
03 ਲੜਕੀਆਂ ਅਤੇ 01 ਇੱਕ ਲੜਕੇ ਨੂੰ ਕਾਬੂ ਕਰਕੇ ਮੋਕੇ ਤੋਂ ਇਤਰਾਜਯੋਗ ਸਮਾਨ ਕੀਤਾ ਬਰਾਮਦ
ਜਲੰਧਰ, ਐਚ ਐਸ ਚਾਵਲਾ। ਮਾਣਯੋਗ ਸ੍ਰੀ ਸਤਿੰਦਰ ਸਿੰਘ IPS ਕਮਿਸ਼ਨਰ ਪੁਲਿਸ ਜਲੰਧਰ ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਤੇ ਸ਼੍ਰੀ ਰਾਕੇਸ਼ ਯਾਦਵ ਪੀ.ਪੀ.ਐਸ ਏ.ਡੀ.ਸੀ.ਪੀ ਸਿਟੀ-2 ਜਲੰਧਰ ਅਤੇ ਸ੍ਰੀ ਮਨਮੋਹਨ ਸਿੰਘ ਪੀ.ਪੀ.ਐਸ ਏ.ਸੀ.ਪੀ ਮਾਡਲ ਟਾਊਨ ਜਲੰਧਰ ਦੇ ਦਿਸ਼ਾ ਨਿਰਦੇਸ਼ਾ ਤੇ INSP ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਡਵੀਜਨ ਨੰਬਰ 7 ਜਲੰਧਰ ਵੱਲੋਂ ਪੁਲਿਸ ਪਾਰਟੀ ਦੇ ਗਸ਼ਤ ਸਬੰਧੀ ਨੇੜੇ ਫੇਸ-1 ਲਾਈਟਾ ਜਲੰਧਰ ਮੌਜੂਦ ਸੀ ਤਾ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਛੋਟੀ ਬਾਰਾਦਰੀ ਪਾਰਟ-2 ਸਾਹਮਣੇ ਤਾਜ ਮਾਰਕੀਟ ਗੜਾ ਜਲੰਧਰ ਰੋਇਲ ਸਪਾ ਨਾਮ ਦਾ ਮਸਾਜ ਸੈਂਟਰ ਜੋ ਮਸਾਜ ਸੈਂਟਰ ਦੀ ਆੜ ਵਿੱਚ ਆਪਣੇ ਪਾਸ ਲੜਕੀਆ ਰੱਖੀਆ ਹੋਈਆ ਹਨ।

ਇਹਨਾ ਲੜਕੀਆ ਪਾਸੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਹਨ। ਜੇਕਰ ਹੁਣੇ ਰੋਡ ਕੀਤਾ ਜਾਵੇ ਗ੍ਰਾਹਕਾ, ਲੜਕੀਆ ਅਤੇ ਇਤਰਾਜਯੋਗ ਸਮੱਗਰੀ ਸਮੇਤ ਕਾਬੂ ਕੀਤੇ ਜਾ ਸਕਦੇ ਹਨ ਜੋ ਇਤਲਾਹ ਸੱਚੀ ਤੇ ਠੋਸ ਹੋਣ ਕਰਕੇ ਮੁਕੱਦਮਾ ਨੰਬਰ 181 ਮਿਤੀ 31.07.2026 ਅ/ਧ 3, 4, 5 Immoral traffic (Prevention) ACT ਡਵੀਜਨ ਨੰਬਰ 7 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।

ਦੌਰਾਨੇ ਤਫਤੀਸ਼ ਰੋਇਲ ਸਪਾ ਸੈਂਟਰ ਰੇਡ ਕਰਕੇ ਉਥੇ ਇੱਕ ਵਿਅਕਤੀ ਅਸ਼ੋਕ ਉਰਫ ਆਰੀਅਨ ਪੁੱਤਰ ਰਾਮ ਕੁਮਾਰ ਵਾਸੀ ਮਕਾਨ ਨੰਬਰ 198/30 ਸੈਨੀਪੁਰਾ ਰੋਹਤਕ ਹਾਲ ਵਾਸੀ ਰੋਹਿਨੀ ਸੈਕਟਰ 01 ਅਵੰਤਿਕਾ ਮਾਰਕੀਟ B-722 ਦਿੱਲੀ ਨੂੰ ਸਮੇਤ ਲੜਕੀਆਂ ਪੂਜਾ ਪੁੱਤਰੀ ਰਜਿੰਦਰ ਕੁਮਾਰ ਵਾਸੀ ਮਾਡਲ ਟਾਊਨ ਪਾਣੀਪਤ, ਪ੍ਰੀਤੀ ਮਿਸ਼ਰਾ ਪੁੱਤਰੀ ਕਿਸ਼ੋਰੀ ਮਿਸ਼ਰਾ ਵਾਸੀ ਮਕਾਨ ਨੰਬਰ 138 ਮਨਜੀਤ ਨਗਰ ਬਸਤੀ ਗੁੱਜਾ ਜਲੰਧਰ ਅਤੇ ਵੰਦਨਾ ਪੁੱਤਰੀ ਕਪਤਾਲ ਸਿੰਘ ਵਾਸੀ ਮਕਾਨ ਨੰਬਰ 1011 ਅੰਸਲਾ ਸੁਸ਼ਾਨ ਸਿਟੀ ਪਾਣੀਪੱਤ ਹਰਿਆਣਾ ਨੂੰ ਮੌਕਾ ਤੇ ਗ੍ਰਿਫਤਾਰ ਕੀਤਾ ਗਿਆ ਅਤੇ ਮੌਕੇ ਦੀ ਤਲਾਸ਼ੀ ਦੌਰਾਨ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕਰਕੇ ਪੁਲਿਸ ਕਬਜ਼ੇ ਵਿੱਚ ਲਈ ਗਈ।
















