
ਜਲੰਧਰ ਕੈਂਟ, ਐਚ ਐਸ ਚਾਵਲਾ। ਆਮ ਆਦਮੀ ਪਾਰਟੀ ਵਲੋਂ ਜਲੰਧਰ ਕੈਂਟ ਤੋਂ ਉਮੀਦਵਾਰ ਬਣਨ ਉਪਰੰਤ ਅੱਜ ਦੀਪਕ ਬਾਲੀ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਜਲੰਧਰ ਕੈਂਟ ਵਿਖੇ ਨਤਮਸਤਕ ਹੋ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਐਗਰੋ ਦੇ ਚੇਅਰਮੈਨ ਸ. ਮੰਗਲ ਸਿੰਘ ਬਾਸੀ, ਜਲੰਧਰ ਨਗਰ ਨਿਗਮ ਦੇ ਡਿਪਟੀ ਮੇਅਰ ਮਲਕੀਤ ਸਿੰਘ, ਗੌਤਮ ਬਾਲੀ, ਆਤਮ ਪ੍ਰਕਾਸ਼ ਸਿੰਘ (ਬਬਲੂ), ਸਾਗਰ ਜੋਰਜ, ਹਰਪ੍ਰੀਤ ਸਿੰਘ ਆਹਲੂਵਾਲੀਆ, ਜਲੰਧਰ ਕੈਂਟ ਦੇ ਬਲਾਕ ਪ੍ਰਧਾਨ ਸਵਿੰਦਰ ਸਿੰਘ ਵੀਰੂ, ਮਹਿਲਾ ਵਿੰਗ ਪ੍ਰਧਾਨ ਮੀਨਾਕਸ਼ੀ ਜੈਨ, ਬਚਿੱਤਰ ਸਿੰਘ ਕੁਲਾਰ, ਬਿਨੀ ਜੁਨੇਜਾ, ਅਨਮੋਲ ਖੰਨਾ, ਹੰਸ ਰਾਜ ਖੈਰਾ, ਅਨਿਲ ਕਨੋਜਿਆ, ਦਵਿੰਦਰ ਸ਼ਰਮਾ, ਰਿੰਕੂ ਆਦਿ ਮੌਜੂਦ ਸਨ।

ਇਸ ਮੌਕੇ ਸਭਨਾਂ ਨੇ ਇਲਾਹੀ ਬਾਣੀ ਦਾ ਪਾਠ ਸਰਵਣ ਕੀਤਾ, ਉਪਰੰਤ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਡਾ, ਸਾਬਕਾ ਪ੍ਰਧਾਨ ਸ. ਅਮਰਜੀਤ ਸਿੰਘ, ਜਨਰਲ ਸਕੱਤਰ ਕਮਲਜੀਤ ਸਿੰਘ, ਗੁਰਸ਼ਰਨ ਸਿੰਘ ਟੱਕਰ, ਜਸਪਾਲ ਸਿੰਘ ਨੇ ਸ਼੍ਰੀ ਦੀਪਕ ਬਾਲੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਅਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਨਾਲ ਆਏ ਸਾਰੇ ਪਤਵੰਤੇ ਸੱਜਣਾਂ ਦਾ ਵੀ ਸਿਰੋਪੇ ਪਾ ਕੇ ਸਨਮਾਨ ਕੀਤਾ।



































































