
ਪੈਰਿਸ, (PRIME INDIAN NEWS) :- ਵੈਸੇ ਦੇਖਿਆ ਜਾਵੇ ਤਾਂ ਦਸੰਬਰ ਦਾ ਮਹੀਨਾ ਸਿੱਖ ਇਤਿਹਾਸ ਦੇ ਪੰਨਿਆਂ 11 ਮੁਤਾਬਿਕ ਸ਼ਹੀਦੀ ਮਹੀਨਾ ਗਿਣਿਆ ਜਾਂਦਾ ਹੈ। ਕਿਉਂਕਿ ਸਿੱਖਾਂ ਦੇ ਦਸਵੇਂ ਗੁਰੂ, ਸਾਹਿਬੇ ਕਮਾਲ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਹੁਤ ਸਾਰੇ ਜੁਝਾਰੂ ਸਿੰਘ, ਸਾਹਿਬਜਾਦੇ ਅਤੇ ਮਾਤਾ ਗੁੱਜਰ ਕੌਰ ਜੀ ਦੀਆਂ ਸ਼ਹੀਦੀਆਂ ਇਸੇ ਮਹੀਨੇ ਹੀ ਹੋਈਆਂ ਸਨ।
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਕੁਲਦੀਪ ਸਿੰਘ ਜੀ ਖਾਲਸਾ, ਕੁਲਵੰਤ ਸਿੰਘ ਮੁਲਤਾਨੀ, ਭਗਵਾਨ ਸਿੰਘ, ਰਣਜੀਤ ਸਿੰਘ ਅਤੇ ਬੇਅੰਤ ਸਿੰਘ ਨੇ ਸਾਂਝੇ ਤੌਰ ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਗੁਰਦੁਆਰਾ ਸ਼ਹੀਦਾਂ (ਭੂਲਪੁਰ) ਵਿਖ਼ੇ 16 ਨਵੰਬਰ ਤੋਂ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਚੱਲ ਰਹੀ ਹੈ, ਜਿਨ੍ਹਾਂ ਦੇ ਸਪੂਰਨ ਭੋਗ 28 ਦਸੰਬਰ ਨੂੰ ਨਿਰਵਿਘਨਤਾ ਸਹਿਤ ਪਾਏ ਜਾਣਗੇ।
ਇਹ ਸ਼ਹੀਦੀ ਸਮਾਗਮ ਗੁਰੂ ਤੇਗੁ ਬਹਾਦੁਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਕਰਵਾਏ ਜਾ ਰਹੇ ਹਨ। ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਸਮਾਪਤੀ ਵਾਲੇ ਦਿਨ ਮਸ਼ਹੁਰ ਰਾਗੀ ਅਤੇ ਢਾਡੀ ਜਥੇ ਵੀ ਹਾਜ਼ਰੀ ਭਰ ਰਹੇ ਹਨ। ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ 28 ਦਸੰਬਰ ਨੂੰ ਇਸ ਸ਼ਹੀਦੀ ਸਮਾਗਮ ਵਿੱਚ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰੋ ਅਤੇ ਗੁਰਬਾਣੀ ਸੁਣ ਕੇ ਆਪਣਾ ਜੀਵਨ ਸਫਲਾ ਕਰੋ ਜੀ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।
















