ਦੇਸ਼ਦੁਨੀਆਂਪੰਜਾਬ

ਪੁਲਿਸ ਕਮਸ਼ਿਨਰੇਟ ਜਲੰਧਰ ਵੱਲੋ ਸ਼ਹਿਰ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 02 ਮੁਲਜ਼ਮ ਗ੍ਰਿਫ਼ਤਾਰ, ਚੋਰੀਸ਼ੁਦਾ ਮੋਟਰਸਾਈਕਲ ਬਰਾਮਦ

ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਰਾਕੇਸ਼ ਯਾਦਵ ਪੀ.ਪੀ.ਐਸ ਏ.ਡੀ.ਸੀ.ਪੀ ਸਿਟੀ-2 ਜਲੰਧਰ ਅਤੇ ਸ੍ਰੀ ਮਨਮੋਹਨ ਸਿੰਘ ਪੀ.ਪੀ.ਐਸ ਏ.ਸੀ.ਪੀ ਮਾਡਲ ਟਾਊਨ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਤੇ INSP ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜਨ ਨੰਬਰ 7 ਜਲੰਧਰ ਦੀ ਨਿਗਰਾਨੀ ਹੇਠ ਮਿਤੀ 08.08.2026 ਨੂੰ ASI ਬਲਵੰਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਇਲਾਕਾ ਥਾਣਾ ਮੌਜੂਦ ਸੀ ਕਿ ਸੁਭਾਸ਼ ਗੋਰਾਈ ਪੁੱਤਰ ਜਤਿੰਦਰ ਗੋਰਾਈ ਵਾਸੀ ਪਿੰਡ ਬਾੜਬੋਈਚ ਵਿਹੜਾ ਥਾਣਾ ਨੰਦ ਕੁਮਾਰ ਜਿਲਾ ਪੂਰਵਾ ਮੇਧਨਾਪੁਰ ਕੋਲਕਤਾ ਵੈਸਟ ਬੰਗਾਲ ਹਾਲ ਵਾਸੀ ਮਕਾਨ ਨੰਬਰ 248/ਏ ਬਾਬਾ ਈਸ਼ਰ ਸਿੰਘ ਨਗਰ ਥਾਣਾ ਸਦਰ ਜਲੰਧਰ ਨੇ ਹਾਜਰ ਆ ਕਿ ਦੱਸਿਆ ਕਿ ਮਿਤੀ 07.08.2026 ਨੂੰ ਵਕਤ ਕਰੀਬ 11:30 PM ਪਰ ਬਿਆਨ ਕਰਤਾ ਆਪਣੇ ਮੋਟਰਸਾਈਕਲ ਨੰਬਰੀ PB08CZ 2403 ਮਾਰਕਾ ਪੈਸ਼ਨ ਰੰਗ ਕਾਲਾ ਪਰ ਸਵਾਰ ਹੋ ਕੇ ਨਜਦੀਕ ਵਿਜੇ ਕਲੋਨੀ ਪਹੁੰਚਣ ਤੇ ਪਿਛੇ ਤੋਂ 03 ਨੌਜਵਾਨ ਜਿਨਾ ਵਿੱਚ 02 ਨੰ ਮੂੰਹ ਕਪੜੇ ਨਾਲ ਕਵਰ ਕੀਤੇ ਹੋਏ ਸਨ, ਬਿਆਨ ਕਰਤਾ ਨੂੰ ਰੋਕ ਕੇ ਉਸ ਦਾ ਮੋਟਰਸਾਈਕਲ ਨੰਬਰੀ PB08 CZ 2403 ਮਾਰਕਾ ਪੈਸ਼ਨ ਰੰਗ ਕਾਲਾ ਨੂੰ ਖੋਹ ਕੇ ਜਾਣ ਅਤੇ ਬਿਆਨ ਕਰਤਾ ਦਾ ਪਰਸ ਜਿਸ ਵਿੱਚ 05 ATM ਕਾਰਡ, ਡਰਾਇਵਿੰਗ ਲਾਈਸੈਂਸ ਅਤੇ 8,000/- ਰੁਪਏ ਖੋਹ ਕੇ ਲੈ ਜਾਣ ਸਬੰਧੀ ਮੁਕੱਦਮਾ ਨੰਬਰ 189 ਮਿਤੀ 08.07.2026 ਜੁਰਮ 304(2), 3(5) BNS ਥਾਣਾ ਡਵੀਜਨ ਨੰ. 7 ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।

ਦੌਰਾਨੇ ਤਫਤੀਸ਼ ASI ਬਲਵੰਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਪਿੰਡ ਸੁਭਾਨਾ ਜਲੰਧਰ ਮੌਜੂਦ ਸੀ ਕਿ ਮੁਕੱਦਮਾ ਉਕਤ ਵਿੱਚ ਖੋਹ ਹੋਇਆ ਮੋਟਰਸਾਈਕਲ ਨੰਬਰੀ PB08 CZ 2403 ਮਾਰਕਾ ਪੈਸ਼ਨ ਰੰਗ ਕਾਲਾ ਪਰ ਦੋ ਮੋਨੇ ਨੌਜਵਾਨ ਪਿੰਡ ਸੁਭਾਨਾ ਤੇ ਨਾਖਾ ਵਾਲਾ ਬਾਗ ਆਰਮੀ ਇਨਕਲੇਵ ਵੱਲ ਜਾ ਰਹੇ ਸੀ ਤਾਂ ASI ਬਲਵੰਤ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਪਿੱਛਾ ਕੀਤਾ ਤਾਂ ਉਹਨਾ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਤੇਜ ਰਫਤਾਰ ਵਿੱਚ ਕਰ ਲਿਆ ਜਦ ਉਹ ਨਾਖਾ ਵਾਲੇ ਬਾਗ ਲਾਗੇ ਮੁੜਨ ਲੱਗੇ ਤਾਂ ਮੀਂਹ ਪਿਆ ਹੋਣ ਕਰਕੇ ਮੋਟਰਸਾਈਕਲ ਫਿਸਲ ਕੇ ਸੜਕ ਦੇ ਨਾਲ ਲੱਗੇ ਖੰਬੇ ਅਤੇ ਦਰਖਤ ਵਿੱਚ ਵੱਜਿਆ ਅਤੇ ਦੋਨੋ ਨੌਜਵਾਨ ਸਮੇਤ ਮੋਟਰਸਾਈਕਲ ਥੱਲੇ ਡਿੱਗ ਪਏ ਤੇ ਡਿੱਗਣ ਕਰਕੇ ਦੋਨੋਂ ਨੌਜਵਾਨ ਦੇ ਕਾਫੀ ਸੱਟਾਂ ਲੱਗੀਆਂ ਜਿਨ੍ਹਾ ਦਾ ਨਾਮ ਪੁਛਿਆ ਤਾਂ ਪਹਿਲੇ ਵਿਅਕਤੀ ਨੇ ਆਪਣਾ ਨਾਮ ਵਿਕਰਮ ਮਹੇ ਪੁੱਤਰ ਪਰਮਜੀਤ ਵਾਸੀ ਪਿੰਡ ਮਿੱਠਾਪੁਰ ਨੇੜੇ ਗੁਰੂ ਰਵਿਦਾਸ ਗੁਰੂਦੁਆਰਾ ਜਲੰਧਰ ਅਤੇ ਦੂਸਰੇ ਨੇ ਆਪਣਾ ਨਾਮ ਅਮਨਦੀਪ ਸਿੰਘ ਪੁੱਤਰ ਸੋਹਨ ਲਾਲ ਵਾਸੀ ਪਿੰਡ ਮਿੱਠਾਪੁਰ ਨੇੜੇ ਗੁਰੂ ਰਵਿਦਾਸ ਗੁਰੂਦੁਆਰਾ ਜਲੰਧਰ ਦੱਸਿਆ ਜਿਹਨਾ ਨੂੰ ਖੋਹਸ਼ੁਦਾ ਮੋਟਰਸਾਈਕਲ ਸਮੇਤ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ। ਜਿਨ੍ਹਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨਾ ਵੱਲੋਂ ਕੀਤੀਆ ਹੋਰ ਵਾਰਦਾਤਾ ਸਬੰਧੀ ਪੁੱਛ-ਗਿੱਛ ਕੀਤੀ ਜਾਣੀ ਹੈ।

Related Articles

Leave a Reply

Your email address will not be published. Required fields are marked *

Back to top button