ਦੁਨੀਆਂਦੇਸ਼ਪੰਜਾਬ

ਸ੍ਰੀ ਗੁਰੂ ਰਵਿਦਾਸ ਜੀ ਦੇ ਸਲਾਨਾ ਜੋੜ ਮੇਲਾ ਅਤੇ ਸ਼ੋਭਾ-ਯਾਤਰਾ ਸਬੰਧੀ ਰੂਟ ਪਲਾਨ

ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਸਲਾਨਾ ਜੋੜ ਮੇਲਾ ਮਿਤੀ 31/01/2026 ਤੋਂ ਮਿਤੀ 02/02/2026 ਤੱਕ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ, ਨਕੋਦਰ ਰੋਡ ਜਲੰਧਰ ਵਿੱਖੇ ਮਨਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਿਤੀ 31/01/2026 ਨੂੰ ਜਲੰਧਰ ਸ਼ਹਿਰ ਅੰਦਰ ਵਿਸ਼ਾਲ ਸ਼ੋਭਾ ਯਾਤਰਾ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਤੋਂ ਸ਼ੁਰੂ ਹੋ ਕੇ ਵਾਇਆ ਗੁਰੂ ਰਵਿਦਾਸ ਚੋਂਕ-ਨਕੋਦਰ ਚੋਂਕ-ਜੋਤੀ ਚੌਂਕ-ਪੀ.ਐਨ.ਬੀ.ਚੋਂਕ-ਮਿਲਾਪ ਚੋਂਕ-ਸ਼ਹੀਦ ਭਗਤ ਸਿੰਘ ਚੋਂਕ-ਅੱਡਾ ਹੁਸ਼ਿਆਰਪੁਰ-ਮਾਈ ਹੀਰਾ ਗੇਟ-ਪਟੇਲ ਚੋਂਕ-ਸਬਜੀ ਮੰਡੀ ਚੌਂਕ-ਬਸਤੀ ਅੱਡਾ ਚੋਂਕ-ਜੋਤੀ ਚੋਂਕ-ਨਕੋਦਰ ਚੋਂਕ-ਗੁਰੂ ਰਵਿਦਾਸ ਚੋਂਕ ਰਾਂਹੀ ਹੁੰਦੀ ਹੋਈ ਸਤਿਗੁਰੂ ਰਵਿਦਾਸ ਧਾਮ ਬੂਟਾਮੰਡੀ ਜਲੰਧਰ ਵਿਖੇ ਸਮਾਪਤ ਹੋਵੇਗੀ। ਇਸ ਸਲਾਨਾ ਜੋੜ ਮੇਲੇ ਅਤੇ ਸ਼ੋਭਾ-ਯਾਤਰਾ ਵਿੱਚ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ/ਸੰਗਤਾਂ ਅਤੇ ਵੀ.ਆਈ.ਪੀਜ਼ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨਰੇਟ ਜਲੰਧਰ ਵਲੋਂ ਆਮ ਪਬਲਿਕ ਦੀ ਸਹੂਲਤ ਲਈ ਟਰੈਫਿਕ ਡਾਇਵਰਸ਼ਨਾਂ ਅਤੇ ਵਾਹਨਾਂ ਦੀ ਪਾਰਕਿੰਗ ਲਈ ਸਥਾਨ ਨਿਰਧਾਰਿਤ ਕੀਤੇ ਗਏ ਹਨ ਤਾਂ ਜੋ ਇਸ ਦੌਰਾਨ ਆਵਾਜਾਈ ਨੂੰ ਨਿਰਵਿਘਨ ਅਤੇ ਸੁਚਾਰੂ ਤਰੀਕੇ ਨਾਲ ਬਹਾਲ ਰੱਖਿਆ ਜਾ ਸਕੇ:-

ਸਲਾਨਾ ਜੋੜ ਮੇਲੇ ਦੋਰਾਨ ਟਰੈਫਿਕ ਡਾਇਵਰਸ਼ਨਾਂ ਦਾ ਵੇਰਵਾ :- ਪ੍ਰਤਾਪਪੁਰਾ ਮੋੜ, ਵਡਾਲਾ ਚੋਂਕ, ਗੁਰੂ ਰਵਿਦਾਸ ਚੋਂਕ, ਨੇੜੇ ਘਈ ਹਸਪਤਾਲ, ਤਿਲਕ ਨਗਰ ਰੋਡ ਨੇੜੇ ਵਡਾਲਾ ਪਿੰਡ ਬਾਗ, ਬੂਟਾਪਿੰਡ ਮੋੜ ਨੇੜੇ ਚਾਰਾਮੰਡੀ, ਮੈਂਨਬਰ ਚੌਂਕ, ਮੋੜ ਬਾਵਾ ਸੂਜ਼ ਫੈਕਟਰੀ, ਜੰਗ ਚੋਂਕ (ਸਿਧਾਰਥ ਨਗਰ ਰੋਡ ਨੇੜੇ ਘੁੱਲੇ ਦੀ ਚੱਕੀ), ਮਾਤਾ ਰਾਣੀ ਚੋਂਕ, ਬਬਰੀਕ ਚੋਂਕ, ਡਾਕਟਰ ਅੰਬੇਦਕਰ ਭਵਨ ਮੋੜ ਨਕੋਦਰ ਰੋਡ, ਟੀ-ਪੁਆਂਇੰਟ ਖਾਲਸਾ ਸਕੂਲ ਨਕੋਦਰ ਰੋਡ, ਨਕੋਦਰ ਚੋਂਕ, ਗੁਰੂ ਅਮਰਦਾਸ ਚੌਂਕ, ਸਮਰਾ ਚੋਂਕ, ਅਰਬਨ ਅਸਟੇਟ ਫੇਜ਼-2 ਟਰੈਫਿਕ ਸਿਗਨਲ ਲਾਇਟਾਂ, ਟੀ-ਪੁਆਂਇੰਟ ਨੇੜੇ ਕੋਠੀ ਸ਼੍ਰੀ ਪਵਨ ਟੀਨੂੰ ਆਦਿ।

ਨੋਟ: ਉਕਤ ਮਿਤੀਆਂ ਅਨੁਸਾਰ ਸਲਾਨਾ ਜੋੜ ਮੇਲੇ ਦੀ ਸਮਾਪਤੀ ਤੱਕ ਜਲੰਧਰ ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਸਾਇਡ ਨੂੰ ਆਉਣ-ਜਾਣ ਵਾਲੇ ਸਾਰੇ ਵਾਹਨ/ਸਵਾਰੀ ਬੱਸਾਂ ਸਤਲੁਜ ਚੋਂਕ-ਸਮਰਾ ਚੋਂਕ-ਕੂਲ ਰੋਡ-ਟਰੈਫਿਕ ਸਿਗਨਲ ਲਾਇਟਾਂ ਅਰਬਨ ਅਸਟੇਟ ਫੇਜ-2-CT ਇੰਸਟੀਚਿਊਟ ਵਾਇਆ ਪ੍ਰਤਾਪਪੁਰ-ਨਕੋਦਰ ਰੂਟ ਦਾ ਇਸਤੇਮਾਲ ਕਰਨਗੇ। ਵਡਾਲਾ ਚੋਂਕ ਵਾਇਆ ਗੁਰੂ ਰਵਿਦਾਸ ਚੋਂਕ-ਨਕੋਦਰ ਚੋਂਕ ਰੋਡ ਹਰ ਪ੍ਰਕਾਰ ਦੇ ਵਾਹਨਾਂ ਦੀ ਅਵਾਜਾਈ ਲਈ ਮੁੰਕਮਲ ਤੋਰ ਤੇ ਬੰਦ ਰਹੇਗਾ।

ਵਾਹਨਾਂ ਦੀ ਪਾਰਕਿੰਗ ਦਾ ਵੇਰਵਾ :- 1) ਚਾਰਾਮੰਡੀ ਨਕੋਦਰ ਰੋਡ, 2) ਲਾਇਲਪੁਰ ਖਾਲਸਾ

ਸੀਨੀਅਰ ਸੈਕੰਡਰੀ ਸਕੂਲ, 3) ਮਾਤਾ ਰਾਣੀ ਚੋਂਕ ਮਾਡਲ ਹਾਊਸ ਵਾਲੀ ਸਾਇਡ ਅਤੇ 4) ਮੈਨਬਰ ਚੱਕ ਤੋਂ BSNI, ਐਕਸਚੇਂਜ ਦੇ ਦੋਵਾਂ ਪਾਸੇ।

ਮਿਤੀ 31/01/2026 ਨੂੰ ਸ਼ੋਭਾ-ਯਾਤਰਾ ਵਾਲੇ ਦਿਨ ਟਰੈਫਿਕ ਡਾਇਵਰਸ਼ਨਾਂ ਦਾ ਵੇਰਵਾ :- ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ, ਟਰੈਫਿਕ ਸਿਗਨਲ ਲਾਇਟਾਂ ਅਰਬਨ ਅਸਟੇਟ ਫੇਜ਼-2, ਟੀ-ਪੁਆਂਇੰਟ ਨੇੜੇ ਕੋਠੀ ਸ੍ਰੀ ਪਵਨ ਟੀਨੂੰ, ਗੁਰੂ ਰਵਿਦਾਸ ਚੋਂਕ, ਨੇੜੇ ਘਈ ਹਸਪਤਾਲ, ਤਿਲਕ ਨਗਰ ਰੋਡ ਨੇੜੇ ਵਡਾਲਾ ਪਿੰਡ ਬਾਗ, ਬੂਟਾਪਿੰਡ ਮੋੜ ਨੇੜੇ ਚਾਰਾਮੰਡੀ, ਮੈਂਨਬਰੋ ਚੋਂਕ, ਮੋੜ ਬਾਵਾ ਸੂਜ਼ ਫੈਕਟਰੀ, ਜੱਗ ਚੋਂਕ (ਸਿਧਾਰਥ ਨਗਰ ਰੋਡ ਨੇੜੇ ਘੁੱਲੇ ਦੀ ਚੱਕੀ), ਮਾਤਾ ਰਾਣੀ ਚੋਂਕ, ਬਬਰੀਕ ਚੋਂਕ, ਡਾਕਟਰ ਅੰਬੇਦਕਰ ਭਵਨ ਮੋੜ ਨਕੋਦਰ ਰੋਡ, ਟੀ-ਪੁਆਂਇੰਟ ਖਾਲਸਾ ਸਕੂਲ ਨਕੋਦਰ ਰੋਡ, ਮੋੜ।

Related Articles

Leave a Reply

Your email address will not be published. Required fields are marked *

Back to top button