ਜਲੰਧਰ, ਐਚ ਐਸ ਚਾਵਲਾ। ਨਸ਼ਾ ਤਸਕਰ ਨੂੰ ਛੱਡਣ ਬਦਲੇ ਉਸ ਕੋਲੋਂ 2.50 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ CIA ਸਟਾਫ਼ ਦੇ ਇੱਕ ਇੰਚਾਰਜ ਸਮੇਤ 4 ਪੁਲਿਸ ਮੁਲਾਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ DIG ਜਲੰਧਰ ਨਵੀਨ ਸਿੰਗਲਾ ਨੇ ਦੱਸਿਆ ਕਿ ਇੱਕ ਨਸ਼ਾ ਤਸਕਰ ਨੂੰ ਫੜਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ, ਜਿਸ ਦੇ ਬਦਲੇ ਵਿੱਚ ਤਸਕਰ ਦੇ ਘਰੋਂ 2.5 ਲੱਖ ਰੁਪਏ ਵੀ ਬਰਾਮਦ ਕੀਤੇ ਗਏ। ਜਾਂਚ ਤੋਂ ਬਾਅਦ 4 ਪੁਲਿਸ ਮੁਲਾਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
















