ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਸਰਬਜੀਤ ਰਾਏ, PPS, ਪੁਲਿਸ ਕਪਤਾਨ (ਤਫਤੀਸ਼), ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ਼੍ਰੀ ਸੁਖਪਾਲ ਸਿੰਘ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ ਪਿੰਡ ਕੋਟਲੀ ਗਾਜਰਾ ਵਿਖੇ ਪ੍ਰਵਾਸੀ ਵੱਲੋ ਆਪਣੀ ਪਤਨੀ ਦਾ ਕਤਲ ਕਰਕੇ ਫਰਾਰ ਹੋ ਗਿਆ ਸੀ, ਜਿਸ ਨੂੰ 12 ਘੰਟਿਆ ਦੇ ਅੰਦਰ-ਅੰਦਰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਸ਼੍ਰੀ ਸੁਖਪਾਲ ਸਿੰਘ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਮਿਤੀ 06.12.2025 ਨੂੰ ਜਰਨੈਲ ਸਿੰਘ ਪੁੁੱਤਰ ਬਲਦੇਵ ਸਿੰਘ ਵਾਸੀ ਕੋਟਲੀ ਗਾਜਰਾ ਥਾਣਾ ਸ਼ਾਹਕੋਟ ਜਿਲਾ ਜਲੰਧਰ ਨੇ ਇਤਲਾਹ ਦਿੱਤੀ ਕਿ ਮਿਤੀ 04.12.2025 ਨੂੰ ਵਕਤ ਕਰੀਬ 06:00 ਸ਼ਾਮ ਨੂੰ ਉਹ ਆਪਣੇ ਖੇਤਾ ਵੱਲ ਨੂੰ ਗੇੜਾ ਮਾਰਨ ਗਿਆ ਸੀ ਜਿੱਥੇ ਪੱਕੀ ਸੜਕ ਤੇ ਇੱਕ ਮਜਦੂਰ ਸਮੇਤ ਆਪਣੀ ਪਤਨੀ ਅਤੇ 02 ਬੱਚਿਆ ਨਾਲ ਬੈਠੇ ਸਨ।ਜਿਹਨਾ ਨੇ ਕਿਹਾ ਕਿ ਉਹਨਾਂ ਪਾਸ ਰਹਿਣ ਵਾਸਤੇ ਕੋਈ ਜਗਾ ਨਹੀ ਹੈ। ਜਿਸ ਕਰਕੇ ਠੰਡ ਦਾ ਮੌਸਮ ਹੋਣ ਕਰਕੇ ਜਰਨੈਲ ਸਿੰਘ ਨੇ ਜਮੀਨ ਵਿੱਚ ਬਣੇ ਕਮਰੇ ਵਿੱਚ ਰਹਿਣ ਲਈ ਕਹਿ ਦਿੱਤਾ। ਮਿਤੀ 06-12-2025 ਨੂੰ ਵਕਤ ਕਰੀਬ 08:00 AM ਉਹ ਆਪਣੇ ਖੂਹ ਤੇ ਗੇੜਾ ਮਾਰਨ ਗਿਆ ਤਾਂ ਜਾ ਕੇ ਦੇਖਿਆ ਤਾਂ ਕਮਰੇ ਵਿੱਚ ਇੱਕ ਔਰਤ ਜਿਸ ਦੇ ਸੱਟਾ ਲੱਗੀਆ ਹੋਈਆ ਹਨ ਤੇ ਉਸਦੀ ਮੌਤ ਹੋ ਚੁੱਕੀ ਸੀ। ਜਿਸ ਦੀ ਡੈੱਡ ਬਾਡੀ ਕਮਰੇ ਦੇ ਅੰਦਰ ਥੱਲੇ ਪਈ ਸੀ ਅਤੇ ਵਿਅਕਤੀ ਆਪਣੇ ਬੱਚਿਆ ਸਮੇਤ ਮੌਕਾ ਪਰ ਮੌਜੂਦ ਨਹੀ ਸੀ। ਜੋ ਆਪਣੀ ਪਤਨੀ ਦਾ ਕਤਲ ਕਰਕੇ ਮੌਕਾ ਤੋ ਫਰਾਰ ਹੋ ਗਿਆ ਸੀ। ਜਿਸ ‘ਤੇ ਜਰਨੈਲ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 302 ਮਿਤੀ 06.12.2025 ਅ/ਧ 103 BNS ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਅਤੇ ਕਤਲ ਕਰਨ ਵਾਲੇ ਮੁੰਨਾ ਕਾਂਤੀ ਉਮਰ 30 ਸਾਲ ਪੁੱਤਰ ਸ਼ੰਭੂ ਕਾਂਤੀ ਵਾਸੀ ਕਿਸ਼ਨਪੁਰਾ ਸੁਰਮਾ ਜਿਲ੍ਹਾ ਸਾਰਸਾ ਸਟੇਟ ਬਿਹਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੌਰਾਨੇ ਪੁੱਛਗਿੱਛ ਦੋਸ਼ੀ ਮੁੰਨਾ ਕਾਂਤੀ ਨੇ ਦੱਸਿਆ ਕਿ ਉਸ ਦੀ ਸ਼ਾਦੀ ਅਰਸਾ ਕਰੀਬ 15 ਸਾਲ ਪਹਿਲਾ ਰਾਣੀ ਕੁਮਾਰੀ ਨਾਲ ਹੋਈ ਸੀ ਤੇ ਉਸ ਦੇ 02 ਬੱਚੇ, 01 ਲੜਕੀ ਉਮਰ 05 ਸਾਲ, ਤੇ 01 ਲੜਕਾ ਉਮਰ 01 ਸਾਲ ਹੈ। ਉਹ ਕੁੱਝ ਦਿਨ ਪਹਿਲਾ ਦਿੱਲੀ ਤੋਂ ਆਪਣੇ ਪਰਿਵਾਰ ਸਮੇਤ ਕੰਮਕਾਰ ਦੀ ਭਾਲ ਵਿੱਚ ਪੰਜਾਬ ਆਇਆ ਸੀ ਤੇ ਕੰਮ ਦੀ ਭਾਲ ਲਈ ਪਿੰਡ ਕੋਟਲੀ ਗਾਜਰਾਂ ਨਜਦੀਕ ਖੜਾ ਸੀ ਕਿ ਇੱਕ ਵਿਅਕਤੀ ਨੇ ਉਸ ਨੂੰ ਰਹਿਣ ਲਈ ਆਪਣੀ ਮੋਟਰ ਤੇ ਕਮਰਾ ਦੇ ਦਿੱਤਾ। ਕਮਰੇ ਵਿੱਚ ਰਾਤ ਸਮੇ ਉਸ ਦਾ ਆਪਣੀ ਪਤਨੀ ਰਾਣੀ ਕੁਮਾਰੀ ਨਾਲ ਝਗੜਾ ਹੋ ਗਿਆ ਸੀ ਅਤੇ ਦੋਸ਼ੀ ਮੁੰਨਾ ਕਾਂਤੀ ਵੱਲੋ ਆਪਣੀ ਪਤਨੀ ਰਾਣੀ ਕੁਮਾਰੀ ਦੇ ਸੱਟਾਂ ਮਾਰ ਕੇ ਉਸ ਦਾ ਕਤਲ ਕਰਨ ਉਪਰੰਤ ਆਪਣੇ ਬੱਚਿਆ ਨੂੰ ਨਾਲ ਲੈ ਕੇ ਫਰਾਰ ਹੋ ਗਿਆ ਸੀ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
















