ਦੇਸ਼ਦੁਨੀਆਂਪੰਜਾਬ

ਹਲਕਾ ਸੁਲਤਾਨਪੁਰ ਲੋਧੀ ਤੋਂ ਭਾਵੀ ਉਮੀਦਵਾਰ ਇੰਦਰਜੀਤ ਸਿੰਘ ਜੋਸਨ ਨੇ ਆਪਣੇ ਸਹਿਯੋਗੀਆਂ ਨਾਲ ਜਿਲ੍ਹਾ ਜਥੇਦਾਰ ਸਿੱਧੂ ਦੀ ਅਗਵਾਈ ਵਿੱਚ ਸ. ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

ਜਲੰਧਰ, ਐਚ ਐਸ ਚਾਵਲਾ। ਵਿਧਾਨਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਭਾਵੀ ਉਮੀਦਵਾਰ ਇੰਦਰਜੀਤ ਸਿੰਘ ਜੋਸਨ ਨੇ ਹਲਕੇ ‘ਚ ਪੈਂਦੇ ਪਿੰਡ ਤਲਵੰਡੀ ਚੋਧਰੀਆਂ ਦੇ ਮੌਜੂਦਾ ਅਤੇ ਸਾਬਕਾ ਸਰਪੰਚ ਅਤੇ ਹੋਰ ਪਤਵੰਤੇ ਸੱਜਣਾ ਨਾਲ ਬੀਤੇ ਦਿਨ ਜਿਲ੍ਹਾ ਜਥੇਦਾਰ ਦਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੂਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਚੇਚੇ ਤੌਰ ਤੇ ਫਰਾਂਸ ਤੋਂ ਪੰਜਾਬ ਪੁੱਜੇ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ, ਮਾਰਕਫ਼ੈਡ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਪਿੰਡ ਬੂਲੇ ਦੇ ਸਰਪੰਚ ਮਨਜੀਤ ਸਿੰਘ ਗੋਲਡੀ, ਬੁੱਢਾ ਦਲ ਦੇ ਜਥੇਦਾਰ ਬਾਬਾ ਮਨਜੀਤ ਸਿੰਘ ਆਦਿ ਵੀ ਇੰਦਰਜੀਤ ਸਿੰਘ ਜੋਸਨ ਦੀ ਹਮਾਇਤ ਲਈ ਮੌਜੂਦ ਸਨ।

ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਪੰਚ ਸ. ਬਲਵਿੰਦਰ ਸਿੰਘ ਨੂੰ ਮਾਣ ਬਖਸ਼ਦੇ ਹੋਏ ਸਿਰੋਪਾਏ ਪਾ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦੀ ਮੰਗ ਤੇ ਸਹਿਮਤੀ ਪ੍ਰਗਟਾਉਂਦੇ ਹੋਏ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਨੌਜੁਆਨ ਦੀ ਲਿਖਤੀ ਰੂਪ ਵਿੱਚ ਜਾਣਕਾਰੀ ਭੇਜੋ ਤਾਂ ਕਿ ਮੈਂ ਇਸਦੀ ਉਮੀਦਵਾਰੀ ਬਾਰੇ ਘੋਖ ਕਰ ਸਕਾਂ, ਜੋ ਕਿ ਮੁਹਈਆ ਕਰਵਾਈ ਜਾ ਰਹੀ ਹੈ।

ਗੌਰਤਲਬ ਹੈ ਕਿ ਇਸ ਹਲਕੇ ਵਿੱਚ ਕੰਬੋਆਂ ਦਾ ਅਸਰ ਰਸੂਖ ਹੋਣ ਕਾਰਨ, ਇੱਥੋਂ ਦੀ ਟਿਕਟ ਵੀ ਹਮੇਸ਼ਾ ਕੰਬੋਅ ਬਰਾਦਰੀ ਦੇ ਧਨੀ ਅਤੇ ਬੇਦਾਗ ਵਿਅਕਤੀ ਨੂੰ ਹੀ ਦਿੱਤੀ ਜਾਂਦੀ ਹੈ, ਜਿਸ ਕਰਕੇ ਇਸ ਵਾਰ ਇੰਦਰਜੀਤ ਸਿੰਘ ਜੋਸਨ ਦੀ ਉਮੀਦਵਾਰੀ ਲੱਗਭਗ ਤਹਿ ਹੀ ਮੰਨੀ ਜਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਸ. ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਮੌਕੇ ਤੇ ਹਾਜਰ ਮੋਹਤਬਰ ਵਿਅਕਤੀਆਂ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ਼ ਦਵਾਉਂਦਿਆਂ ਕਿਹਾ ਕਿ ਜੇਕਰ ਆਪਜੀ ਇੰਦਰਜੀਤ ਸਿੰਘ ਜੋਸਨ ਨੂੰ ਇਸ ਹਲਕੇ ਤੋਂ ਉਮੀਦਵਾਰ ਬਣਾਉਂਦੇ ਹੋ ਤਾਂ ਅਸੀਂ ਸਾਰੇ ਜਣੇ ਵਾਅਦਾ ਕਰਦੇ ਹਾਂ ਕਿ ਇਲਾਕੇ ਦੇ ਵਰਕਰਾਂ ਦੇ ਸਹਿਯੋਗ ਨਾਲ ਤਨ ਮਨ ਅਤੇ ਧਨ ਨਾਲ ਦਿਨ ਰਾਤ ਇੱਕ ਕਰਕੇ ਪੂਰੀ ਲਗਨ ਨਾਲ ਮਿਹਨਤ ਕਰਕੇ ਇਹ ਸੀਟ ਭਾਰੀ ਬਹੁਮਤ ਨਾਲ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ।

Related Articles

Leave a Reply

Your email address will not be published. Required fields are marked *

Back to top button