ਦੇਸ਼ਦੁਨੀਆਂਪੰਜਾਬ

ਸਪੈਸ਼ਲ DGP ਸ਼੍ਰੀ ਰਾਮ ਸਿੰਘ IPS ਵੱਲੋਂ ਦਫ਼ਤਰ ਪੁਲਿਸ ਕਮਿਸ਼ਨਰ ਜਲੰਧਰ ਵਿੱਖੇ ਸਾਈਬਰ ਕਿਓਸਕ ਦਾ ਕੀਤਾ ਗਿਆ ਉਦਘਾਟਨ

ਉਨ੍ਹਾਂ ਦੀ ਅਗਵਾਈ ‘ਚ ਸ਼ਹਿਰ ਭਰ ‘ਚ ਚਲਾਇਆ ਗਿਆ ਟਾਰਗਟਿਡ CASO ਓਪਰੇਸ਼ਨ

ਜਲੰਧਰ, ਐਚ ਐਸ ਚਾਵਲਾ। ਕਮਿਸ਼ਨਰੇਟ ਪੁਲਿਸ ਜਲੰਧਰ ਨੇ ਡਿਜੀਟਲ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਹੋਰ ਅਹਿਮ ਕਦਮ ਚੁੱਕਦੇ ਹੋਏ, *ਦਫ਼ਤਰ ਪੁਲਿਸ ਕਮਿਸ਼ਨਰ ਜਲੰਧਰ ਵਿਖੇ ਸਾਈਬਰ ਕਿਓਸਕ ਮਸ਼ੀਨ ਇੰਸਟਾਲ* ਕੀਤੀ ਗਈ। ਇਸਦਾ ਉਦਘਾਟਨ ਸਪੈਸ਼ਲ ਡੀ.ਜੀ.ਪੀ. (ਟੈਕਨੀਕਲ ਸਪੋਰਟ ਸਰਵਿਸਿਜ਼) ਸ਼੍ਰੀ ਰਾਮ ਸਿੰਘ, ਆਈ.ਪੀ.ਐਸ. ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀਮਤੀ ਧਨਪਰੀਤ ਕੌਰ ਆਈ.ਪੀ.ਐਸ., ਜੌਇੰਟ ਸੀ.ਪੀ. ਸ਼੍ਰੀ ਸੰਦੀਪ ਕੁਮਾਰ, ਡੀ.ਸੀ.ਪੀ. ਇਨਵੈਸਟੀਗੇਸ਼ਨ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਇਹ ਸਾਈਬਰ ਕਿਓਸਕ ਇੱਕ ਸਟੈਂਡਅਲੋਨ ਮਸ਼ੀਨ ਹੈ, ਜੋ ਕਿ ਮੋਬਾਈਲ ਡਿਵਾਈਸਾਂ ਅਤੇ ਯੂ.ਐਸ.ਬੀ ਸਟੋਰੇਜ ਡਿਵਾਈਸਾਂ ਵਿੱਚੋਂ ਖਤਰਨਾਕ, ਸ਼ੱਕੀ ਜਾਂ ਹਾਨੀਕਾਰਕ ਫਾਈਲਾਂ ਅਤੇ ਐਪਲੀਕੇਸ਼ਨਾਂ ਦੀ ਪਛਾਣ ਕਰਦੀ ਹੈ, ਜਿਸ ਰਾਹੀਂ ਨਾਗਰਿਕ ਆਪਣੇ ਡਿਜੀਟਲ ਡਿਵਾਈਸ ਸੁਰੱਖਿਅਤ ਰੱਖ ਸਕਣਗੇ।

ਇਸਦੇ ਨਾਲ ਹੀ, ਸ਼੍ਰੀ ਰਾਮ ਸਿੰਘ, ਆਈ.ਪੀ.ਐਸ. ਦੀ ਅਗਵਾਈ ਹੇਠ, ਸੀ.ਪੀ. ਜਲੰਧਰ ਅਤੇ ਸੰਬੰਧਤ ਏਸੀਪੀਜ਼ ਨਾਲ ਮਿਲ ਕੇ ਸ਼ਹਿਰ ਭਰ ਵਿੱਚ ਇੱਕ ਟਾਰਗਟਿਡ CASO ਓਪਰੇਸ਼ਨ ਚਲਾਇਆ ਗਿਆ। ਇਹ ਓਪਰੇਸ਼ਨ ਨਸ਼ਾ ਤਸਕਰੀ ਅਤੇ ਅਪਰਾਧਕ ਤੱਤਾਂ ਨੂੰ ਨਿਸ਼ਾਨਾ ਬਣਾਉਂਦਿਆਂ, ਵੱਖ-ਵੱਖ ਹੌਟਸਪੌਟ ਖੇਤਰਾਂ ਵਿੱਚ ਕਈ ਨਾਕੇ ਲਗਾ ਕੇ ਕੀਤੀ ਗਈ।ਇਸ ਤੋ ਇਲਾਵਾ, *ਸ਼੍ਰੀ ਰਾਮ ਸਿੰਘ, ਆਈ.ਪੀ.ਐਸ. ਨੇ ਇਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ* , ਜਿਸ ਵਿੱਚ ਸੀ.ਪੀ. ਜਲੰਧਰ, ਜੇ.ਸੀ.ਪੀ. ਜਲੰਧਰ ਅਤੇ ਹੋਰ ਸੀਨੀਅਰ ਅਧਿਕਾਰੀ, ਜਿਵੇਂ ਕਿ ਐਸ.ਐੱਸ.ਪੀ. ਕਪੂਰਥਲਾ ਸ਼੍ਰੀ ਗੌਰਵ ਤੂਰਾ, ਐਸ.ਐੱਸ.ਪੀ. ਹੁਸ਼ਿਆਰਪੁਰ ਸ਼੍ਰੀ ਸੰਦੀਪ ਕੁਮਾਰ ਮਲਿਕ ਅਤੇ ਐਸ.ਐੱਸ.ਪੀ. ਜਲੰਧਰ ਰੂਰਲ ਸ਼੍ਰੀ ਹਰਵਿੰਦਰ ਸਿੰਘ ਵਿਰਕ ਸ਼ਾਮਲ ਸਨ। ਮੀਟਿੰਗ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨਸ਼ਾ ਵਿਰੁੱਧ ਲੜਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ‘ਤੇ ਚਰਚਾ ਹੋਈ।

*ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਵੇਂ ਸਥਾਪਿਤ ਸਾਈਬਰ ਕਿਓਸਕ ਦੀ ਸਹਾਇਤਾ ਲੈ ਕੇ ਆਪਣੇ ਡਿਜੀਟਲ ਡਿਵਾਈਸਾਂ ਨੂੰ ਨੁਕਸਾਨਦਾਇਕ ਸਮੱਗਰੀ ਤੋਂ ਬਚਾਉਣ। ਇਹ ਕਦਮ ਪੁਲਿਸ ਵਿਭਾਗ ਦੀ ਨਾਗਰਿਕ ਸੁਰੱਖਿਆ, ਸਮਾਰਟ ਪੋਲਿਸਿੰਗ ਅਤੇ ਸਾਇਬਰ ਕ੍ਰਾਈਮ ਰੋਕਥਾਮ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।*

Related Articles

Leave a Reply

Your email address will not be published. Required fields are marked *

Back to top button