ਦੇਸ਼ਦੁਨੀਆਂਪੰਜਾਬ

CIA STAFF, ਪੁਲਿਸ ਕਮਿਸ਼ਨਰੇਟ ਜਲੰਧਰ ਨੇ 1 ਕਿਲੋ 100 ਗ੍ਰਾਮ ਹੈਰੋਇਨ ਸਮੇਤ 02 ਦੋਸ਼ੀਆਂ ਨੂੰ ਕੀਤਾ ਕਾਬੂ

ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ IPS, ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਵਲੋ ਯੁੱਧ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿਲੋਂ PPS, DCP/Inv., ਸ੍ਰੀ ਜੇਅੰਤ ਪੁਰੀ IPS, ADCP/Inv., ਸ੍ਰੀ ਅਮਰਬੀਰ ਸਿੰਘ, PPS ACP (D) ਦੀ ਨਿਗਰਾਨੀ ਹੇਠ INSP ਸੁਰਿੰਦਰ ਕੁਮਾਰ ਇੰਚਾਰਜ CIA-STAFF ਜਲੰਧਰ ਸਮੇਤ ਟੀਮ ਵਲੋਂ 02 ਦੋਸ਼ੀਆਨ ਨੂੰ ਕਾਬੂ ਕਰਕੇ ਉਹਨਾਂ ਪਾਸੋ 01 ਕਿੱਲੋ 100 ਗ੍ਰਾਮ ਹੈਰੋਇੰਨ ਬਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਿਤੀ 01.08.2026 ਨੂੰ CIA STAFF ਦੀ ਪੁਲਿਸ ਟੀਮ ਬ੍ਰਾਏ ਤਲਾਸ਼ ਸ਼ੱਕੀ ਪੁਰਸ਼ਾ ਬਾ-ਚੈਕਿੰਗ ਨਸ਼ਾ ਸਮੱਗਲਰਾਂ ਦੇ ਸਬੰਧ ਵਿੱਚ ਨੇੜੇ ਮਹਿਕ ਰੈਸਟੋਰੈਂਟ ਟੀ ਪੁਆਇੰਟ ਜਮਸ਼ੇਰ ਰੋਡ ਜਲੰਧਰ ਮੌਜੂਦ ਸੀ ਕਿ ਧੀਣਾ ਪਿੰਡ ਵਾਲੀ ਸਾਈਡ ਵੱਲੋ ਦੋ ਮੋਨੇ ਵਿਅਕਤੀ ਜਿਨ੍ਹਾਂ ਵਿਚੋ ਇੱਕ ਹਲਕੀ ਉਮਰ ਦੇ ਲੜਕੇ ਨੇ ਆਪਣੇ ਹੱਥ ਵਿਚ ਛੋਟਾ ਹੈਂਡਬੈਗ ਫੜਿਆ ਹੋਇਆ ਸੀ ਤੇ ਦੂਸਰੇ ਵਿਅਕਤੀ ਨੇ ਆਪਣੀ ਪਿੱਠ ਪਿੱਛੇ ਇੱਕ ਛੋਟਾ ਬੈਗ ਪਾਇਆ ਹੋਇਆ ਸੀ, ਆਉਂਦੇ ਦਿਖਾਈ ਦਿੱਤੇ ਜੋ ਆਪਣੇ ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜ ਕੇ ਕਾਹਲੀ ਕਾਹਲੀ ਕਦਮੀ ਤੁਰ ਪਏ ਜਿਨ੍ਹਾਂ ਨੂੰ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਨ੍ਹਾਂ ਦੇ ਨਾਮ ਪਤਾ ਪੁੱਛੇ ਜਿਸਤੇ ਪਹਿਲੇ ਲੜਕੇ ਨੇ ਆਪਣਾ ਨਾਮ ਆਕਾਸ਼ਦੀਪ ਸਿੰਘ ਉਰਫ ਏਕਮ ਪੁੱਤਰ ਬਲਬੀਰ ਸਿੰਘ ਵਾਸੀ ਭਰਾਵਾ ਵਾਲੀ ਗਲੀ ਨੇੜੇ ਚਾਂਦ ਡੇਅਰੀ ਬਿਆਸ ਜਿਲਾ ਅੰਮ੍ਰਿਤਸਰ ਤੇ ਦੂਸਰੇ ਨੇ ਆਪਣਾ ਨਾਮ ਪਵਿੱਤਰ ਸਿੰਘ ਉਰਫ ਲਾਡੀ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਦਾਦੂਵਾਲ ਥਾਣਾ ਸਦਰ ਜਿਲਾ ਜਲੰਧਰ ਦੱਸਿਆ।

ਜਿਸ ਤੇ ਮੋਕਾ ਪਰ ਅਮਰਬੀਰ ਸਿੰਘ PPS, ACP (D) ਜਲੰਧਰ ਜੀ ਦੀ ਹਾਜਰੀ ਵਿੱਚ ਦੋਵੇ ਬੈਗਾ ਦੀ ਤਲਾਸ਼ੀ ਹਸਬ ਜਾਬਤਾ ਅਮਲ ਵਿੱਚ ਲਿਆਦੀ ਤਾ ਦੋਵੇ ਬੈਗਾ ਵਿੱਚੋ ਹੈਰੋਇੰਨ ਬ੍ਰਾਮਦ ਹੋਈ। ਜਿਸ ਤੇ ਦੋਸ਼ੀਆਨ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਸਦਰ ਜਲੰਧਰ ਵਿਖੇ ਮੁੱਕਦਮਾ ਨੰਬਰ 290 ਮਿਤੀ 01-08-2025 U/S 21C-61-85 NDPS ACT ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਜਿਨਾਂ ਪਾਸੋ ਪੁੱਛ-ਗਿੱਛ ਜਾਰੀ ਹੈ ਜਿਨਾਂ ਦੇ ਹੋਰ ਬੈਕਵਰਡ ਅਤੇ ਫਾਰਵਰਡ ਲਿੰਕੇਜ ਖੰਗਾਲੇ ਜਾ ਰਹੇ ਹਨ ਅਤੇ ਇਸ ਧੰਦੇ ਵਿੱਚ ਹੋਰ ਸਮਗਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਦੋਸ਼ੀ ਆਕਾਸਦੀਪ ਸਿੰਘ ਦੇ ਖਿਲਾਫ ਪਹਿਲਾਂ ਵੀ ਮੁੱਕਦਮੇ ਦਰਜ ਰਜਿਸਟਰ ਹਨ।

Related Articles

Leave a Reply

Your email address will not be published. Required fields are marked *

Back to top button