
ਜਲੰਧਰ, ਐਚ ਐਸ ਚਾਵਲਾ। ਸ੍ਰੀ ਅੰਕੁਰ ਗੁਪਤਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਲੋਕ ਸਭਾ ਇਲੈਕਸ਼ਨ-2024 ਚਲਾਏ CASO ਸਰਚ ਅਪ੍ਰੇਸ਼ਨ ਮੁਹਿਮ ਤਹਿਤ ਮਿਸ ਜਸਰੂਪ ਕੋਰ ਬਾਂਠ, ਆਈ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਹਦਾਇਤ ਤੇ ਸ੍ਰੀ ਵਿਜੇ ਕੰਵਰਪਾਲ ਪੀ.ਪੀ.ਐਸ. ਉਂਪ ਪੁਲਿਸ ਕਪਤਾਨ ਸਪੈਸ਼ਲ ਬ੍ਰਾਂਚ-ਕਮ-ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਐਸ.ਆਈ. ਗੁਰਸ਼ਿੰਦਰ ਕੋਰ ਮੁੱਖ ਅਫਸਰ ਥਾਣਾ ਮਹਿਤਪੁਰ, ਇੰਸ: ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ, ਬਖਸ਼ੀਸ਼ ਸਿੰਘ ਮੁੱਖ ਅਫਸਰ ਲੋਹੀਆ ਤੇ ਧਰਮਿੰਦਰ ਕਲਿਆਣ ਇੰਚਾਰਜ ਸੀ.ਆਈ.ਏ ਸਮੇਤ ਸੁਨੀਲ ਕੁਮਾਰ ਐਕਸਾਇਜ ਅਫਸਰ ਸਤਲੁਜ ਦਰਿਆ ਬੰਨ ਨਜਦੀਕ ਲਾਹਣ ਦੀਆ ਡਿੱਗੀਆ ਜਿਹਨਾ ਵਿੱਚ ਕ੍ਰੀਬ 4 ਲੱਖ 50 ਹਜਾਰ ਲਾਹਣ, 03 ਡਰੰਮ ਲੋਹਾ ਤੇ 60 ਪਾਇਪਾ ਪਲਾਸਟਿਕ ਬ੍ਰਾਮਦ ਹੋਈਆ। ਜੋ ਬ੍ਰਾਮਦ ਲਾਹਣ ਨੂੰ ਐਕਸਾਇਜ ਅਫਸਰ ਵੱਲੋ ਮੋਕਾ ਪਰ ਨਸ਼ਟ ਕੀਤਾ ਗਿਆ। ਇਸਤੋ ਇਲਾਵਾ SI ਪਰਮਜੀਤ ਸਿੰਘ ਸੀ.ਆਈ.ਏ ਸਟਾਫ ਜਲੰਧਰ ਦੀ ਪੁਲਿਸ ਪਾਰਟੀ ਵੱਲੋ ਪਿੰਡ ਉਮਰੇਵਾਲ ਤੋ 01 ਵਿਅਕਤੀ ਨਸ਼ਾ ਤਸਕਰ ਪਾਸੋ 08 ਕਿਲੋ 100 ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਇਸ ਤੋਂ ਇਲਾਵਾ ਐਸ.ਆਈ. ਗੁਰਸ਼ਿੰਦਰ ਕੌਰ ਮੁੱਖ ਅਫਸਰ ਥਾਣਾ ਮਹਿਤਪੁਰ, ਇੰਸ: ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ, ਬਖਸ਼ੀਸ਼ ਸਿੰਘ ਮੁੱਖ ਅਫਸਰ ਲੋਹੀਆ ਤੇ ਧਰਮਿੰਦਰ ਕਲਿਆਣ ਇੰਚਾਰਜ ਸੀ.ਆਈ.ਏ ਸਮੇਤ ਸੁਨੀਲ ਕੁਮਾਰ ਐਕਸਾਇਜ ਅਫਸਰ ਸਤਲੁਜ ਦਰਿਆ ਬੰਨ ਨਜਦੀਕ ਲਾਹਣ ਦੀਆ ਡਿੱਗੀਆ ਜਿਹਨਾ ਵਿੱਚ ਕ੍ਰੀਬ 4 ਲੱਖ 50 ਹਜਾਰ ਲੀਟਰ ਲਾਹਣ, 03 ਡਰੰਮ ਲੋਹਾ ਤੇ 60 ਪਾਇਪ ਪਲਾਸਟਿਕ ਬ੍ਰਾਮਦ ਹੋਈਆ। ਜੋ ਲਾਹਣ ਨੂੰ ਐਕਸਾਇਜ ਅਫਸਰ ਵੱਲੋ ਮੋਕਾ ਪਰ ਨਸ਼ਟ ਕਰਨ ਵਿੱਚ ਸਫਲਤਾ ਹਾਸਿਲ ਕੀਤੀ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਜੇ ਕੰਵਰਪਾਲ ਪੀ.ਪੀ.ਐਸ. ਉਂਪ ਪੁਲਿਸ ਕਪਤਾਨ ਸਪੈਸ਼ਲ ਬ੍ਰਾਂਚ-ਕਮ-ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਐਸ.ਆਈ ਪਰਮਜੀਤ ਸਿੰਘ ਦੀ ਪੁਲਿਸ ਪਾਰਟੀ ਵੱਲੋ ਪਿੰਡ ਉਮਰੇਵਾਲ ਤੋ ਇੱਕ ਵਿਅਕਤੀ ਨਸ਼ਾ ਸਮੱਗਲਰ ਗੁਰਚਰਨ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਉਮਰੇਵਾਲ ਥਾਣਾ ਮਹਿਤਪੁਰ ਪਾਸੋ 08 ਕਿਲੇ 100 ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ। ਜਿਸ ਤੇ SI ਪਰਮਜੀਤ ਸਿੰਘ ਨੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁਢਲ਼ੀ ਤਫਤੀਸ਼ ਅਮਲ ਵਿੱਚ ਲਿਆਦੀ। ਦੋਸ਼ੀ ਦੇ ਖਿਲਾਫ ਮੁਕੱਦਮਾ ਨੰ. 23 ਮਿਤੀ 24.03.2024 ਅ/ਧ 15(b)-61-85 NDPS Act ਤਹਿਤ ਥਾਣਾ ਮਹਿਤਪੁਰ ਦਰਜ ਕੀਤਾ ਗਿਆ।
















