ਦੇਸ਼ਦੁਨੀਆਂਪੰਜਾਬ

PRIME INDIAN NEWS ਦੀ ਖ਼ਬਰ ਤੇ ਲੱਗੀ ਮੋਹਰ, ਸ਼ਿਵਮ ਸ਼ਰਮਾ ਦੀ ਭਾਰੀ ਬਹੁਮਤ ਨਾਲ ਹੋਈ ਜਿੱਤ

ਵਾਰਡ ਵਾਸੀਆਂ ਨੇ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਸ਼ਿਵਮ ਸ਼ਰਮਾ ਦੇ ਹੱਕ ਵਿੱਚ ਦਿੱਤਾ ਫ਼ਤਵਾ

ਜਲੰਧਰ, ਐਚ ਐਸ ਚਾਵਲਾ। ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਵਾਰਡ ਨੰ: 12 ਤੋਂ ਭਾਜਪਾ ਉਮੀਦਵਾਰ ਸ਼ਿਵਮ ਸ਼ਰਮਾ ਨੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ। ਵਾਰਡ ਵਾਸੀਆਂ ਨੇ ਪਾਰਟੀ ਬਾਜ਼ੀ ਤੋਂ ਉਪਰ ਉਠ ਕੇ ਸ਼ਿਵਮ ਸ਼ਰਮਾ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ। PRIME INDIAN NEWS ਨੇ ਸ਼ਿਵਮ ਸ਼ਰਮਾ ਵਲੋਂ ਕੱਢੀ ਗਈ ਵਾਰਡ ਫ਼ੇਰੀ ਨੂੰ ਦੇਖਦੇ ਹੋਏ ਉਨ੍ਹਾਂ ਦੀ ਜਿੱਤ ਨਿਸ਼ਚਿਤ ਲਿੱਖ ਦਿੱਤੀ ਸੀ, ਜਿਸਤੇ ਮੋਹਰ ਲੱਗ ਗਈ।

ਜਿੱਤ ਤੋਂ ਬਾਅਦ ਜਦੋਂ ਸ਼ਿਵਮ ਸ਼ਰਮਾ ਨੇ ਆਪਣੀ ਮਾਤਾ ਸ਼੍ਰੀਮਤੀ ਅੰਜੂ ਸ਼ਰਮਾ ਦਾ ਅਸ਼ੀਰਵਾਦ ਲਿਆ, ਦੋਹਾਂ ਮਾਂ-ਪੁੱਤਰ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਅੱਥਰੂ ਨਹੀਂ ਸਨ ਰੁੱਕ ਰਹੇ। ਵਾਰਡ ਵਾਸੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਵੀ “ਸ਼ਿਵਮ ਸ਼ਰਮਾ ਜਿੰਦਾਬਾਦ” ਜਿੰਦਾਬਾਦ ਜਿੰਦਾਬਾਦ ਦੇ ਨਾਅਰੇ ਲਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਸ਼ਿਵਮ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਸਾਰੇ ਵਾਰਡ ਵਾਸੀਆਂ ਦੀ ਹੈ, ਜਿਸ ਲਈ ਉਹ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਜੋ ਵਿਸ਼ਵਾਸ ਵਾਰਡ ਵਾਸੀਆਂ ਨੇ ਮੇਰੇ ਤੇ ਜਤਾਇਆ ਹੈ, ਉਹ ਉਸਨੂੰ ਸਦਾ ਬਰਕਰਾਰ ਰੱਖਣਗੇ ਅਤੇ ਵਾਰਡ ਵਾਸੀਆਂ ਦੀਆਂ ਉਮੀਦਾਂ ਤੇ ਖਰੇ ਉਤਰਣਗੇ। ਸ਼ਿਵਮ ਸ਼ਰਮਾ ਨੇ ਕਿਹਾ ਕਿ ਵਾਰਡ ਵਾਸੀਆਂ ਦੀ ਸੇਵਾ ਕਰਨਾ ਹੀ ਉਨ੍ਹਾਂ ਦਾ ਮੁੱਖ ਮੱਕਸਦ ਹੈ ਜੋਕਿ ਲਗਾਤਾਰ ਜਾਰੀ ਰਹੇਗੀ ਅਤੇ ਉਹ ਵਾਰਡ ਵਿੱਚ ਵਿਕਾਸ ਕਾਰਜ ਅਤੇ ਜਨਹਿਤ ਕਾਰਜ ਕਰਵਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।

Related Articles

Leave a Reply

Your email address will not be published. Required fields are marked *

Back to top button