ਦੇਸ਼ ਵਿਦੇਸ਼ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਇਹ Song ਵੇਖਣ ਲਈ ਕੀਤੀ ਅਪੀਲ
PRIME INDIAN NEWS✍️H S CHAWLA
ਜੇਐਸ ਮੋਸ਼ਨ ਪਿਕਚਰਜ਼ ਵਲੋਂ ਪੇਸ਼ ਕੀਤਾ ਗਿਆ ਪੰਜਾਬੀ Song “ਚਿਟਾ V/S ਮਾਪੇ” ਸਮਾਜ ਨੂੰ ਇੱਕ ਬਹੁਤ ਹੀ ਚੰਗਾ ਸੁਨੇਹਾ ਦੇਣ ਵਾਲਾ Song ਹੈ ਜੋਕਿ ਸਰੋਤਿਆਂ ਨੂੰ ਬਹੁਤ ਹੀ ਪਸੰਦ ਆਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਸ Song ਦੇ ਨਿਰਮਾਤਾ ਜਸਬੀਰ ਰਿਸ਼ੀ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ। ਜਸਬੀਰ ਰਿਸ਼ੀ ਨੇ ਦੱਸਿਆ ਕਿ YouTube ‘ਤੇ ਚੱਲ ਰਹੇ ਇਸ Song ਵਿੱਚ ਅੱਜ ਕੱਲ ਖਾਸ ਕਰਕੇ ਸਾਡੇ ਪੰਜਾਬ ਅੰਦਰ ਚੱਲ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਕਾਰਣ ਜੋ ਹਾਲਾਤ ਹਨ, ਨੂੰ ਦਰਸ਼ਾਇਆ ਗਿਆ ਹੈ। ਇਹ Song ਉਨ੍ਹਾਂ ਪਰਿਵਾਰਾਂ ਲਈ ਵੀ ਇੱਕ ਮਾਰਗ ਦਰਸ਼ਕ ਹੈ, ਜਿਨ੍ਹਾਂ ਪਰਿਵਾਰਾਂ ਦੇ ਨੌਜਵਾਨ ਬੱਚੇ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਿਵੇਂ ਇਸ ਦਲਦਲ ਵਿਚੋਂ ਕੱਢਿਆ ਜਾ ਸਕਦਾ ਹੈ।
ਨਿਰਮਾਤਾ ਜਸਬੀਰ ਰਿਸ਼ੀ ਨੇ ਕਿਹਾ ਕਿ ਇਸ Song ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ ਅਤੇ ਦੇਸ਼ ਵਿਦੇਸ਼ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਮੇਰੀ ਅਪੀਲ ਹੈ ਕਿ YouTube ‘ਤੇ ਇਸ Song ਨੂੰ ਜਰੂਰ ਵੇਖਣ ਤਾਂ ਜੋ ਸੁਨੇਹਾ ਇਸ Song ਰਾਹੀਂ ਦਿੱਤਾ ਗਿਆ ਹੈ, ਉਸ ਤੇ ਅਮਲ ਕਰਦੇ ਹੋਏ ਅਸੀਂ ਆਪਣੇ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਅਤੇ ਰੰਗਲਾ ਪੰਜਾਬ ਬਣਾ ਸਕੀਏ।
ਗੌਰਤਲਬ ਹੈ ਕਿ ਇਸ Song ਦੇ ਨਿਰਮਾਤਾ ਜਸਬੀਰ ਰਿਸ਼ੀ ਅਤੇ ਸਤਿਆ ਹਨ ਅਤੇ Song ਨੂੰ ਸ਼ੂਟ ਕਰਨ ਵਿੱਚ ਪੰਮਾ ਸਾਹਿਰ, ਸਿਮੀ ਪ੍ਰੀਤ ਕੌਰ, ਫਾਇਰ ਬੀਟ ਕੰਪਨੀ, ਰੁਪਿੰਦਰ ਰੂਪੀ, ਭੁਪਿੰਦਰ ਬਰਨਾਲਾ, ਦੀਪ ਧਵਨ, ਅਮਰਜੀਤ ਖੁਰਾਣਾ, ਵੀਰਪਾਲ ਕੌਰ, ਹਰਮੀਤ ਕਾਲਰਾ, ਹੈਪੀ, ਮੇਹਲਾ ਪੁੰਨੀ ਅਤੇ ਹਰਦੀਪ ਬਸਰਾ ਆਦਿ ਨੇ ਆਪਣਾ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ।
















