
ਜਲੰਧਰ, ਐਚ ਐਸ ਚਾਵਲਾ। ਸ੍ਰੀ ਅੰਕੁਰ ਗੁਪਤਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ੍ਰੀ ਜਸਰੂਪ ਕੌਰ ਬਾਠ ਆਈ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਤੇ ਸ੍ਰੀ ਪਲਵਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਮਾਡੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਬ ਇੰਸਪੈਕਟਰ ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਨੇ ਮਿਤੀ 23.03.2024 ਨੂੰ ਸੰਘਵਾਲ ਪੁਲੀ ਕਿਸ਼ਨਗੜ ਤੋਂ 01 ਵਹੀਕਲਾਂ ਨੂੰ ਚੋਰੀ ਕਰਨ ਵਾਲੇ ਦੋਸ਼ੀ ਨੂੰ ਕਾਬੂ ਕਰਕੇ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਪਲਵਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 23.03.2024 ਨੂੰ ਏ.ਐਸ.ਆਈ ਬਲਵੀਰ ਸਿੰਘ ਨੰਬਰ 166/ਜਲੰਧਰ ਥਾਣਾ ਕਰਤਾਰਪੁਰ ਸਮੇਤ ਪੁਲਿਸ ਪਾਰਟੀ ਤੋੜੇ ਪੁਰਸ਼ਾ ਦੇ ਸਬੰਧ ਵਿੱਚ ਸੰਘਵਾਲ ਪੁਲੀ ਮੌਜੂਦ ਸੀ ਕਿ ਉਸ ਪਾਸ ਮੁਖਬਰ ਖਾਸ ਨੇ ਹਾਜਰ ਆ ਕਿ ਇਤਲਾਹ ਦਿੱਤੀ ਕਿ ਮਨਦੀਪ ਕੁਮਾਰ @ ਵਿੱਕੀ ਪੁੱਤਰ ਦਰਸਨ ਸਿੰਘ ਵਾਸੀ ਲਿਧਵਾ ਹਾਲ ਵਾਸੀ ਵਿਧੀਪੁਰ ਅਤੇ ਦੀਪਕ ਕੁਮਾਰ ਉਰਧ ਚੀਕੂ ਪੁੱਤਰ ਰਮੇਸ ਕੁਮਾਰ ਵਾਸੀ ਈਸਾ ਨਗਰ ਜਲੰਧਰ ਜੋ ਮੋਟਰ ਸਾਈਕਲ ਚੋਰੀ ਕਰਨ ਦੇ ਆਦੀ ਹਨ। ਜਿਨ੍ਹਾ ਪਾਸੋ ਚੇਰੀ ਦੇ ਕਾਫੀ ਮੋਟਰ ਸਾਈਕਲ ਬਰਾਮਦ ਹੋ ਸਕਦੇ ਹਨ। ਜੋ ਮਨਦੀਪ ਕੁਮਾਰ ਅਤੇ ਦੀਪਕ ਕੁਮਾਰ ਚੋਰੀ ਦੇ ਮੋਟਰ ਸਾਈਕਲ ਨੰਬਰੀ PBOB ET 7731 ਮਾਰਕਾ ਸਪਲੈਡਰ ਰੰਗ ਕਾਲਾ ਨੂੰ ਵੇਚਣ ਲਈ ਦੁਗਰੀ ਪੁਲੀ ਪਰ ਕਿਸੇ ਗਾਹਕ ਦੀ ਉਡੀਕ ਕਰ ਰਹੇ ਹਨ। ਜੋ ਇਤਲਾਹ ਠੇਸ ਹੋਣ ਕਰਕੇ ASI ਬਲਵੀਰ ਸਿੰਘ ਵਲੋਂ ਮੁਕੰਦਮਾਂ ਨੰਬਰ 27 ਮਿਤੀ 23-03-2024 ਅ/ਧ 379,411 ਜ.ਦ ਥਾਣਾ ਕਰਤਾਰਪੁਰ ਦਰਜ ਕਰਾ ਕੇ ਮੋਕਾ ਤੇ ਪੁੱਜ ਕੇ ਦੇਸੀ ਮਨਦੀਪ ਕੁਮਾਰ @ ਵਿੱਕੀ ਪੁੱਤਰ ਦਰਸਨ ਸਿੰਘ ਵਾਸੀ ਲਿਧੜਾ ਹਾਲ ਵਾਸੀ ਵਿਧੀਪੁਰ ਨੂੰ ਸਮੇਤ ਮੋਟਰਸਾਈਕਲ ਨੰਬਰੀ PB08 ET 7731 ਮਾਰਕਾ ਸਪਲੈਡਰ ਰੰਗ ਕਾਲਾ ਗ੍ਰਿਫਤਾਰ ਕੀਤਾ ਗਿਆ । ਜੇ ਦੂਜਾ ਦੇਸ਼ੀ ਦੀਪਕ ਕੁਮਾਰ ਮੌਕਾ ਤੇ ਫਰਾਰ ਹੋ ਗਿਆ। ਮਨਦੀਪ ਕੁਮਾਰ ਉਰਫ ਵਿੱਕੀ ਉਕਤ ਨੇ ਦੋਰਾਨੇ ਪੁੱਛਗਿਛ ਆਪਣੇ ਕੀਤੇ ਫਰਦ ਇੰਕਸਾਫ ਮੁਤਾਬਿਕ 2 ਹੋਰ ਮੋਟਰ ਸਾਈਕਲ ਸਪਲੈਡਰ ਬਿਨ੍ਹਾ ਨੰਬਰੀ ਬ੍ਰਾਮਦ ਕਰਾਏ।
















