ਦੇਸ਼ਪੰਜਾਬ

CP ਵੱਲੋਂ ਸ਼ੁਰੂ ਕੀਤੀ ਗਈ ERS ਨੇ ਕੱਸੀ ਅਪਰਾਧੀਆਂ ਤੇ ਨਕੇਲ , 2 ਸਨੈਚਰਾਂ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਟ੍ਰੈਫਿਕ ਸਟਾਫ਼ ਅਤੇ ਪੀ.ਸੀ.ਆਰ. ਨੂੰ ਜੋੜ ਕੇ ਗਠਿਤ ਕੀਤੀ ਐਮਰਜੈਂਸੀ ਰਿਸਪਾਂਸ ਸਿਸਟਮ (ਈ.ਆਰ.ਐਸ.) ਅਪਰਾਧੀਆਂ ਤੇ ਨਕੇਲ ਕਸਣ ਵਿਚ ਅਹਿਮ ਸਾਬਿਤ ਹੋ ਰਿਹਾ ਹੈ ।

ਵੇਰਵੇ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਈਆਰਐਸ ਦੀ ਸ਼ੁਰੂਆਤ ਨੇ ਇੱਕ ਪਾਸੇ ਸ਼ਹਿਰ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਦੂਜੇ ਪਾਸੇ ਅਪਰਾਧੀਆਂ ਨੂੰ ਫੜਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਈਆਰਐਸ ਨੇ ਹਾਲ ਹੀ ਵਿੱਚ ਦੋ ਸਨੈਚਰਾਂ ਨੂੰ ਫੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਜ਼ੈਬਰਾ 24 (ਏ.ਐਸ.ਆਈ. ਧਨੇਸ਼ ਕੁਮਾਰ ਅਤੇ ਜਗਵਿੰਦਰ ਸਿੰਘ ਦੀ ਅਗਵਾਈ ਹੇਠ) ਅਤੇ ਏ.ਐਸ.ਆਈ. ਹਰਭੰਸ ਸਿੰਘ ਦੀ ਅਗਵਾਈ ਹੇਠ ਰੋਮੀਓ 59 ਗੱਡੀਆਂ ਚੌਕਸੀ ’ਤੇ ਸਨ ਤਾਂ ਉਨ੍ਹਾਂ ਨੇ ਸ਼ਹਿਰ ਵਿੱਚ ਦੋ ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿੱਚ ਘੁੰਮਦੇ ਦੇਖਿਆ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਨੌਜਵਾਨਾਂ ਦੀ ਪਹਿਚਾਣ ਸੰਜੇ ਪੁੱਤਰ ਸੁਰਿੰਦਰ ਕੁਮਾਰ ਵਾਸੀ ਨੰਬਰ ਡਬਲਯੂਈ 47 ਚੋਟਾਲੀ ਮੁਹੱਲਾ ਨੇੜੇ ਤੇਲਾਂ ਵਾਲੀ ਗਲੀ ਜੋਤੀ ਚੌਂਕ ਜਲੰਧਰ ਅਤੇ ਅਮਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਬਸਤੀ ਪੀਰ ਦਾਦ ਗਲੀ ਨੰ 11 ਐਚ ਨੰ 56 ਨੇੜੇ ਸੌਦਾ ਜਲੰਧਰ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਅਤੇ ਤਲਾਸ਼ੀ ਦੌਰਾਨ ਪੁਲਿਸ ਨੇ 7 ਮੋਬਾਈਲ ਫ਼ੋਨ ਅਤੇ ਇਕ honda activa ਬਰਾਮਦ ਕੀਤੇ ਹਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਨੌਜਵਾਨ ਸ਼ਹਿਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜਿਸ ਉਪਰੰਤ ਉਨ੍ਹਾਂ ਨੂੰ ਥਾਣਾ ਬਸਤੀ ਬਾਵਾ ਖੇਲ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਐਫ.ਆਈ.ਆਰ ਨੰਬਰ 19 ਮਿਤੀ 29.01.2024 ਯੂ. ਥਾਣਾ ਬਸਤੀ ਬਾਵਾ ਖੇਲ ਵਿਖੇ 411, 34, 379-ਬੀ ਆਈ.ਪੀ.ਸੀ. ਮੁਕਦਮਾ ਦਰਜ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button