ਜਲੰਧਰ, ਐਚ ਇਸ ਚਾਵਲਾ। ਸ੍ਰੀ ਗੁਰਮੀਤ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜੀ ਦੀ ਅਗਵਾਈ ਹੇਠ, ਸਬ ਇੰਸਪੈਕਟਰ ਗੁਰਸ਼ਰਨ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਟੀਮ ਵੱਲੋਂ 105 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ 01 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਨ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੋਰ ਜਿਲ੍ਹਾਂ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 14-03-2025 ਨੂੰ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਏ.ਐਸ.ਆਈ ਉਮੇਸ਼ ਕੁਮਾਰ ਚੌਂਕੀ ਇੰਚਾਰਜ ਰੁੜਕਾ ਕਲਾਂ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਬੁੰਡਾਲਾ ਰੋਡ ਟੀ-ਪੁਆਇੰਟ ਪਿੰਡ ਢੇਸੀਆਂ ਕਾਹਨਾ ਤੋਂ ਸੀਤੋ ਪਤਨੀ ਪਾਖਰ ਵਾਸੀ ਪਿੰਡ ਧੁਲੇਤਾ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੂੰ ਕਾਬੂ ਕਰਕੇ ਉਸ ਪਾਸੋਂ 105 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ। ਜਿਸ ਤੇ ਏ.ਐਸ.ਆਈ ਉਮੇਸ਼ ਕੁਮਾਰ ਚੌਂਕੀ ਇੰਚਾਰਜ ਰੁੜਕਾ ਕਲਾਂ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ ਨੇ ਮੁਕੱਦਮਾ ਨੰਬਰ 32 ਮਿਤੀ 14-03-2025 ਅ/ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਜੋ ਮੁਕੱਦਮਾ ਹਜਾ ਵਿੱਚ ਦੋਸ਼ਣ ਸੀਤੋ ਉਕਤ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਉਕਤ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜੋ ਦੋਸ਼ਣ ਸੀਤੋ ਉਕਤ ਪਾਸੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਕਿਸ ਪਾਸੋਂ ਲੈ ਕੇ ਆਈ ਸੀ ਅਤੇ ਅੱਗੇ ਕਿਸ ਕਿਸ ਨੂੰ ਵੇਚਣੀਆ ਸਨ ਬਾਰੇ ਪਤਾ ਲਗਾਉਣਾ ਜਰੂਰੀ ਹੈ ਅਤੇ ਇਸ ਦੇ ਹੋਰ ਨਸ਼ਾ ਤਸਕਰਾਂ ਨਾਲ ਲਿੰਕ ਹੋਣ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਦੋਸ਼ਣ ਸੀਤੋ ਉਕਤ ਦੇ ਖਿਲਾਫ ਪਹਿਲਾ ਵੀ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮੇ ਦਰਜ ਰਜਿਸਟਰ ਹਨ।
















