
ਜਲੰਧਰ, ਐਚ ਐਸ ਚਾਵਲਾ। ਸਪੈਸ਼ਲ DGP (ਟੈਕਨੀਕਲ ਸਹਾਇਤਾ ਸੇਵਾਵਾਂ) ਸ਼੍ਰੀ ਰਾਮ ਸਿੰਘ IPS ਅਤੇ ਪੁਲਿਸ ਕਮਿਸ਼ਨਰ ਜਲੰਧਰ ਸ੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿੱਚ ਇੱਕ ਟਾਰਗਟਡ CASO ਓਪਰੇਸ਼ਨ ਚਲਾਇਆ ਗਿਆ। ਇਸ ਓਪਰੇਸ਼ਨ ਦੌਰਾਨ ਸ਼ਹਿਰ ਦੇ 10 ਨਸ਼ਾ ਪ੍ਰਭਾਵਿਤ ਥਾਵਾਂ ’ਤੇ GO ਰੈਂਕ ਦੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ 110 ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ।

ਇਸ ਓਪਰੇਸ਼ਨ ਦੇ ਨਤੀਜੇ ਵਜੋਂ ਹੇਠ ਲਿਖੀਆਂ ਪ੍ਰਾਪਤੀਆਂ ਹੋਈਆਂ 👇
7 ਐਫ.ਆਈ.ਆਰ. ਦਰਜ
9 ਵਿਅਕਤੀ ਗ੍ਰਿਫ਼ਤਾਰ
ਇਹ ਓਪਰੇਸ਼ਨ ਜਲੰਧਰ ਪੁਲਿਸ ਵੱਲੋਂ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੀ ਜਾ ਰਹੀ ਲਗਾਤਾਰ ਕਾਰਵਾਈ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਨਸ਼ਿਆਂ ਵਿਰੁੱਧ ਨਿਸ਼ਚਿਤ ਨਿਗਰਾਨੀ ਅਤੇ ਠੋਸ ਕਾਰਵਾਈ ਕਰਨੀ ਹੈ।
















