ਦੇਸ਼ਦੁਨੀਆਂਪੰਜਾਬ

CIA STAFF ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਨੇ ਗੋਲੀਬਾਰੀ ਦੀ ਘਟਨਾ ਵਿੱਚ ਫਰਾਰ ਚੱਲ ਰਹੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। CIA STAFF ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਨੇ ਗੋਲੀਬਾਰੀ ਦੀ ਘਟਨਾ ਵਿੱਚ ਫਰਾਰ ਚੱਲ ਰਹੇ ਦੋਸ਼ੀ (ਜੋਗਾ ਫੋਲੜੀਵਾਲ, ਸੋਨੂੰ ਖੱਤਰੀ ਗੈਂਗ ਦੇ ਮੈਂਬਰ) ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ, ਸ੍ਰੀ ਮਨਪ੍ਰੀਤ ਸਿੰਘ ਢਿਲੋਂ DCP Investigation, ਸ਼੍ਰੀ ਜੇਅੰਤ ਪੁਰੀ ADCP Investigation, ਸ਼੍ਰੀ ਅਮਰਬੀਰ ਸਿੰਘ ACP Detective ਅਤੇ ਹੋਰ ਅਫਸਰਾਂ ਦੀਆਂ ਹਦਾਇਤਾਂ ਪਰ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਵਲੋਂ ਥਾਣਾ ਸਦਰ ਦੇ ਮੁਕੱਦਮਾ ਨੰਬਰ 82 ਮਿਤੀ 22.03.2026 ਅ:ਧ 221,132,109 BNS, 25(1)B-54-59 Arms Act ਵਿੱਚ ਫਰਾਰ ਚੱਲ ਰਹੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਮਿਤੀ 22.03.2026 ਨੂੰ ਜੋਗਾ ਫੋਲੜੀਵਾਲ, ਸੋਨੂੰ ਖੇਤਰੀ ਗੈਂਗ ਦੇ ਇੱਕ ਮੈਂਬਰ ਕੁਲਵੰਤ ਸਿੰਘ ਉਰਫ ਗੋਪਾ ਨੂੰ 02 ਪਿਸਟਲਾਂ ਤੇ 04 ਰੋਦਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਦੀ ਲੜੀ ਵਿੱਚ ਕੁਲਵੰਤ ਸਿੰਘ ਉਰਫ ਗੋਪਾ ਦੇ ਬੈਕਵਰਡ ਲਿੰਕ ਖੰਗਾਲਣ ਤੇ ਦੋਸ਼ੀ ਜਤਿੰਦਰ ਸਿੰਘ ਨੰਦੂ ਉਰਫ ਅਮਨ ਪੁੱਤਰ ਜੋਧ ਸਿੰਘ ਵਾਸੀ ਲਾਲਪੁਰ ਥਾਣਾ ਹਰਿਆਣਾ ਜਿਲਾ ਹੁਸ਼ਿਆਰਪੁਰ ਨੂੰ ਮਿਤੀ 28.03.2026 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।

ਉਹਨਾਂ ਅੱਗੇ ਦੱਸਿਆ ਕਿ, ਮਿਤੀ 22.03.2026 ਨੂੰ ਦੋਸ਼ੀ ਕੁਲਵੰਤ ਸਿੰਘ ਉਰਫ ਗੋਪਾ ਪੁੱਤਰ ਜੋਗਾ ਸਿੰਘ ਵਾਸੀ ਪਿੰਡ ਅਟੱਲ ਮਜਾਰਾ ਥਾਣਾ ਪੋਜੇਵਾਲ ਜਿਲ੍ਹਾ ਨਵਾਂ ਸ਼ਹਿਰ ਵੱਲੋ ਪੁਲਿਸ ਪਾਰਟੀ ਪਰ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਸੀ, ਬਚਾਅ ਕਰਦੇ ਹੋਏ CIA STAFF ਦੀ ਪੁਲਿਸ ਟੀਮ ਵੱਲੋ ਜਵਾਬੀ ਕਾਰਵਾਈ ਕੀਤੀ ਗਈ, ਤੇ ਇਸ ਮੁਕਾਬਲੇ ਵਿੱਚ ਕੁਲਵੰਤ ਸਿੰਘ ਗੋਪਾ ਦੀ ਖੱਬੀ ਲੱਤ ਵਿੱਚ ਇੱਕ ਗੋਲੀ ਲੱਗ ਗਈ ਸੀ। ਇਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਡਿਊਟੀ ਵਿੱਚ ਵਿਘਨ ਪਾਉਣ ਅਤੇ ਪੁਲਿਸ ਪਾਰਟੀ ਉੱਪਰ ਮਾਰ ਦੇਣ ਦੀ ਨੀਅਤ ਨਾਲ ਵਾਇਰਿੰਗ ਕਰਨ ਸਬੰਧੀ ਥਾਣਾ ਸਦਰ ਜਲੰਧਰ ਵਿਖੇ ਇਹ ਮੁਕੱਦਮਾ ਦਰਜ ਕੀਤਾ ਗਿਆ। ਇਸ ਤੋ ਇਲਾਵਾ ਵੱਖ-ਵੱਖ ਥਾਣਿਆਂ ਵਿੱਚ ਹੋਰ ਵੀ ਮੁਕੱਦਮੇ ਇਸ ਦੇ ਖਿਲਾਫ ਦਰਜ ਹਨ ਤੇ ਵੱਖ-ਵੱਖ ਮੁਕੱਦਮਿਆਂ ਵਿੱਚ ਮਾਣਯੋਗ ਅਦਾਲਤਾਂ ਵੱਲੋਂ ਭਗੌੜਾ ਹੈ ਤੇ ਇਹ ਵਿਦੇਸ਼ ਵਿੱਚ ਬੈਠੇ ਜੋਗਾ ਫੋਲੜੀਵਾਲ ਅਤੇ ਸੋਨੂੰ ਖੱਤਰੀ ਗੈਂਗ ਨਾਲ ਸੰਬੰਧ ਰੱਖਦਾ ਹੈ ਤੇ ਫੋਨਾਂ ਰਾਹੀ ਰਾਬਤਾ ਕਾਇਮ ਕਰਕੇ ਫਿਰੋਤੀਆਂ ਲੈਂਦਾ ਹੈ।

ਮੁਕੱਦਮਾ ਹਜਾ ਵਿੱਚ ਫਰਾਰ ਚੱਲ ਰਹੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ CIA STAFF ਦੀ ਟੀਮ ਵੱਲੋ ਲਗਾਤਾਰ ਯੋਗ ਉਪਰਾਲੇ ਕੀਤੇ ਜਾ ਰਹੇ ਸਨ ਤੇ ਮਿਤੀ 28.03.2026 ਨੂੰ ਖੂਫੀਆ ਅਤੇ ਹੋਰ ਟੈਕਨੀਕਲ ਸੋਰਸਾਂ ਦੇ ਅਧਾਰ ਪਰ ਮੁਕੱਦਮਾ ਵਿੱਚ ਦੋਸ਼ੀ ਕੁਲਵੰਤ ਸਿੰਘ ਉਰਫ ਗੋਪਾ ਦੇ ਬੈਕਵਰਡ ਲਿੰਕ ਖੰਗਾਲਣ ਤੇ ਦੋਸ਼ੀ ਜਤਿੰਦਰ ਸਿੰਘ ਉਰਫ ਨੰਦੂ ਉਰਫ ਅਮਨ ਪੁੱਤਰ ਜੋਧ ਸਿੰਘ ਵਾਸੀ ਲਾਲਪੁਰ ਥਾਣਾ ਹਰਿਆਣਾ ਜਿਲ੍ਹਾ ਹੁਸ਼ਿਆਰਪੁਰ ਬਾਰੇ ਸੁਰਾਗ ਲਗਾ ਕੇ CIA STAFF ਜਲੰਧਰ ਵੱਲੋ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਜਤਿੰਦਰ ਸਿੰਘ ਉਰਫ ਨੰਦੂ ਉਰਫ ਅਮਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਿਤੀ 12.01.2026 ਨੂੰ ਜੋਗਾ ਫੋਲੜੀਵਾਲ ਦੇ ਕਹਿਣ ਪਰ ਫਗਵਾੜਾ ਵਿਖੇ ਸੁਧੀਰ ਸਵੀਟ ਸ਼ੋਪ ਪਰ ਗੋਲੀਆਂ ਚਲਾਈਆਂ ਸਨ, ਤੇ ਇਸ ਸੰਬੰਧੀ ਫਗਵਾੜਾ ਪੁਲਿਸ ਵੱਲੋਂ ਵੀ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਫਰਾਰ ਚੱਲ ਰਹੇ ਹਨ।

Related Articles

Leave a Reply

Your email address will not be published. Required fields are marked *

Back to top button