
19 ਦਸੰਬਰ ਨੂੰ ਨੌਜਵਾਨ ਸੰਦੀਪ ਕੁਮਾਰ ਉਰਫ਼ ਸੋਨੂੰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲਾ ਦੋਸ਼ੀ ਕਾਬੂ
2 ਲੱਖ ਰੁਪਏ ਦੀ ਲਾਲਚ ’ਚ ਕੀਤੀ ਹੱਤਿਆ, ਦੋਸ਼ੀ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਸਾਹਮਣੇ ਆਇਆ
ਜਲੰਧਰ, ਐਚ ਐਸ ਚਾਵਲਾ। ਸ਼੍ਰੀ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਪਿਛਲੇ ਦਿਨੀਂ ਸੰਦੀਪ ਕੁਮਾਰ ਉਰਫ ਸੋਨੂੰ ਨਾਮ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਸਬੰਧੀ ਦਰਜ ਕੀਤੇ ਮੁਕੱਦਮੇ ਵਿੱਚ ਦੋਸ਼ੀ ਨੂੰ ਕਾਬੂ ਕੀਤਾ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਸੰਦੀਪ ਕੁਮਾਰ ਉਰਫ ਸੋਨੂੰ ਉਮਰ ਕ੍ਰੀਬ 33 ਸਾਲ ਪੁੱਤਰ ਬੰਗਾ ਸਿੰਘ ਵਾਸੀ ਗੁਰੂ ਰਾਮਦਾਸ ਕਲੋਨੀ ਸ਼ਾਹਕੋਟ ਜੋ ਕਿ ਜਿੰਦਰ ਕਬਾੜੀਆ ਸ਼ਾਹਕੋਟ ਦੀ ਦੁਕਾਨ ਪਰ ਕੰਮ ਕਰਦਾ ਸੀ ਮਿਤੀ 19.12.2025 ਨੂੰ ਵਕਤ ਕੀਬ 06:30/7:00 ਵਜੇ ਸ਼ਾਮ ਜਦ ਸੰਦੀਪ ਕੁਮਾਰ ਉਰਫ ਸੋਨੂੰ ਕਬਾੜ ਦੀ ਦੁਕਾਨ ਪਰ ਹਾਜਰ ਸੀ ਤਾਂ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸਤੇ ਪੁਲਿਸ ਵੱਲੋਂ ਇਸ ਵਾਰਦਾਤ ਬਾਰੇ ਪਤਾ ਲੱਗਣ ‘ਤੇ ਮੌਕਾ ‘ਤੇ ਜਾ ਕੇ ਦੇਖਿਆ ਤਾਂ ਮੋਕਾ ਤੋਂ ਦੋ ਖੋਲ ਕਾਰਤੂਮ 9 ਐਮ.ਐਮ ਅਤੇ ਦੇ ਜਿੰਦਾ ਕਾਰਤੂਸ ਬ੍ਰਾਮਦ ਹੋਏ ਅਤੇ ਲਾਸ਼ ਦਾ ਮੁਲਾਹਜਾ ਕਰਨ ‘ਤੇ ਪਾਇਆ ਗਿਆ ਕਿ ਸੰਦੀਪ ਕੁਮਾਰ ਉਰਫ ਸੋਨੂੰ ਦੀ ਗਰਦਨ ਅਤੇ ਮੂੰਹ ਤੋਂ ਕਾਫੀ ਖੂਨ ਨਿਕਲ ਰਿਹਾ ਸੀ। ਜਿਸਤੇ ਮੁੱਕਦਮਾ ਨੰ: 313 ਮਿਤੀ 20.12.2025 ਅਧੀਨ ਧਾਰਾ 103, 3(5) & 25-54-59 Arm Act BNS ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਸੀ। टिम ਮੁਕੱਦਮਾ ਦੀ ਗੰਭੀਰਤਾ ਨੂੰ ਲੈਂਦੇ ਹੋਏ ਇਸ ਮੁਕੰਦਮਾ ਦੀ ਤਫਤੀਸ਼ ਸਬੰਧੀ ਵੱਖ-ਵੱਖ ਟੀਮਾਂ ਬਣਾ ਕੇ ਇਲਾਕਾ, ਗੈਰ ਇਲਾਕਾ ਭੇਜੀਆਂ ਗਈਆਂ ਅਤੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਮਾਧਿਅਮ ਰਾਹੀਂ ਮੁਕੱਦਮਾ ਦੀ ਤਫਤੀਸ਼ ਹਰ ਪਹਿਲੂ ਤੋਂ ਡੂੰਘਾਈ ਨਾਲ ਕੀਤੀ ਅਤੇ ਦੌਰਾਨੇ ਤਫਤੀਸ਼ ਇਸ ਮੁਕੱਦਮਾ ਦੇ ਦੋਸ਼ੀ ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਨਾਨਕ ਸਿੰਘ ਵਾਸੀ ਰਾਜੇਵਾਲ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੂੰ ਮਿਤੀ 22.12.25 ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਵਾਰਦਾਤ ਦੌਰਾਨ ਵਰਤਿਆ ਗਿਆ ਪਿਸਟਲ 9 ਐਮ.ਐਮ (Zigana made in Turkey) ਸਮੇਤ (02 ਰੌਂਦ ਬ੍ਰਾਮਦ ਕੀਤੇ ਹਨ।
ਦੋਸ਼ੀ ਸ਼ੇਰ ਸਿੰਘ ਉਰਫ ਸ਼ੇਰਾ ਪਾਸੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਵੱਲੋਂ ਆਪਣੇ ਪਿੰਡ ਦੇ ਰਹਿਣ ਵਾਲੇ ਜਗਪ੍ਰੀਤ ਸਿੰਘ ਉਰਫ ਜੱਗੀ ਉਰਫ ਜੱਜਪ੍ਰੀਤ ਸਿੰਘ ਜੋ ਕਿ ਉਸਦਾ ਦੋਸਤ ਹੈ ਅਤੇ ਅਮਰੀਕਾ ਵਿੱਚ ਰਹਿੰਦਾ ਹੈ। ਜਿਸਦੇ ਕਹਿਣ ਪਰ ਅਤੇ 2 ਲੱਖ ਰੁਪਏ ਦੇ ਲਾਲਚ ਵਿੱਚ ਆ ਕੇ ਉਸ ਵੱਲੋਂ ਸੰਦੀਪ ਕੁਮਾਰ ਉਰਫ ਸੋਨੂੰ ‘ਤੇ ਗੋਲੀਆਂ ਚਲਾਈਆਂ ਸਨ ਕਿਉਂਕਿ ਸੰਦੀਪ ਕੁਮਾਰ ਉਰਫ ਸੋਨੂੰ ਦੀ ਘਰਵਾਲੀ ਕਾਜਲ ਨਾਲ ਜੰਗਪ੍ਰੀਤ ਸਿੰਘ ਉਰਫ ਜੱਗੀ ਉਰਫ ਜੱਜਪ੍ਰੀਤ ਸਿੰਘ ਦੀ ਅਮਰੀਕਾ ਜਾਣ ਤੋਂ ਪਹਿਲਾਂ ਗੱਲਬਾਤ ਸੀ । ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਖਿਲਾਫ ਪਹਿਲਾਂ ਵੀ ਮੁਕਦਮਾ ਨੰਬਰ 365 ਮਿਤੀ 09.11.2025 ਅਧੀਨ ਧਾਰਾ 109, 3(2)BNS, 25/27-54-59 Arms Act ਥਾਣਾ ਫਿਲੌਰ ਦਰਜ ਰਜਿਸਟਰ ਹੈ। ਦੋਸ਼ੀ ਸ਼ੇਰ ਸਿੰਘ ਸ਼ੇਰਾ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਥਾਣਾ ਫਿਲੌਰ ਵਿਖੇ ਇਸ ਦੇ ਖਿਲਾਫ ਦਰਜ ਹੋਏ ਉਕਤ ਮੁਕੱਦਮਾ ਜੋ ਕਿ ਕਰਨ ਪੁੱਤਰ ਸੁਰਿੰਦਰ ਕੁਮਾਰ ਵਾਸੀ ਉਂਚੀ ਘਾਟੀ ਫਿਲੌਰ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਸੀ ਕਿ ਉਹ ਆਪਣੇ ਦੋਸਤ ਨਾਲ ਪੈਸੇ ਲੈਣ ਲਈ ਪਿੰਡ ਜਗਤਪੁਰ ਪੰਜਢੇਰਾ ਦੇ ਘਰ ਗਿਆ ਤਾਂ ਉਸਦੇ ਘਰ ਦੇ ਅੰਦਰ ਕਮਰੇ ਵਿੱਚ ਤਿੰਨ ਅਣਪਛਾਤੇ ਵਿਅਕਤੀ ਮੌਜੂਦ ਸਨ। ਗੱਲਬਾਤ ਕਰਦੇ ਦੌਰਾਨ ਆਪਸ ਵਿਚ ਬਹਿਸ ਹੋ ਗਈ ਅਤੇ ਮੁੱਦਈ ਮੁਕੱਦਮਾ ਕਰਨ ਅੰਦਰੋਂ ਕਮਰੇ ਵਿੱਚੋਂ ਗੇਟ ਵੱਲ ਆ ਗਿਆ ਤਾਂ ਗੇਟ ਵਿੱਚ ਖੜੇ ਇੱਕ ਨਾਮਲੂਮ ਵਿਅਕਤੀ ਨੇ ਮਾਰ ਦੇਣ ਦੀ ਨੀਅਤ ਨਾਲ ਆਪਣੇ ਡੱਬ ਵਿੱਚ ਪਿਸਟਲ ਕੱਢ ਕੇ ਦੋ ਫਾਇਰ ਕੀਤੇ ਅਤੇ ਮੌਕਾ ਤੋਂ ਭੱਜ ਗਿਆ। ਇਸ ਮਕੱਦਮਾ ਵਿੱਚ ਸ਼ੇਰ ਸਿੰਘ ਉਰਫ ਸ਼ੇਰਾ ਨੂੰ ਬਤੌਰ ਦੋਸ਼ੀ ਸ਼ਨਾਖਤ ਕੀਤੇ ਗਿਆ ਹੈ ਅਤੇ ਇਸ ਮੁਕੱਦਮਾ ਵਿੱਚ ਇਹ ਲੋੜੀਂਦਾ ਹੈ।
















