ਦੇਸ਼ਦੁਨੀਆਂਪੰਜਾਬ

ਇਕਵਾਡੋਰ ਦੀ ਉਘੀ ਸਮਾਜ ਸੇਵਿਕਾ ਬੀਬਾ ਨਰਿੰਦਰ ਕੌਰ ਗਿੱਲ ਦਾ ਫਰਾਂਸ ਵਿਖੇ ਹੋਇਆ ਨਿੱਘਾ ਸਵਾਗਤ

ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਵਿਖੇ ਨਤਮਸਤਕ ਹੋ ਕੇ ਲਿਆ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ

ਪੈਰਿਸ, (PRIME INDIAN NEWS) :- ਇਕਵਾਡੋਰ ‘ਚ ਪਿਛਲੇ 16 ਸਾਲਾਂ ਤੋਂ ਰਹਿ ਰਹੀ ਪੰਜਾਬੀ ਮੂਲ ਦੀ ਉਘੀ ਸਮਾਜ ਸੇਵਿਕਾ ਬੀਬਾ ਨਰਿੰਦਰ ਕੌਰ ਗਿੱਲ, ਜਿਹੜੀ ਕਿ ਹੁਣ ਕਿਸੇ ਦੀ ਵੀ ਜਾਣ ਪਹਿਚਾਣ ਦੀ ਮੋਹਤਾਜ ਨਹੀਂ ਰਹੀ, ਦਾ ਫਰਾਂਸ ਪਹੁੰਚਣ ਤੇ, ਫਰਾਂਸ ਨਿਵਾਸੀਆਂ ਯਾਦਵਿੰਦਰ ਸਿੰਘ ਬਰਾੜ ਅਤੇ ਕੁਲਵਿੰਦਰ ਸਿੰਘ ਫਰਾਂਸ ਨੇ ਇਕਬਾਲ ਸਿੰਘ ਭੱਟੀ ਦੀ ਹਾਜ਼ਰੀ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਜੀ ਆਇਆਂ ਨੂੰ ਕਿਹਾ।

ਉਪਰੰਤ ਬੀਬਾ ਜੀ ਨੇ ਗੁਰਦੁਆਰਾ ਸਾਹਿਬ ਸੰਤ ਬਾਬਾ ਪ੍ਰੇਮ ਸਿੰਘ ਲਾ-ਕੋਰਨਵ (ਫਰਾਂਸ) ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੁਰੂ ਘਰ ਦੇ ਵਜ਼ੀਰ ਗਿਆਨੀ ਸੁਰਜੀਤ ਸਿੰਘ ਨੇ ਬੀਬਾ ਜੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਸਾਹਿਬ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਅਰਦਾਸ ਕੀਤੀ।

ਦੱਸਣਯੋਗ ਹੈ ਕਿ ਬੀਬਾ ਨਰਿੰਦਰ ਕੌਰ ਗਿੱਲ ਕਿਸੇ ਦੀ ਜਾਣ ਪਹਿਚਾਣ ਦੇ ਮੋਹਤਾਜ ਨਹੀਂ ਹਨ, ਕਿਉਂਕਿ ਇਕਵਾਡੋਰ ਵਿਖੇ ਉਨ੍ਹਾਂ ਦਾ ਤਾਜ ਮਹੱਲ ਨਾਮਕ ਰੈਸਟਰੈਂਟ ਵੀ ਹੈ ਅਤੇ ਉਸ ਇਲਾਕੇ ਦੇ ਲੋਕਾਂ ਵਿੱਚ ਬੀਬਾ ਜੀ ਬਹੁਤ ਹੀ ਮੇਲ ਮਿਲਾਪ ਨਾਲ ਵਿੱਚਰ ਕੇ ਸਮਾਜ ਸੇਵਾ ਦੇ ਕੰਮ ਵੀ ਕਰਦੇ ਰਹਿੰਦੇ ਹਨ।

ਅਮਰੀਕਾ ਜਾਣ ਦੇ ਚਾਹਵਾਨ ਜੱਦ ਜੰਗਲਾਂ ਦੇ ਰਸਤੇ ਜਾਂਦੇ ਹੋਏ ਮੁਸੀਬਤਾਂ ਵਿੱਚ ਫਸ ਜਾਂਦੇ ਹਨ ਤਾਂ ਉਸ ਵਕਤ ਸਭਨਾਂ ਨੂੰ ਬੀਬਾ ਨਰਿੰਦਰ ਕੌਰ ਗਿੱਲ ਦੀ ਯਾਦ ਆਉਂਦੀ ਹੈ, ਜਿਹੜੀ ਕਿ ਪੰਜਾਬੀਆਂ ਦੀ ਜਾਨ ਬਚਾਉਣ ਵਾਸਤੇ ਮਾਫੀਏ ਦੇ ਨਾਲ ਵੀ ਭਿੜ ਜਾਂਦੀ ਹੈ, ਜਦਕਿ ਅਮੂਮਨ ਮਾਫੀਏ ਦੇ ਨਾਮ ਤੋਂ ਵੀ ਲੋਕ ਡਰਦੇ ਹਨ। ਹੁਣ ਤੱਕ ਇਹ ਬੀਬੀ ਅਨੇਕਾਂ ਘਰਾਂ ਦੇ ਚਿਰਾਗ਼ ਬਚਾ ਕੇ ਉਨ੍ਹਾਂ ਦੇ ਘਰਾਂ ਵਿੱਚ ਹਨੇਰੇ ਦੀ ਜਗ੍ਹਾ ਚਾਨਣ ਬਿਖੇਰ ਚੁੱਕੀ ਹੈ। ਆਪਣੇ ਕੋਲੋਂ ਖਰਚਾ ਕਰਕੇ ਵੀ ਮਜਬੂਰ ਲੋਕਾਂ ਦੀ ਜਾਨ ਬਚਾਉਣੀ, ਇਹ ਸਿਰਫ ਤੇ ਸਿਰਫ ਨਰਿੰਦਰ ਕੌਰ ਗਿੱਲ ਦੇ ਹਿੱਸੇ ਹੀ ਆਉਂਦਾ ਹੈ, ਜੋ ਕਿ ਮੁਨਾਫ਼ੇ ਦੀ ਜਗਾਹ ਸੇਵਾ ਕਰਨਾ ਜਾਣਦੀ ਹੈ।

ਯਾਦਵਿੰਦਰ ਬਰਾੜ, ਇਕਬਾਲ ਸਿੰਘ ਭੱਟੀ, ਕਰਮਜੀਤ ਸਿੰਘ ਪੈਡ੍ਰੋ ਅਤੇ ਕੁਲਵਿੰਦਰ ਸਿੰਘ ਫਰਾਂਸ ਨੇ ਸਾਂਝੇ ਤੌਰ ਤੇ ਕਿਹਾ ਕਿ ਅਸੀ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਇਹੀ ਜਿਹੀ ਅਨੋਖੀ ਅਤੇ ਔਖੀ ਸੇਵਾ ਕਰਨ ਵਾਲੀ ਬੀਬਾ ਨਰਿੰਦਰ ਕੌਰ ਗਿੱਲ ਨੂੰ ਦਿਨ ਦੁੱਗਣੀ ਅਤੇ ਰਾਤ ਚੋਗੁਣੀ ਤਰੱਕੀ ਬਖਸ਼ੇ, ਤਾਂ ਕਿ ਭਵਿੱਖ ਵਿੱਚ ਵੀ ਉਹ ਇਨਸਾਨੀਅਤ ਦੀ ਸੇਵਾ ਨਿਰੰਤਰ ਕਰਦੇ ਰਹਿਣ ਅਤੇ ਪ੍ਰਮਾਤਮਾ ਇਨ੍ਹਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

Related Articles

Leave a Reply

Your email address will not be published. Required fields are marked *

Back to top button