Latestਦੁਨੀਆਂਦੇਸ਼ਪੰਜਾਬ

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ 3 ਦੋਸ਼ੀ ਗ੍ਰਿਫਤਾਰ

ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ 3 ਦੋਸ਼ੀ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ Smt. DHANPREET KAUR, IPS ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ Sh. MANPREET SINGH DHILLON, PPS, ਡੀਸੀਪੀ ਇਨਵੇਸਟੀਗੇਸ਼ਨ ਜਲੰਧਰ,  Sh. Rakesh Yadav, PPS, ਏਡੀਸੀਪੀ-2 ਜਲੰਧਰ, Sh. Sarvanjit Singh, PPS, ਵਧੀਕ ਡਿਪਟੀ ਕਮਿਸ਼ਨਰ ਸਬ ਡਵੀਜਨ-5 ਕੈਂਟ ਜਲੰਧਰ ਵੱਲੋਂ ਸਮੇਂ ਸਮੇਂ ਸਿਰ ਦਿੱਤੇ ਦਿਸ਼ਾ ਨਿਰਦੇਸ਼ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਨ ਸਬੰਧੀ ਮਿਲ ਰਹੀਆਂ ਹਦਾਇਤਾਂ ਅਨੁਸਾਰ ਅਤੇ ਇੰਸਪੈਕਟਰ ਸੰਜੀਵ ਕੁਮਾਰ, ਮੁੱਖ ਅਫਸਰ ਥਾਣਾ ਸਦਰ ਜਲੰਧਰ ਦੀ ਨਿਗਰਾਨੀ ਹੇਠ SI ਸੁਰਜੀਤ ਸਿੰਘ 2446/ਜਲੰਧਰ ਇੰਚਾਰਜ ਚੋਕੀ ਜਲੰਧਰ ਹਾਈਟਸ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਮਿਤੀ 31.03.2026 ਰਾਤ ਨੂੰ ਸਤਪਾਲ ਪੁੱਤਰ ਲੇਟ ਰਾਮ ਆਸਰਾ ਵਾਸੀ ਪਿੰਡ ਉਸਮਾਨਪੁਰ ਥਾਣਾ ਸਦਰ ਜਲੰਧਰ ਜੋ ਕਿ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ।

ਜੋ ਕਿ ਆਪਣੇ ਮੋਟਰਸਾਈਕਲ ਨੰਬਰ PB24-A-9015 ਮਾਰਕਾ ਪਲਟੀਨਾ ਰੰਗ ਨੀਲਾ ਪਰ ਖਾਂਬਰਾ ਸਾਇਡ ਤੋ ਘਰ ਨੂੰ ਜਾ ਰਿਹਾ ਸੀ ਤਾ ਜਦ ਉਹ ਰਿਚਮੰਡ ਰੈਜੀਡੈਂਸੀ ਤੇ ਥੋੜਾ ਪਿੱਛੇ ਪੁੱਜਾ ਤਾ ਇਕ ਲੜਕੀ ਨੇ ਉਸ ਨੂੰ ਲਿਫਟ ਲੈਣ ਸਬੰਧੀ ਰੋਕਿਆ। ਲੜਕੀ ਦੇ ਨਾਲ ਉਸ ਦੇ 02 ਹੋਰ ਸਾਥੀ ਵੀ ਸਨ। ਜਿਹਨਾ ਨੇ ਹੱਥਾ ਵਿੱਚ ਖੰਡੇ ਫੜੇ ਹੋਏ ਸਨ ਅਤੇ ਜਿਸ ਨਾਲ ਉਹਨਾ ਨੇ ਉਸ ਪਰ ਖੰਡੇ ਨਾਲ ਵਾਰ ਕੀਤੇ ਅਤੇ ਸੱਟਾ ਮਾਰੀਆ ਅਤੇ ਉਸਦਾ ਮੋਟਰਸਾਈਕਲ ਨੰਬਰ PB24-A-9015 ਮਾਰਕਾ ਪਲਟੀਨਾ ਰੰਗ ਨੀਲਾ ਅਤੇ ਮੋਬਾਇਲ ਨੰਬਰ ਰੀਅਲ ਮੀ ਖੋਹ ਕਰਕੇ ਫਰਾਰ ਹੋ ਗਏ ਸਨ, ਜਿਸਤੇ ਮੁਕੱਦਮਾ ਨੰਬਰ 96 ਮਿਤੀ 01.04.2026 ਅ/ਧ 309 (6),3(5), 351(3) BNS ਥਾਣਾ ਸਦਰ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ, ਜਿਸ ਵਿੱਚ 03 ਖੋਹ ਕਰਨੇ ਵਾਲੇ ਅਣਪਛਾਤੇ ਵਿਅਕਤੀ ਸਨ, ਜਿਹਨਾ ਵਿੱਚ 02 ਲੜਕੇ ਅਤੇ ਇੱਕ ਲੜਕੀ ਸੀ, ਜਿਸ ਨੂੰ 05 ਘੰਟਿਆ ਵਿੱਚ ਆਈਡੈਂਟੀਫਾਈ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਹਨਾ ਦੇ ਨਾਮ ਹੇਠ ਲਿਖੇ ਅਨੁਸਾਰ ਹਨ।
1. ਪਵਨਪ੍ਰੀਤ ਉਰਫ ਬੱਗਾ ਪੁੱਤਰ ਜਸਵੰਤ ਸਿੰਘ ਵਾਸੀ ਲਤੀਫਪੁਰਾ ਡੇਅਰੀਆ ਜਲੰਧਰ (ਗ੍ਰਿਫਤਾਰੀ ਮਿਤੀ 01.04.2026) (ਇਸ ਤੇ 03 ਲੁੱਟ ਖੋਹ ਸਬੰਧੀ ਮੁੱਕਦਮੇ ਦਰਜ ਰਜਿਸਟਰ ਹਨ)

2. ਸੋਨੀਆ ਕਲਿਆਣ ਉਰਫ ਨਿੱਕੀ ਪਤਨੀ ਮਨੀਸ਼ ਵਾਸੀ ਪਿੰਡ ਮਲਕੋ ਤਰਾੜ ਥਾਣਾ ਲਾਬੜਾ ਜਿਲਾ ਜਲੰਧਰ (ਗ੍ਰਿਫਤਾਰੀ ਮਿਤੀ 01.04.2026)

3. ਇੱਕ ਜੁਵਨਾਇਲ ਲੜਕੇ ਨੂੰ Apprehend ਕੀਤਾ।

ਰਿਕਵਰੀ
ਮੋਟਰਸਾਈਕਲ ਨੰਬਰ PB24-A-9015 ਮਾਰਕਾ ਪਲਟੀਨਾ ਰੰਗ ਨੀਲਾ, ਖੰਡਾ ਲੋਹਾ, ਦਾਤਰ ਲੋਹਾ ਅਤੇ ਇੱਕ ਮੋਬਾਇਲ ਮਾਰਕਾ (ਰੀਅਲ ਮੀ)

Related Articles

Leave a Reply

Your email address will not be published. Required fields are marked *

Back to top button