ਦੇਸ਼ਦੁਨੀਆਂਪੰਜਾਬ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਨ੍ਹੇਵਾਹ ਫਾਇਰਿੰਗ ਕਰਨ ਦੀ ਵਾਰਦਾਤ ਨੂੰ ਸੁਲਝਾਉਂਦਿਆਂ 3 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ, ਜਲੰਧਰ ਸ਼੍ਰੀ ਸਤਿੰਦਰ ਸਿੰਘ IPS ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਆਦਿਤਿਆ ਐਸ ਵਾਰੀਅਸ IPS (DCP/City), ਸ਼੍ਰੀ ਮਨਪ੍ਰੀਤ ਸਿੰਘ ਢਿਲੋਂ, PPS (DCP/Inv), ਸ਼੍ਰੀ ਦੇਵ ਸਿੰਘ PPS (ADCP/Inv), ਸ਼੍ਰੀ ਮੁਖਤਿਆਰ ਰਾਏ PPS (ADCP/CITY-1), ਸ਼੍ਰੀ ਅਮਰਬੀਰ ਸਿੰਘ PPS (ACP/D) ਦੀ ਯੋਗ ਨਿਗਰਾਨੀ ਹੇਠ CIA ਸਟਾਫ ਦੀ ਟੀਮ ਨੇ ਖੁਫੀਆ ਅਤੇ ਤਕਨੀਕੀ ਸੋਰਸਾਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਟਰੇਸ ਕੀਤਾ।

ਘਟਨਾ ਦਾ ਵੇਰਵਾ:-
ਸੀ.ਆਈ.ਏ.ਸਟਾਫ ਦੀ ਟੀਮ ਉਕਤ ਮੁੱਕਦਮਾ ਵਿੱਚ ਮਿਤੀ 04.11.2026 ਨੂੰ ਰਾਤ ਕਰੀਬ 10:15 ਵਜੇ ਸਾਹਿਲ ਪੁੱਤਰ ਜਨਕ ਰਾਜ ਵਾਸੀ ਮਕਾਨ ਨੰਬਰ 28, ਗੁਰੂ ਨਾਨਕ ਨਗਰ, ਦਿੱਲੀ ਕਲੋਨੀ, ਜਲੰਧਰ ਆਪਣੇ ਘਰ ਦੇ ਬਾਹਰ ਆਪਣੀ XUV 500 ਗੱਡੀ (ਨੰਬਰ HR51-AR-7578) ਕੋਲ ਮੌਜੂਦ ਸੀ। ਪਹਿਲਾਂ 2-3 ਅਣਪਛਾਤੇ ਮੋਟਰਸਾਈਕਲ ਸਵਾਰ ਰੋਕੀ ਕਰਕੇ ਗਏ ਅਤੇ ਕੁਝ ਸਮੇਂ ਬਾਅਦ ਮੂੰਹ ਬੰਨ੍ਹੇ ਹੋਏ 02 ਹਥਿਆਰਬੰਦ ਵਿਅਕਤੀਆਂ ਨੇ ਪਿਸਤੌਲਾਂ ਨਾਲ ਉਸ ਦੀ ਗੱਡੀ ‘ਤੇ 5-6 ਫਾਇਰ ਕੀਤੇ ਅਤੇ ਜਾਂਦੇ ਸਮੇਂ ਸਾਹਿਲ ਨੂੰ ਮਾਰਨ ਦੀ ਨੀਅਤ ਨਾਲ ਉਸ ਵੱਲ ਵੀ ਗੋਲੀ ਚਲਾਈ।

ਮਿਤੀ 13.11.2026 ਨੂੰ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਟੀਮ ਨੇ ਮੁਕੱਦਮਾ ਨੰਬਰ 359 ਮਿਤੀ 05.11.2026 ਅ/ਧ 109, 191(3), 190, 324(4) BNS 2023 ਅਤੇ 25-54-59 Arms Act ਤਹਿਤ ਦਰਜ ਕੀਤਾ ਗਿਆ ਸੀ। ਬੀਤੀ ਦੀ ਰਾਤ ਨੂੰ ਥਾਣਾ ਡਵੀਜ਼ਨ ਨੰਬਰ 1 ਦੇ ਇਲਾਕੇ ਵਿੱਚ ਗੱਡੀ (XUV 500) ‘ਤੇ ਅੰਨ੍ਹੇਵਾਹ ਫਾਇਰਿੰਗ ਕਰਨ ਦੀ ਵਾਰਦਾਤ ਨੂੰ ਸੁਲਝਾਉਂਦਿਆਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਤਫਤੀਸ਼ ਦੌਰਾਨ ਹੋਏ ਅਹਿਮ ਖੁਲਾਸੇ:-
ਜੇਲ੍ਹ ਦੀ ਦੋਸਤੀ ਬਣੀ ਦੁਸ਼ਮਣੀ: ਡੂੰਘਾਈ ਨਾਲ ਕੀਤੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੁਦੱਈ ਸਾਹਿਲ (ਵਾਸੀ ਗੁਰੂ ਨਾਨਕ ਨਗਰ) ਪਹਿਲਾਂ ਇੱਕ ਕਤਲ ਕੇਸ ਵਿੱਚ ਕਪੂਰਥਲਾ ਜੇਲ੍ਹ ਵਿੱਚ ਬੰਦ ਸੀ, ਜਿੱਥੇ ਉਸ ਦੀ ਦੋਸਤੀ ਗੜ੍ਹਾ (ਜਲੰਧਰ) ਦੇ ਰਹਿਣ ਵਾਲੇ ਇੱਕ ਹੋਰ ਨੌਜਵਾਨ ਸਾਹਿਲ (ਜੋ ਇਸ ਸਮੇਂ ਵਿਦੇਸ਼ ਵਿੱਚ ਰਹਿ ਰਿਹਾ ਹੈ ਅਤੇ ਜਿਸ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ 04 ਮੁਕੱਦਮੇ ਦਰਜ ਹਨ) ਨਾਲ ਹੋ ਗਈ ਸੀ । ਬਾਅਦ ਵਿੱਚ ਜੇਲ ਤੋ ਬਾਹਰ ਆ ਕੇ ਦੋਵਾ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਦੋਨਾ ਨੇ ਇੱਕ ਦੂਜੇ ਦੇ ਪਰਿਵਾਰਕ ਮੈਬਰਾ ਨੂੰ ਫੋਨ ਤੇ ਜਾਨੋ ਮਾਰਨ ਦੀਆ ਧਮਕੀਆ ਦਿੱਤੀਆ। ਜਿਸ ਦੀ ਰੰਜਿਸ਼ ਰੱਖਦਿਆਂ ਵਿਦੇਸ਼ ਬੈਠੇ ਸਾਹਿਲ ਨੇ ਆਪਣੇ ਸਾਥੀਆਂ ਰਾਹੀਂ ਇਹ ਜਾਨਲੇਵਾ ਹਮਲਾ ਕਰਵਾਇਆ।

ਸ਼ੂਟਰਾਂ ਦੀ ਗ੍ਰਿਫਤਾਰੀ:-
ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ 03 ਨੌਜਵਾਨਾਂ ਨੂੰ ਵਾਰਦਾਤ ਵਿੱਚ ਵਰਤੀ ਗਈ ਸਿਲਵਰ ਰੰਗ ਦੀ ਵਰਨਾ ਕਾਰ PBO2-EL-1803 ਅਤੇ ਨਾਜਾਇਜ਼ ਅਸਲੇ 01 ਪਿਸਟਲ 30 ਬੋਰ ਸਮੇਤ 05 ਜਿੰਦਾ ਰੋਦ ਇੱਕ ਦੇਸੀ ਕੱਟਾ 315 ਬੋਰ ਸਮੇਤ 01 ਜਿੰਦਾ ਰੋਦ ਸਮੇਤ ਕਾਬੂ ਕਰ ਲਿਆ। ਇਸ ਵਾਰਦਾਤ ਵਿੱਚ ਸ਼ਾਮਲ ਇੱਕ ਹੋਰ ਸਾਥੀ ਸਰਵਨ ਪੁੱਤਰ ਰਾਜ ਸਿੰਘ ਵਾਸੀ ਭੋਲੇ ਦੀ ਪੱਤੀ, ਬਾਬਾ ਬਕਾਲਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

Related Articles

Back to top button