ਦੁਨੀਆਂਦੇਸ਼ਪੰਜਾਬ

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਪੁਲਿਸ ਲਾਈਨਜ਼ ਵਿਖੇ ਆਦਰ, ਸਤਿਕਾਰ ਅਤੇ ਗੌਰਵ ਨਾਲ ਮਨਾਇਆ ਗਿਆ “ਪੁਲਿਸ ਬਜ਼ੁਰਗ ਦਿਵਸ”

ਜਲੰਧਰ, ਐਚ ਐਸ ਚਾਵਲਾ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਆਪਣੇ ਰਿਟਾਇਰਡ ਪੁਲਿਸ ਅਧਿਕਾਰੀਆਂ ਦੀ ਨਿਸ਼ਠਾਵਾਨ ਅਤੇ ਸਰਾਹਣਯੋਗ ਸੇਵਾ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਪੁਲਿਸ ਲਾਈਨਜ਼, ਜਲੰਧਰ ਵਿਖੇ “ਪੁਲਿਸ ਬਜ਼ੁਰਗ ਦਿਵਸ” ਆਦਰ, ਸਤਿਕਾਰ ਅਤੇ ਗੌਰਵ ਨਾਲ ਮਨਾਇਆ ਗਿਆ।

ਇਸ ਸਮਾਰੋਹ ਵਿੱਚ ਪੁਲਿਸ ਕਮਿਸ਼ਨਰ ਸ੍ਰੀਮਤੀ ਧਨਪ੍ਰੀਤ ਕੌਰ ਅਤੇ ਏ.ਡੀ.ਸੀ.ਪੀ (ਹੈਡਕੁਆਟਰ) ਸ੍ਰੀ ਸੁਖਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਜ਼ਿਲ੍ਹੇ ਦੇ ਸਾਰੇ ਰਿਟਾਇਰਡ ਪੁਲਿਸ ਅਧਿਕਾਰੀਆਂ ਨੂੰ ਸੱਦਾ ਦਿੱਤਾ ਗਿਆ। ਮੌਕੇ ‘ਤੇ ਜ਼ਿਲ੍ਹਾ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਸਾਲਾਨਾ ਰਿਪੋਰਟ ਪੜ੍ਹੀ ਗਈ, ਜਿਸ ਵਿੱਚ ਪੁਲਿਸ ਪੈਨਸ਼ਨਰਾਂ ਦੀ ਭਲਾਈ ਲਈ ਐਸੋਸੀਏਸ਼ਨ, ਪੁਲਿਸ ਵਿਭਾਗ ਅਤੇ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ।

ਇਸ ਅਵਸਰ ‘ਤੇ ਸ੍ਰੀ ਚੰਦਰ ਕੈਲਾਸ਼ (ਰਿਟਾਇਰਡ ਡੀ.ਐਸ.ਪੀ), ਸ੍ਰੀ ਹਰਦੈਵ ਸਿੰਘ (ਰਿਟਾਇਰਡ ਡੀ.ਐਸ.ਪੀ), ਸ੍ਰੀ ਸੋਹਨ ਲਾਲ (ਰਿਟਾਇਰਡ ਡੀ.ਐਸ.ਪੀ), ਸ੍ਰੀ ਮਹਿੰਦਰ ਸਿੰਘ (ਰਿਟਾਇਰਡ ਡੀ.ਐਸ.ਪੀ) ਸਮੇਤ ਛੇ ਹੋਰ ਰਿਟਾਇਰਡ ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਨਿਸ਼ਕਾਮ ਅਤੇ ਸਮਰਪਿਤ ਸੇਵਾ ਲਈ ਸਨਮਾਨਿਤ ਕੀਤਾ ਗਿਆ।

ਇਸਦੇ ਨਾਲ ਹੀ, ਕਈ ਰਿਟਾਇਰਡ ਅਧਿਕਾਰੀਆਂ ਵੱਲੋਂ ਆਪਣੀ ਸੇਵਾ ਦੌਰਾਨ ਦੇ ਅਨੁਭਵ, ਯਾਦਗਾਰ ਘਟਨਾਵਾਂ ਅਤੇ ਡਿਊਟੀ ਸਮੇਂ ਆਈਆਂ ਚੁਣੌਤੀਆਂ ਸਾਂਝੀਆਂ ਕੀਤੀਆਂ ਗਈਆਂ, ਜੋ ਨੌਜਵਾਨ ਪੁਲਿਸ ਭਿਵਾਗ ਲਈ ਪ੍ਰੇਰਣਾ ਸਰੋਤ ਬਣੀਆਂ।

ਜਲੰਧਰ ਕਮਿਸ਼ਨਰੇਟ ਪੁਲਿਸ ਆਪਣੇ ਰਿਟਾਇਰਡ ਕਰਮਚਾਰੀਆਂ ਦੀ ਭਲਾਈ, ਮਰਿਆਦਾ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਸਦਾ ਵਚਨਬੱਧ ਹੈ।

Related Articles

Leave a Reply

Your email address will not be published. Required fields are marked *

Back to top button