ਦੇਸ਼ਦੁਨੀਆਂਪੰਜਾਬ

ਸੁਖਬੀਰ ਸਿੰਘ ਬਾਦਲ ਉੱਪਰ ਹੋਏ ਕਾਤਲਾਨਾ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਅਹੁਦੇਦਾਰਾਂ ਨੇ ਕੀਤੀ ਸਖ਼ਤ ਨਿੰਦਾ

ਪੈਰਿਸ, (PRIME INDIAN NEWS) :- ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ ਪ੍ਰਧਾਨ ਇਟਲੀ ਯੂਨਿਟ, ਲਾਭ ਸਿੰਘ ਭੰਗੂ ਪ੍ਰਧਾਨ ਸਪੇਨ ਯੂਨਿਟ, ਮਸਤਾਨ ਸਿੰਘ ਨੋਰਾ ਪ੍ਰਧਾਨ ਨੋਰਵੇ ਯੂਨਿਟ, ਜਸਪ੍ਰੀਤ ਸਿੰਘ ਅਟਵਾਲ ਯੂਥ ਪ੍ਰਧਾਨ ਯੂਰਪ, ਜਥੇਦਾਰ ਗੁਰਚਰਨ ਸਿੰਘ ਭੂੰਗਰਨੀ ਸੀਨੀਅਰ ਮੀਤ ਪ੍ਰਧਾਨ ਇਟਲੀ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ, ਜਗਜੀਤ ਸਿੰਘ ਫ਼ਤਿਹਗੜ੍ਹ ਜਨਰਲ ਸਕੱਤਰ ਇਟਲੀ, ਸੁਰਜੀਤ ਸਿੰਘ ਮਾਣਾ ਜਨਰਲ ਸਕੱਤਰ ਫਰਾਂਸ ਨੇ ਸੁਖਬੀਰ ਸਿੰਘ ਬਾਦਲ ਤੇ ਹੋਏ ਅਚਨਚੇਤੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।

ਉਕਤ ਅਹੁਦੇਦਾਰਾਂ ਦੇ ਹਵਾਲੇ ਨਾਲ ਜਗਵੰਤ ਸਿੰਘ ਲਹਿਰਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸੰਗਤਾਂ ਦੀ ਆਸਥਾ ਦਾ ਧਾਰਮਿਕ ਅਸਥਾਨ ਹੈ। ਇਥੇ ਅਜਿਹੀ ਘਟਨਾ ਨਹੀਂ ਸੀ ਵਾਪਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੀ ਸਜ਼ਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ‘ਤੇ ਗੋਲ਼ੀ ਚਲਾ ਕੇ ਕਾਤਲਾਨਾ ਹਮਲਾ ਕੀਤਾ ਗਿਆ। ਜਿਸਨੂੰ ਸੁਰੱਖਿਆ ਕਰਮੀਆਂ ਨੇ ਫੁਰਤੀ ਦਿਖਾਉਂਦੇ ਹੋਏ ਨਾਕਾਮ ਬਣਾ ਦਿੱਤਾ ਅਤੇ ਹਮਲਾਵਰ ਨੂੰ ਕਾਬੂ ਕਰ ਲਿਆ। ਪ੍ਰਮਾਤਮਾ ਦੀ ਕਿਰਪਾ ਸਦਕਾ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਹੋਰ ਜਾਨੀ ਨੁਕਸਾਨ ਨਹੀਂ ਹੋਇਆ।

Related Articles

Leave a Reply

Your email address will not be published. Required fields are marked *

Back to top button