
ਜਲੰਧਰ, ਐਚ ਐਸ ਚਾਵਲਾ। ਸ੍ਰੀ ਗੁਰਮੀਤ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤੱਸਕਰਾਂ/ਪੀ.ਓਜ਼ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜੀ ਦੀ ਅਗਵਾਈ ਹੇਠ, ਸਬ ਇੰਸਪੈਕਟਰ ਗੁਰਸ਼ਰਨ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ 01 ਪੀ.ਓ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 04-03-2025 ਨੂੰ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਏ.ਐਸ.ਆਈ ਸੁਖਵਿੰਦਰ ਪਾਲ ਚੌਂਕੀ ਇੰਚਾਰਜ ਧੁਲੇਤਾ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਮੁਕੱਦਮਾ ਨੰਬਰ 136 ਮਿਤੀ 23-10-2021 ਅ/ਧ 379-(B), IPC ਥਾਣਾ ਗੁਰਾਇਆ ਦੇ ਦੋਸ਼ੀ ਅਜੈ ਪੁੱਤਰ ਦੇਸ ਰਾਜ ਵਾਸੀ ਪਿੰਡ ਜਮਾਲਪੁਰ ਥਾਣਾ ਸਦਰ ਫਗਵਾੜਾ ਜਿਲ੍ਹਾ ਕਪੂਰਥਲਾ ਜਿਸ ਨੂੰ ਬਾ-ਅਦਾਲਤ ਮਿਸ ਹਰਸਿਮਰਨਜੀਤ ਕੌਰ ਜੇ.ਐਮ.ਆਈ.ਸੀ ਸਾਹਿਬ ਫਿਲੌਰ ਜੀ ਦੀ ਅਦਾਲਤ ਵੱਲੋਂ ਮਿਤੀ 20-12-2024 ਨੂੰ ਜੇਰ ਧਾਰਾ 299, ਜ:ਫ: ਤਹਿਤ ਪੀ.ਓ ਕਰਾਰ ਦਿੱਤਾ ਗਿਆ ਸੀ। ਜਿਸ ਨੂੰ ਮਿਤੀ 04-03-2025 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।
















