਲਵੇ ਸਟੇਸ਼ਨ, 4. ਇਕਹਰੀ ਪੁਲੀ ਦਮੋਰੀਆ ਪੁੱਲ, 5. ਕਿਸ਼ਨਪੁਰਾ ਚੋਂਕ/ਰੇਲਵੇ ਫਾਟਕ, 6. ਦੁਆਬਾ ਚੋਂਕ/ਰੇਲਵੇ ਫਾਟਕ, 7. ਪਟੇਲ ਚੋਂਕ, 8. ਵਰਕਸ਼ਾਪ ਚੋਂਕ, 9. ਕਪੂਰਥਲਾ ਚੋਂਕ, 10. ਚਿੱਕ-ਚਿੱਕ ਚੋਂਕ, 11. ਲਕਸ਼ਮੀ ਨਰਾਇਣ ਮੰਦਰ ਮੋੜ, 12. ਫੁੱਟਬਾਲ ਚੌਂਕ, 13. ਟੀ.ਪੁਆਂਇੰਟ ਸ਼ਕਤੀ ਨਗਰ, 14. ਨਕੋਦਰ ਚੌਂਕ, 15. ਸਕਾਈਲਾਰਕ ਚੌਂਕ, 16. ਪ੍ਰੀਤ ਹੋਟਲ ਮੋੜ, 17. ਮਖਦੁਮਪੁਰਾ ਗਲੀ (ਫੁੱਲਾਂਵਾਲਾ ਚੌਂਕ), 18. ਪਲਾਜਾ ਚੋਂਕ, 19. ਕੰਪਨੀ ਬਾਗ ਚੋਂਕ (ਪੀ.ਐਨ.ਬੀ ਚੋਂਕ), 20. ਮਿਲਾਪ ਚੌਂਕ, 21. ਸ਼ਾਸ਼ਤਰੀ ਮਾਰਕੀਟ ਚੌਂਕ।
ਵਾਹਨ ਚਾਲਕਾਂ/ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 02/01/2026 ਨੂੰ ਆਯੋਜਿਤ ਵਿਸ਼ਾਲ ਨਗਰ ਕੀਰਤਨ ਨੂੰ ਮੱਦੇਨਜਰ ਰੱਖਦੇ ਹੋਇਆ ਨਗਰ ਕੀਰਤਨ ਵਾਲੇ ਉਪਰੋਕਤ ਨਿਰਧਾਰਿਤ ਰੂਟ ਦਾ ਇਸਤੇਮਾਲ ਕਰਨ ਦੀ ਬਜਾਏ ਹੋਰ ਬਦਲਵੇਂ ਲਿੰਕ ਰਸਤਿਆਂ ਦਾ ਇਸਤੇਮਾਲ ਕਰਦੇ ਹੋਏ ਆਪਣਾ ਸਹਿਯੋਗ ਦੇਣ ਤਾਂ ਜੋ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਟਰੈਫਿਕ ਪੁਲਿਸ ਦੇ ਹੈਲਪ ਲਾਈਨ ਨੰਬਰ 0181-2227296 ਪਰ ਸੰਪਰਕ ਕੀਤਾ ਜਾ ਸਕਦਾ ਹੈ।
















