
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਸ੍ਰੀ ਸਤਿੰਦਰ ਸਿੰਘ (IPS), ਕਮਿਸ਼ਨਰ ਪੁਲਿਸ ਜਲੰਧਰ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ, PPS, ਡੀ.ਸੀ.ਪੀ. ਇੰਨਵੈਸਟੀਗੇਸ਼ਨ, ਸ਼੍ਰੀ. ਆਕਰਸ਼ੀ ਜੈਨ, IPS ADCP-I, ਸ਼੍ਰੀ. ਰਾਜੇਸ਼ ਠਾਕੁਰ PPS ACP ਸੈਂਟਰਲ ਤੇ ਹੋਰ ਸੀਨੀਅਰ ਅਫਸਰਾਨ ਬਾਲ ਵਲੋਂ ਸਮੇਂ ਸਿਰ ਮਿਲ ਰਹੀਆਂ ਹਿਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੀਆਂ ਸਨੈਚਿੰਗ ਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਨ ਵਿੱਚ ਥਾਣਾ ਨਵੀ ਬਾਰਾਦਰੀ ਕਮਿਸ਼ਨਰੇਟ ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ।
ਮਿਤੀ 07/08/2026 ਨੂੰ ASI ਦਿਲਬਾਗ ਸਿੰਘ ਪਾਸ ਮੁਖਬਰ ਨੇ ਇਤਲਾਹ ਦਿਤੀ ਕਿ ਵਿਵੇਕ ਕੁਮਾਰ ਪੁੱਤਰ ਬੁਧ ਦੇਵ ਰਵਿਦਾਸ ਵਾਸੀ ਗਲੀ ਨੰਬਰ 3 ਸ਼ੀਤਲ ਨਗਰ ਜਲੰਧਰ ਅਤੇ ਦੀਪਕ ਕੁਮਾਰ ਪੁੱਤਰ ਰਾਮ ਪ੍ਰਸ਼ਾਦ ਵਾਸੀ ਸ਼ੀਤਲ ਨਗਰ ਜਲੰਧਰ ਜੋ ਵਹੀਕਲ ਚੋਰੀ ਕਰਨ ਦੇ ਆਦੀ ਹਨ। ਜੋ ਅੱਜ ਵੀ ਚੋਰੀ ਕੀਤੀ ਸਕੂਟਰੀ (Pleasure) ਪਰ ਸਵਾਰ ਹੋ ਕੇ ਬੱਸ ਸਾਟੈਂਡ ਜਲੰਧਰ ਨੂੰ ਜਾ ਰਹੇ ਹਨ। ਜਿਨ੍ਹਾਂ ਨੂੰ ਜਲੰਧਰ ਕੈਂਟ ਤੱਕ ਆਉਣ ਵਾਲੀ ਸੜਕ ਪਰ ਨਾਕਾਬੰਦੀ ਕਰਕੇ ਚੋਰੀ ਕੀਤੀ ਸਕੂਟਰੀ( Pleasure) ਸਮੇਤ ਕਾਬੂ ਕੀਤਾ ਜਾ ਸਕਦਾ ਹੈ। ਜਿਸ ਤੇ ASI ਦਿਲਬਾਗ ਸਿੰਘ ਵੱਲੋ ਸਾਥੀ ਕਰਮਾਚੀਆਂ ਸਮੇਤ ਕੈਂਟ ਰੋਡ ਪਰ ਨਾਕਬੰਦੀ ਕਰਕੇ ਵਿਵੇਕ ਕੁਮਾਰ ਪੁੱਤਰ ਬੁਧ ਦੇਵ ਰਵਿਦਾਸ ਵਾਸੀ ਗਲੀ ਨੰਬਰ 3 ਸ਼ੀਤਲ ਨਗਰ ਜਲੰਧਰ ਅਤੇ ਦੀਪਕ ਕੁਮਾਰ ਪੁੱਤਰ ਰਾਮ ਪ੍ਰਸ਼ਾਦ ਵਾਸੀ ਸ਼ੀਤਲ ਨਗਰ ਜਲੰਧਰ ਨੂੰ ਚੋਰੀ ਸ਼ੁਦਾ ਸਕੂਟਰੀ Pleasure ) ਸਮੇਤ ਕਾਬੂ ਕੀਤਾ ਅਤੇ ਮੁਕੱਦਮਾ ਨੰਬਰ 175 ਮਿਤੀ 07.08,2026 ਜੁਰਮ 303(2), 317(2) BNS ਥਾਣਾ ਨਵੀ ਬਾਰਾਦਰੀ ਵਿਖੇ ਦਰਜ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।
ਵਿਵੇਕ ਅਤੇ ਦੀਪਕ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਨ ਵਿਵੇਕ ਅਤੇ ਦੀਪਕ ਕੁਮਾਰ ਦੀ ਨਿਸ਼ਾਨ ਦੇਹੀ ਪਰ ਇੱਕ ਚੋਰੀ ਸ਼ੁਦਾ ਮੋਟਰਸਾਰ ਈਕਲ ਮਾਰਕਾ ਸਪਲੈਂਡਰ ਬਿਨਾ ਨੰਬਰੀ ਅਤੇ 02 ਚੋਰੀ ਸ਼ਾਦ ਮੋਬਾਇਲ (ਮਾਰਕਾ Redmi 5G ਅਤੇ Infinix) ਬਰਾਮਦ ਕੀਤੇ। ਦੋਸ਼ੀਆਨ ਵਿਵੇਕ ਅਤੇ ਦੀਪਕ ਪਾਸੋ ਹੋਰ ਵਾਰਦਾਤਾਂ ਸਬੰਧੀ ਅਤੇ ਬਾਕੀ ਖੋਹ ਕੀਤੇ ਸਮਾਨ ਸਬੰਧੀ ਪੱਛਗਿੱਛ ਕੀਤੀ ਜਾ ਰਹੀ ਹੈ।
















