ਦੇਸ਼ਦੁਨੀਆਂਪੰਜਾਬ

CIA STAFF ਕਮਿਸ਼ਨਰੇਟ ਜਲੰਧਰ ਵਲੋਂ 03 ਨਜਾਇਜ ਪਿਸਟਲ, 06 ਜਿੰਦਾ ਰੋਂਦ ਅਤੇ 101.57 ਗ੍ਰਾਮ ਹੈਰੋਇਨ ਸਮੇਤ 5 ਦੋਸ਼ੀ ਕਾਬੂ

ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਸਤਿੰਦਰ ਸਿੰਘ IPS, ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿਲੋ PPS,DCP/Inv, ਸ਼੍ਰੀ ਜੇਅੰਤ ਪੁਰੀ IPS. ADCP/Inv, ਸ਼੍ਰੀ ਅਮਰਬੀਰ ਸਿੰਘ, PPS ACP (D) ਦੀ ਨਿਗਰਾਨੀ ਹੇਠ INSP ਸੁਰਿੰਦਰ ਕੁਮਾਰ ਇੰਚਾਰਜ CIA-STAFF ਜਲੰਧਰ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ 05 ਦੋਸ਼ੀਆਨ ਨੂੰ ਕਾਬੂ ਕਰਕੇ ਉਨਾਂ ਪਾਸੋ 03 ਆਧੁਨਿਕ ਵੈਪਨ ਸਮੇਤ 06 ਰੋਦ ਜਿੰਦਾ ਸਮੇਤ 101.57 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 02.07.2026 ਨੂੰ CIA STAFF ਦੀ ਪੁਲਿਸ ਟੀਮ ਲੈਦਰ ਕੰਪਲੈਕਸ ਰੋਡ ਮੌਜੂਦ ਸੀ ਕਿ ਸੀ.ਆਈ.ਏ.ਸਟਾਫ ਦੀ ਟੀਮ ਨੇ ਰਣਜੀਤ ਸਿੰਘ ਪੁੱਤਰ ਜਸਵੰਤ ਸਿੰਘ ਨਵਾ ਪਿੰਡ ਭੱਠੇ ਥਾਣਾ ਕੋਤਵਾਲੀ ਜਿਲਾ ਕਪੂਰਥਲਾ ਅਤੇ ਪ੍ਰਕਾਸ਼ ਕੋਰ ਉਰਫ ਕਾਲੋ ਪਤਨੀ ਜਗੀਰ ਸਿੰਘ ਵਾਸੀ ਪਿੰਡ ਬੂਟਾ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਨੂੰ ਕਾਬੂ ਕਰਕੇ ਉਨਾ ਪਾਸੋਂ 101.57 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਦੋਸ਼ੀਆਨ ਦੇ ਖਿਲਾਫ ਕਾਰਵਾਈ ਕਰਦੇ ਹੋਏ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਨੰਬਰ 164 ਮਿਤੀ 02.07.2026 ਅ/ਧ 21-61-85 NDPS ACT ਦਰਜ ਰਜਿਸਟਰ ਕੀਤਾ ਗਿਆ।

ਇਸੇ ਤਰਾ ਹੀ ਦੂਸਰੀ ਪੁਲਿਸ ਪਾਰਟੀ ਨੇੜੇ ਗਾਂਧੀ ਕੈਂਪ ਮੋਡ ਮੌਜੂਦ ਸੀ ਕਿ ਸੀ.ਆਈ.ਏ.ਸਟਾਫ ਦੀ ਟੀਮ ਨੇ ਸ਼ੁਭਮ ਪੁੱਤਰ ਜਸਪਾਲ ਸਿੰਘ ਵਾਸੀ ਮਕਾਨ ਨੰਬਰ NK-365 ਨੇੜੇ ਬਾਲਮੀਕ ਗੇਟ ਚਰਨਜੀਤਪੁਰਾ ਥਾਣਾ ਡਵੀਜਨ ਨੰਬਰ 2 ਜਲੰਧਰ, ਗੋਰਵ ਵਾਸੀ ਜਲੰਧਰ ਅਤੇ ਅਮਿਤ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਮਕਾਨ ਨੰਬਰ 755 ਗੁਰੂ ਅਮਰਦਾਸ ਕਲੋਨੀ ਕਾਲੀਆ ਕਲੋਨੀ ਜਲੰਧਰ ਨੂੰ ਕਾਬੂ ਕਰਕੇ 03 ਨਜਾਇਜ ਪਿਸਟਲ ਸਮੇਤ 06 ਜਿੰਦਾ ਬ੍ਰਾਮਦ ਕੀਤੇ ਗਏ ਹਨ। ਦੋਸ਼ੀਆਨ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 2 ਜਲੰਧਰ ਵਿਖੇ ਮੁਕੱਦਮਾ ਨੰਬਰ 100 ਮਿਤੀ 02.07.2026 ਅ/ਧ 25 (1) B-54-59 A. Act NDPS ACT ਦਰਜ ਰਜਿਸਟਰ ਕੀਤਾ ਗਿਆ।

ਗ੍ਰਿਫਤਾਰ ਦੋਸ਼ੀਆਨ ਪੁਲਿਸ ਰਿਮਾਂਡ ਅਧੀਨ ਹਨ। ਜਿਨਾਂ ਪਾਸੋ ਪੁੱਛ-ਗਿੱਛ ਜਾਰੀ ਹੈ ਜਿਨਾਂ ਦੇ ਹੋਰ ਫਾਰਵਰਡ ਅਤੇ ਬੈਕਵਰਡ ਲਿੰਕੇਜ ਖੰਗਾਲੇ ਜਾ ਰਹੇ ਹਨ ਅਤੇ ਇਸ ਧੰਦੇ ਵਿੱਚ ਹੋਰ ਸਮਗਲਰਾਂ ਵੀ ਗ੍ਰਿਫਤਾਰ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button