ਦੇਸ਼ਦੁਨੀਆਂਪੰਜਾਬ

ਸੁਖਬੀਰ ਸਿੰਘ ਬਾਦਲ ਉਪਰ ਹੋਏ ਜਾਨਲੇਵਾ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਕੀਤੀ ਘੋਰ ਨਿੰਦਾ

ਪੈਰਿਸ, (PRIME INDIAN NEWS):- ਫਰਾਂਸ ਤੋਂ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਆਪਣੇ ਸਾਥੀਆਂ ਸਮੇਤ, ਸੁਖਬੀਰ ਸਿੰਘ ਬਾਦਲ ਉੱਪਰ ਨਾਂਦੇੜ ਵਿੱਚ ਹੋਏ ਜਾਨ ਲੇਵਾ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।

ਸ. ਭੱਟੀ ਨੇ ਕਿਹਾ ਕਿ ਇਸ ਹਮਲੇ ਪਿੱਛੇ ਸਿਆਸੀ ਰੰਜਿਸ਼ ਦਿਖਾਈ ਦਿੰਦੀ ਹੈ ਕਿਓਂਕਿ ਇਸ ਤੋਂ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਡੀ ਦੇ ਸਾਹਮਣੇ ਵੀ ਸ. ਸੁਖਬੀਰ ਸਿੰਘ ਬਾਦਲ ਉਪਰ ਅਟੈਕ ਹੋਇਆ ਸੀ। ਪ੍ਰਮਾਤਮਾ ਦੀ ਕਿਰਪਾ ਹੀ ਕਹੀ ਜਾ ਸਕਦੀ ਹੈ ਕਿ ਦੋਵੇਂ ਵਾਰ ਪ੍ਰਮਾਤਮਾ ਨੇ ਆਪ ਹੱਥ ਰੱਖ ਕੇ ਉਨ੍ਹਾਂ ਦੀ ਜਿੰਦਗੀ ਬਚਾ ਲਈ। ਸੋ ਜਿਸਨੇ ਵੀ ਇਹ ਕਾਰਾ ਕੀਤਾ ਹੈ, ਉਸਨੇ ਬਹੁਤ ਹੀ ਬੁਜਦਿਲੀ ਵਾਲਾ ਕੰਮ ਕੀਤਾ ਹੈ, ਜਿਸਦੀ ਜਿਤਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ।

Related Articles

Leave a Reply

Your email address will not be published. Required fields are marked *

Back to top button