
ਜਲੰਧਰ, ਐਚ ਐਸ ਚਾਵਲਾ। ਪੰਜਾਬ ਪੁਲਿਸ ਦੀ ਹਾਕੀ ਟੀਮ ਵਿੱਚ ਗੋਲਕੀਪਰ ਵਜੋਂ ਸੇਵਾ ਨਿਭਾ ਰਹੇ ਹਵਾਲਦਾਰ ਸੌਰਭ ਸ਼ਰਮਾ ਨੂੰ ਡਿਪਾਰਟਮੈਂਟ ਵਲੋਂ ਤਰੱਕੀ ਦੇ ਕੇ ASI ਸਹਾਇਕ ਸਬ ਇੰਸਪੈਕਟਰ ਬਣਾਇਆ ਗਿਆ ਹੈ।
ਇਸ ਮੌਕੇ ਸੌਰਭ ਸ਼ਰਮਾ ਦੇ ਪਿਤਾ ਸ਼੍ਰੀ ਸਰਬਜੀਤ ਕੁਮਾਰ, ਡਿਪਟੀ ਕਮਾਂਡੈਂਟ BSF, ਸ਼੍ਰੀ ਨਿਤਿਨ ਕੋਹਲੀ, ਪ੍ਰਧਾਨ ਪੰਜਾਬ ਹਾਕੀ ਐਸੋਸੀਏਸ਼ਨ/ਮੀਤ ਪ੍ਰਧਾਨ ਹਾਕੀ ਇੰਡੀਆ ਅਤੇ ਸ. ਸੁਖਦੇਵ ਸਿੰਘ ਕਮਾਂਡੈਂਟ ਪੰਜਾਬ ਪੁਲਿਸ ਨੇ ਸੌਰਭ ਸ਼ਰਮਾ ਨੂੰ ASI ਬਣਨ ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
















