ਦੇਸ਼ਦੁਨੀਆਂਪੰਜਾਬ

SGPC ਦੀਆਂ ਨਿਰਪੱਖ ਚੋਣਾਂ ਕਰਵਾਉਣ ਅਤੇ ਮੁਕੰਮਲ ਤੌਰ ਤੇ ਸਿੱਖ ਵੋਟਾਂ ਬਣਾਉਣ ਸਬੰਧੀ ਭਾਈ ਵਡਾਲਾ ਨੇ ਚੋਣ ਕਮਿਸ਼ਨ ਅਤੇ CM ਪੰਜਾਬ ਨੂੰ ਲਿਖਿਆ ਪੱਤਰ

ਅੰਮ੍ਰਿਤਸਰ, (PRIME INDIAN NEWS) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਧਾਂਦਲੀ- ਮੁਕਤ ਤੇ ਪ੍ਰਭਾਵ-ਮੁਕਤ ਨਿਰਪੱਖ ਕਰਵਾਉਣ ਅਤੇ ਮੁਕੰਮਲ ਰੂਪ ਵਿੱਚ ਸਿੱਖ ਵੋਟਾਂ ਬਣਾਉਣ ਸਿੱਖ ਸਦਭਾਵਨਾ ਦਲ ਦੇ ਕੌਮੀ ਮੁੱਖ ਸੇਵਾਦਾਰ ਅਤੇ ਪੰਥ ਦੇ ਉੱਘੇ ਕੀਰਤਨੀਏ ਭਾਈ ਬਲਦੇਵ ਸਿੰਘ ਵਡਾਲਾ ਨੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਭਾਈ ਵਡਾਲਾ ਨੇ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਦਾ ਧਿਆਨ ਗੁਰਦੁਆਰਾ ਚੋਣਾਂ ਸਬੰਧੀ ਸੁਸਤ ਰਫਤਾਰ ਨਾਲ ਬਣ ਰਹੀਆਂ ਵੋਟਾਂ ਦੀ ਸਮੁੱਚੀ ਪ੍ਰੀਕਰਿਆ ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ ਅਤੇ ਕਮਿਸ਼ਨ ਦੇ ਧਿਆਨ ਹੇਠ ਅਹਿਮ ਪੱਖ ਉਭਾਰਦਿਆਂ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਵੇਂ ਸਿਰੇ ਤੋਂ ਵੋਟਾਂ ਬਣਾਉਣ ਦੀ ਬਜਾਏ ਬੀਐਲਓ, ਈਆਰਓ, ਸੁਪਰਵਾਈਜ਼ਰ, ਐਸਡੀਐਮ, ਡੀਸੀ, ਚੀਫ ਕਮਿਸ਼ਨਰ ਰਾਹੀਂ, ਸਾਲ ਵਿੱਚ ਦੋ-ਦੋ ਵਾਰ ਸਰਵੇ ਕਰਕੇ, ਪੰਚਾਇਤੀ, ਐਮ ਸੀ, ਵਿਧਾਨ ਸਭਾ, ਲੋਕ ਸਭਾ, ਚੋਣਾਂ ਲਈ ਬਣੀਆਂ ਪ੍ਰਮਾਣਿਤ ਵੋਟਾਂ ਵਿੱਚੋਂ ਸਿੰਘ ਤੇ ਕੌਰ ਵਾਲੀਆਂ ਵੋਟਾਂ ਵੱਖ ਕਰਕੇ ਉਹੀ ਵੋਟਾਂ ਪ੍ਰਮਾਣਿਤ ਮੰਨ ਲਈਆਂ ਜਾਣ।

ਉਹਨਾਂ ਕਿਹਾ ਕਿ 21 ਅਕਤੂਬਰ 2023 ਤੋਂ ਹੋਈ ਸ਼ੁਰੂਆਤ ਤੋਂ ਪ੍ਰਸ਼ਾਸਨਿਕ ਢਾਂਚੇ ਸਮੇਤ ਸਿੱਖ ਸੰਗਤ ਦੀ ਹੋ ਰਹੀ ਖੱਜਲਖੁਆਰੀ ਨੂੰ ਵੀ ਰੋਕਿਆ ਜਾਵੇ। ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਬਣਾਈਆਂ ਵੈਬਸਾਈਟ ਕਿਅਊ ਆਰ ਕੋਡ ਰਾਹੀ ਓਨਲਾਈਨ ਪੱਤਰ ਭਰਵਾਏ ਜਾਣ। ਸੋ ਇਸ ਨਾਲ ਜਿੱਥੇ ਧਾਂਦਲੀ, ਪੱਖਪਾਤ ਨੂੰ ਠੱਲ੍ਹ ਪਵੇਗੀ, ਉੱਥੇ ਸਿੱਖਾਂ ਦੀ ਪੰਜਾਬ ਵਿੱਚ ਘਟਦੀ ਜਾ ਰਹੀ ਗਿਣਤੀ ਅਤੇ ਨਜਾਇਜ਼ ਵੋਟਾਂ ਰਾਹੀ ਹੋਣ ਵਾਲੀ ਘੁਸਪੈਠ ਨੂੰ ਵੀ ਰੋਕਿਆ ਜਾ ਸਕੇਗਾ ਅਤੇ ਸਿੰਘ ਤੇ ਕੌਰ ਨਾਵਾਂ ਵਾਲੇ ਸਿੱਖ ਵੋਟਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਮੁਕੰਮਲ ਰੂਪ ਵਿੱਚ ਮਿਲ ਸਕੇਗਾ।ਸਿੱਖ ਵੋਟਰਾਂ ਨੂੰ ਓਨ ਲਾਈਨ ਪੱਕੇ ਤੌਰ ਤੇ ਵੋਟ ਪੱਤਰ ਮੁਹੱਈਆ ਕਰਵਾਏ ਜਾਣ, ਜੋਕਿ ਭਵਿੱਖ ਵਿੱਚ ਉਨਾਂ ਲਈ ਇੱਕ ਵੱਖਰੀ ਪਛਾਣ ਵਾਲੇ ਸਰਕਾਰੀ ਦਸਤਾਵੇਜ਼ ਦਾ ਕੰਮ ਕਰਨ, ਲੇਕਿਨ ਵੋਟਾਂ ਬਣਾਉਣ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜੋ ਸਾਹਮਣੇ ਆਇਆ ਹੈ ਕਿ ਵੋਟਰ ਫਾਰਮ ਇਕੱਠੇ ਕਰਨ ‘ਚ ਵੀ ਤਸੱਲੀ ਨਹੀ, ਇਕੱਲੇ-ਇਕੱਲੇ ਲੈ ਜਾਣ ਵਿੱਚ ਵੀ ਤਸੱਲੀ ਨਹੀ। ਆਮ ਸਿੱਖਾਂ ਦੀ ਕੋਈ ਬਾਂਹ ਫੜਨ ਨੂੰ ਤਿਆਰ ਨਹੀ ਉਹ ਦਫ਼ਤਰਾਂ ਚ ਕਿਵੇਂ ਜਾਣ? ਤਿੰਨ ਵਾਰ ਵੋਟਰ ਪੱਤਰ ਬਦਲੇ ਗਏ ਹਨ ਤੇ ਅਨਸੂਚਿਤ ਜਾਤੀ ਦਾ ਵੇਰਵਾ ਮੰਗਿਆ ਗਿਆ ਹੈ। ਵੋਟਰ ਫ਼ਾਰਮਾਂ ਉੱਤੇ ਦਫਤਰੀ ਮੋਹਰ ਨਹੀਂ, ਜਿਸ ਦਾ ਕਿਸੇ ਕੋਲੇ ਕੋਈ ਜਵਾਬ ਨਹੀ। ਜਿਸ ਦਾ ਅਸਰ ਉਹੀ ਹੋਇਆ, ਜਿਸ ਦਾ ਸਾਨੂੰ ਖ਼ਦਸ਼ਾ ਸੀ। ਜਿਸ ਬਾਬਤ ਅਸੀਂ ਵਾਰ-ਵਾਰ ਆਪ ਜੀ ਦੇ ਧਿਆਨ ਗੋਚਰੇ ਲਿਖਦੇ ਵੀ ਰਹੇ? ਇਹ ਗੱਲਾਂ ਚੋਣ ਨਤੀਜਿਆਂ ਨੂੰ ਉਲਟ-ਪੁਲਟ ਕਰ ਸਕਦੀਆਂ ਹਨ। ਜਿਸ ਨਾਲ ਜਮਹੂਰੀਅਤ, ਸੰਵਿਧਾਨ ਤੇ ਕਾਨੂੰਨ ਦੀ ਖਿੱਲੀ ਤਾਂ ਉੱਡੇਗੀ ਹੀ ਨਾਲ-ਨਾਲ ਲੋਕਾਂ ਦਾ ਕਾਨੂੰਨ ਸੰਵਿਧਾਨ ਤੋਂ ਵਿਸ਼ਵਾਸ ਟੁੱਟਣਾ ਵੀ ਸੁਭਾਵਿਕ ਹੋਵੇਗਾ। ਜਿਸ ਨਾਲ ਭਾਰਤੀ ਲੋਕਤੰਤਰ ਦਾ ਪੂਰੀ ਦੁਨੀਆ ਵਿੱਚ ਜਨਾਜ਼ਾ ਨਿਕਲੇਗਾ।

ਉਹਨਾਂ ਕਿਹਾ ਕਿ 2011 ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇ 51 ਲੱਖ ਦੇ ਕਰੀਬ ਵੋਟਾਂ ਬਣਾਈਆਂ ਗਈਆਂ ਸਨ, ਜਦਕਿ ਇਸ ਵਾਰ 2024 ‘ਚ ਸਿਰਫ 15 ਲੱਖ ਵੋਟਾਂ ਹੀ ਬਣਾਈਆਂ ਜਾ ਸਕੀਆਂ ਹਨ। ਸਿੱਖ ਕੌਮ ਲਈ ਅਹਿਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੁਣ ਤੱਕ ਬਣਾਈਆਂ ਗਈਆਂ ਕੁੱਲ ਵੋਟਾਂ ਦੀ ਗਿਣਤੀ ਪਿਛਲੀ ਵਾਰ ਦੇ ਮੁਕਾਬਲੇ ਬਿਲਕੁਲ ਨਿਗੁਣੀ, ਹਾਸੋਹੀਣੀ ਤੇ ਸਿੱਖ ਕੌਮ ਲਈ ਦਰਦਨਾਕ ਤੇ ਨਿਰਾਸ਼ਾਜਨਕ ਹੈ। ਚੋਣ ਆਯੋਗ ਵੱਲੋਂ ਆਪਣੇ ਤਮਾਮ ਹੁਕਮਾਂ, ਤਾਕਤਾਂ ਵਰਤਣ, ਪ੍ਰਸਾਸ਼ਨਿਕ ਢਾਂਚੇ ਦੀ ਵਰਤੋਂ ਕਰਨ ਦੇ ਬਾਅਦ ਵੀ ਪੈਦਾ ਹੋਏ ਇਹ ਹਾਲਾਤ ਦਰਸਾਉਂਦੇ ਹਨ, ਕਿ ਜਿੱਥੇ ਸਰਕਾਰ,ਪ੍ਰਸ਼ਾਸਨ ਤੇ ਕਰਮਚਾਰੀਆਂ ਨੇ ਸਿੱਖ ਕੌਮ ਲਈ ਧਾਰਮਿਕ, ਰਾਜਨੀਤਕ, ਸਮਾਜਿਕ ਵੱਕਾਰ ਦੇ ਸਵਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਚੁਣਾਵ ਆਯੋਗ ਦੇ ਤਮਾਮ ਹੁਕਮਾਂ ਨੂੰ ਟਿੱਚ ਕਰ ਜਾਣਿਆ ਹੈ, ਉੱਥੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਤੇ ਕਾਬਜ਼ ਇੱਕ ਸਿਆਸੀ ਟੱਬਰ ਦੇ ਇਸ਼ਾਰਿਆਂ ਤੇ ਨੱਚਣ ਵਾਲੀਆਂ ਪੰਥ ਵਿਰੋਧੀ ਤਾਕਤਾਂ ਲਈ ਇਹਨਾਂ ਚੋਣਾਂ ਨੂੰ ਪੈਸੇ ਤੇ ਤਾਕਤ ਦੇ ਜ਼ੋਰ ਆਪਣੇ ਪੱਖ ‘ਚ ਭੁਗਤਾਉਣ ਅਤੇ ਧਾਂਦਲੀ ਕਰਨ ਦਾ ਰਾਹ ਹੋਰ ਪੱਧਰਾ ਕਰ ਦਿੱਤਾ ਹੈ। ਇਸ ਲਈ ਪੰਜਾਬ ਦੇ ਸਭ ਜ਼ਿਲ੍ਹਿਆਂ ਵਿੱਚ ਹੁਣ ਤੱਕ ਬਣਾਈਆਂ ਜਾ ਚੁੱਕੀਆਂ ਕੁੱਲ ਵੋਟਾਂ, ਪਿਛਲੀ ਵਾਰ ਦੀਆਂ ਕੁੱਲ ਵੋਟਾਂ ਦੀ ਗਿਣਤੀ ਵੈੱਬਸਾਈਟ ਅਤੇ ਮੀਡੀਆ ਰਾਹੀਂ ਜਨਤਕ ਕੀਤੀਆਂ ਜਾਣ। ਵੋਟ ਨਾ ਬਣਨ ਤੇ ਵੋਟਰ ਨੂੰ ਇਤਰਾਜ਼ ਜਤਾਉਣ ਅਤੇ ਕਾਨੂੰਨੀ ਕਾਰਵਾਈ ਲਈ ਹੱਕ ਹੋਣੇ ਲਾਜ਼ਮੀ ਹੋਣ। ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੀ ਤਰ੍ਹਾਂ ਸ਼ਘਫਛ ਲਈ ਬਣੀ ਸੂਚੀ ਨਾਮ, ਪਤੇ, ਫੋਟੋ ਸਹਿਤ ਵੈੱਬਸਾਈਟ ਤੇ ਜਨਤਕ ਕੀਤੇ ਜਾਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਲਈ ਇਲੈਕਸ਼ਨ ਕਮਿਸ਼ਨ ਵੱਲੋਂ ਨਿਧਾਰਤ ਵੈਬਸਾਈਟ ਜਾਂ ਮੋਬਾਈਲ ਐਪ ਮੁਹਈਆ ਹੋਣੀ ਚਾਹੀਦੀ ਹੈ।ਇਸ ਤੋਂ ਬਿਨਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸਿੱਖਾਂ ਨਾਲ ਕੋਝਾ ਮਜ਼ਾਕ ਤੇ ਧੋਖੇ ਮਾਤਰ ਹੋਵੇਗਾ।

ਵੋਟਾਂ ਬਨਾਉਣ ਦੇ ਹੁਣ ਤੱਕ ਆਏ ਆਂਕੜੇ:
ਪਟਿਆਲਾ ਜ਼ਿਲ੍ਹੇ ਵਿੱਚ ਪਿਛਲੀ ਵਾਰ 282257 ਦੇ ਮੁਕਾਬਲੇ ਹੁਣ ਤੱਕ ਸਿਰਫ 73000, ਹੁਸ਼ਿਆਰਪੁਰ ਵਿੱਚ155000 ਦੇ ਮਕਾਬਲੇ 63806, ਫਿਰੋਜ਼ਪੁਰ 227000 ਦੇ ਮੁਕਾਬਲੇ 23000, ਬਰਨਾਲਾ 132000 ਦੀ ਥਾਂ 30000, ਸ੍ਰੀ ਅਮ੍ਰਿਤਸਰ ਸਾਹਿਬ 571316 ਦੇ ਮੁਕਾਬਲੇ 200281, ਮਲੇਰਕੋਟਲਾ 50000 ਦੀ ਥਾਂ 11000, ਸੰਗਰੂਰ 2,00000 ਦੀ ਥਾਂ ਹੁਣ 97000, ਮਾਨਸਾ 52000 ਦੇ ਮੁਕਾਬਲੇ 20000, ਗੁਰਦਾਸਪੁਰ 3,97,926 ਦੀ ਥਾਂ 1,70,949, ਤਰਨਤਾਰਨ ਸਾਹਿਬ 4,29,870 ਦੀ ਥਾਂ 1,02000, ਬਠਿੰਡਾ 110000 ਦੀ ਥਾਂ 25,450, ਲੁਧਿਆਣਾ 6,82000 ਦੀ ਥਾਂ 1,58000, ਪਠਾਨਕੋਟ 32000 ਦੀ ਥਾਂ ਕੇਵਲ 10000, ਨਵਾਂ ਸ਼ਹਿਰ 80348 ਦੀ ਥਾਂ 47,388, ਜਲੰਧਰ ਮਾਤਰ 73538 ਵੋਟਾਂ ਹੀ ਬਣਾਈਆਂ ਜਾ ਸਕੀਆਂ ਹਨ।

Related Articles

Leave a Reply

Your email address will not be published. Required fields are marked *

Back to top button