ਦੇਸ਼ਦੁਨੀਆਂਪੰਜਾਬ

ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਅਹੁਦੇਦਾਰਾਂ ਦੀਆਂ ਸੋਚਾਂ ਰਹਿ ਗਈਆਂ ਧਰੀਆਂ, ਭਗਵੰਤ ਮਾਨ ਆਪਣੇ ਉਲੀਕੇ ਪ੍ਰੋਗਰਾਮ ਅਧੂਰੇ ਛੱਡ ਕੇ ਪਹੁੰਚਿਆ ਪੰਜਾਬ – ਲਹਿਰਾ/ਭੂੰਗਰਨੀ

ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਅਕਾਲੀ ਵਰਕਰਾਂ ਨੇ ਫਰਾਂਸ ਵਾਲੇ ਰੋਸ ਮੁਜਾਹਰੇ ਵਿੱਚ ਸ਼ਾਮਿਲ ਹੋਣ ਦਾ ਪ੍ਰੋਗਰਾਮ ਕੀਤਾ ਕੈਂਸਲ – ਡੋਗਰਾਂ ਵਾਲ/ਬੋਦਲ/ਫ਼ਤਿਹਗੜ੍ਹ

PRIME INDIAN NEWS✍️H S CHAWLA

ਇਟਲੀ, (PIN):- ਪੰਜਾਬ ‘ਚ ਆਏ ਦਿਨ ਹੋ ਰਹੀ ਕਤਲੋਗਾਰਤ, ਲੁੱਟਾਂ ਖੋਹਾਂ ਅਤੇ ਨਸ਼ਿਆਂ ਦੀ ਭਰਮਾਰ ਕਾਰਨ ਮਰ ਰਹੇ ਨੌਜੁਆਨਾਂ ਦਾ ਵਿਰੋਧ ਜਿਤਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਫਰਾਂਸ ਪਹੁੰਚਣ ਤੇ ਜਿਹੜਾ ਰੋਸ਼ਮਈ ਮੁਜਾਹਰਾ 21 ਅਕਤੂਬਰ ਨੂੰ ਸ਼ਾਮ ਦੇ 6 ਵਜੇ ਹੋਣਾ ਸੀ, ਦਾ ਵਕਤ ਆਉਣ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ, ਆਪਣੇ ਉਲੀਕੇ ਹੋਏ ਪ੍ਰੋਗਰਾਮ ਅਧੂਰੇ ਛੱਡ, ਵਾਪਿਸ ਪੰਜਾਬ ਪਹੁੰਚ ਗਏ।

ਇਸ ਦੀ ਸੂਚਨਾ ਮਿਲਣ ਤੇ, ਇਟਲੀ ਦੇ ਅਕਾਲੀ ਕਾਰਕੁਨ੍ਹਾਂ ਦੇ ਮਨਾਂ ਵਿੱਚ ਉਦਾਸੀ ਛਾਅ ਗਈ, ਕਿਉਂਕਿ ਉਹ ਸਾਰੇ ਜਣੇ ਫਰਾਂਸ ਵਾਲੇ ਰੋਸ ਮੁਜਾਹਰੇ ਵਿੱਚ ਪਹੁੰਚਣ ਦੀਆਂ ਤਿਆਰੀਆਂ ਕਰ ਰਹੇ ਸਨ। ਇਸ ਰੋਸ ਮੁਜਾਹਰੇ ਦਾ ਪ੍ਰੋਗਰਾਮ ਉਲੀਕਣ ਵਾਲੇ ਇਕਬਾਲ ਸਿੰਘ ਭੱਟੀ ਦੇ ਹਵਾਲੇ ਨਾਲ, ਇਟਲੀ ਦੇ ਅਕਾਲੀ ਵਰਕਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਫਰਾਂਸ ਵਿੱਚ ਇਸ ਵਕਤ ਵਿਦਿਆਰਥੀਆਂ ਦੇ ਹਿੰਸਕ ਮੁਜਾਹਰੇ ਹੋ ਰਹੇ ਹਨ, ਦੇ ਕਾਰਨ ਸਾਨੂੰ  ਜਿਆਦਾ ਆਦਮੀ ਇਕੱਠੇ ਕਰਨ ਦੀ ਇਜਾਜਤ ਨਹੀਂ ਮਿਲੀ, ਦੇ ਬਾਵਜੂਦ ਪਰਮਿੰਦਰ ਸਿੰਘ ਝੋਟੇ ਦੇ ਪ੍ਰੀਵਾਰ ਨੂੰ ਇਨਸਾਫ਼ ਦੁਆਉਣ ਵਾਸਤੇ 21 ਅਕਤੂਬਰ ਨੂੰ ਸ਼ਾਮ 6 ਵਜ਼ੇ ਮੁਜਾਹਰਾ ਜਰੂਰ ਹੋਵੇਗਾ, ਤਾਂ ਕਿ ਮਾਨ ਸਰਕਾਰ ਦੇ ਬੋਲੇ ਕੰਨਾਂ ਤੱਕ ਇਨਸਾਫ਼ ਮੰਗਣ ਦੀ ਆਵਾਜ ਪਹੁੰਚ ਸਕੇ।

ਲਹਿਰਾ ਅਤੇ ਭੁੰਗਰਨੀ ਨੇ ਸਾਂਝੇ ਤੌਰ ਤੇ ਕਿਹਾ ਕਿ ਭਗਵੰਤ ਮਾਨ ਵਲੋਂ ਫਰਾਂਸ ਦੌਰਾ ਅਧੂਰਾ ਛੱਡ ਜਾਣ ਕਾਰਨ ਭਾਵੇਂ ਅਸੀਂ ਫਰਾਂਸ ਨਹੀਂ ਜਾ ਰਹੇ, ਲੇਕਿਨ ਸਾਡੇ ਫਰਾਂਸ ਵੱਸਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ, ਇਹ ਰੋਸ ਮੁਜਾਹਰਾ ਹੋ ਕੇ ਰਹੇਗਾ। ਵੈਸੇ ਜਿਸ ਤਰੀਕੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ, ਗਿਰਗਿਟ ਦੀ ਤਰਾਂ, ਬੇਤੁੱਕੇ ਅਤੇ ਬੁੱਜਦਿਲੀ ਵਾਲੇ ਬਿਆਨ ਦੇ ਕੇ, ਦਿਨੋਂ ਦਿਨ, ਗੰਧਲੀ ਸਿਆਸਤ ‘ਚ ਖੁਭਦੀਆਂ ਜਾ ਰਹੀਆਂ ਹਨ, ਦੇ ਬਾਵਜੂਦ, ਸਰਦਾਰ ਸੁਖਬੀਰ ਸਿੰਘ ਦੀ ਯੋਗ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਬੇਮਿਸਾਲ ਪੋਜੀਸ਼ਨ ਕਾਇਮ ਕਰੇਗੀ।

ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਗੁਰਚਰਨ ਸਿੰਘ ਭੁੰਗਰਨੀ, ਲਖਵਿੰਦਰ ਸਿੰਘ ਡੋਗਰਾਂ ਵਾਲ, ਜਗਜੀਤ ਸਿੰਘ ਫ਼ਤਿਹਗੜ੍ਹ, ਹਰਦੀਪ ਸਿੰਘ ਬੋਦਲ ਆਦਿ ਨੇ ਕਿਹਾ ਕਿ, ਵਿਰੋਧੀਆਂ ਨੇ ਬਹਿਰੀਨ ਵਾਲੀ ਬੀਬੀ ਨੂੰ ਭੜਕਾਹਟ ਵਿੱਚ ਲਿਆ ਕੇ ਉਸ ਕੋਲੋਂ ਤਰਾਂ ਤਰਾਂ ਦੇ ਬਿਆਨ ਦੁਆਏ, ਬਲਕਿ FIR ਵੀ ਦਰਜ ਕਰਵਾ ਦਿੱਤੀ, ਜਦਕਿ ਇਹੋ ਜਿਹੇ ਮਾਮਲਿਆਂ ਵਿੱਚ ਕਈ ਕਈ ਹਫਤੇ ਦਰਖਾਸਤ ਵੀ ਦਰਜ ਨਹੀਂ ਹੁੰਦੀ।ਬਹਿਰੀਨ ਵਾਲੀ ਇਸ ਬੇਬਾਕ ਬੀਬੀ ਦਾ ਨਾਮ ਜਨਤਕ ਕਰਨ ਬਦਲੇ ਪੰਜਾਬ ਦੀ ਮਹਿਲਾ ਕਮਿਸ਼ਨ ਵੱਲੋਂ ਵਲਟੋਹਾ ਖਿਲਾਫ ਮੋਰਚਾ ਖੋਲਣ ਦਾ ਮਤਲਬ, ਸ਼੍ਰੋਮਣੀ ਅਕਾਲੀ ਦਲ ਦੀ ਚੜਤ ਨੂੰ ਰੋਕਣਾ ਸਾਫ ਦਿਖਾਈ ਦੇ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਉਪਰੋਕਤ ਅਹੁਦੇਦਾਰਾਂ ਸਹਿਤ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਵੀ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਵਕਤ ਆ ਲੈਣ ਦਿਉ, ਤੁਹਾਡੀਆਂ ਵਧੀਕੀਆਂ ਦੇ ਗਿਣ ਗਿਣ ਬਦਲੇ ਲਵਾਂਗੇ, ਦੂਸਰਾ ਪੰਜਾਬ ‘ਚ ਅਮਨ ਸ਼ਾਂਤੀ ਦੀ ਬਹਾਲੀ ਕਰਵਾ ਕੇ, ਸੁਖਬੀਰ ਸਿੰਘ ਜੀ ਬਾਦਲ ਦੀ ਯੋਗ ਅਗਵਾਈ ਹੇਠ, ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਵੀ ਬਣਾਵਾਂਗੇ।

Related Articles

Back to top button