
ਜਲੰਧਰ, ਐਚ ਐਸ ਚਾਵਲਾ। ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀਮਤੀ ਧਨਪ੍ਰੀਤ ਕੋਰ, ਜੀ ਨੇ ਦੱਸਿਆ ਕਿ ਸ਼੍ਰੀ ਮਨਪ੍ਰੀਤ ਸਿੰਘ ਢਿਲੋਂ PPS, DCP/Inv, ਸ਼੍ਰੀ ਜਯੰਤ ਪੁਰੀ IPS, ADCP/Inv, ਸ਼੍ਰੀ ਅਮਰਬੀਰ ਸਿੰਗ, PPS ACP/D ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾਂ ਅਨੁਸਾਰ INSP ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਕਾਰਵਾਈ ਕਰਦੇ ਹੋਏ ਬੰਬੀਹਾ ਗਰੁਪ ਦੇ 01 ਮੈਬਰ ਨੂੰ ਕਾਬੂ ਕਰਕੇ ਉਸ ਪਾਸੋ 01 ਪਿਸਟਲ 32 ਬੋਰ 02 ਰੋਦ ਅਤੇ ਇੱਕ ਮੋਟਰਸਾਈਕਲ ਮਾਰਕਾ ਪਲਟੀਨਾ ਬਿਨਾ ਨੰਬਰੀ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 18-02-2026 ਨੂੰ INSP ਸੁਰਿੰਦਰ ਕੁਮਾਰ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਨੇ ਨਰਿੰਦਰ ਧੀਰ ਉਰਫ ਅਕਾਸ਼ ਪੁੱਤਰ ਸੋਢੀ ਰਾਮ ਵਾਸੀ ਪਿੰਡ ਗੜੀ ਅਜੀਤ ਸਿੰਘ ਥਾਣਾ ਔੜ ਜਿਲਾ ਸ਼ਹੀਦ ਭਗਤ ਸਿੰਘ ਨਗਰ ਜੋ ਵੱਖ-ਵੱਖ ਮੁਕੱਦਿਆ ਵਿੱਚ ਅਦਾਲਤਾ ਵੱਲੋ ਭਗੋੜਾ ਹੈ ਅਤੇ ਇਹ ਕੋਸ਼ਲ ਚੋਧਰੀ ਅਤੇ ਬੰਬੀਹਾ ਗੱਰੁਪ ਦਾ ਮੁੱਖ ਸ਼ੂਟਰ ਹੈ ਅਤੇ ਇਹ ਸਿੱਧੇ ਤੋਰ ਤੇ ਯੂਰਪ ਬੈਠੇ ਗੁਰਦੀਪ ਸਿੰਘ ਨਾਲ ਫੋਨ ਰਾਹੀਂ ਰਾਬਤਾ ਕਾਇਮ ਕਰਕੇ ਇਹ ਫਿਰੋਤੀ ਦਾ, ਨਜਾਇਜ ਹਥਿਆਰਾਂ ਅਤੇ ਸੁਪਾਰੀ ਲੈ ਕੇ ਲੋਕਾਂ ਦੇ ਕਤਲ ਦੀਆਂ ਵਾਰਦਾਤਾਂ ਕਰਦਾ ਹੈ। ਜਿਸ ਦਾ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਨਾਲ ਮੁਕਾਬਲਾ ਹੋਣ ਕਰਕੇ ਨਰਿੰਦਰ ਧੀਰ ਉਰਫ ਅਕਾਸ਼ ਦੇ ਦੋਵੇਂ ਬਾਹਵਾਂ ਪਰ ਸੱਟਾਂ ਲੱਗ ਗਈਆਂ। ਦੋਸ਼ੀ ਨੂੰ ਯੋਗ ਸਵਾਰੀ ਪ੍ਰਬੰਧ ਕਰਕੇ ਸਿਵਲ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ। ਦੋਸ਼ੀ ਨੇ ਪੁਲਿਸ ਪਾਰਟੀ ਦੀ ਡਿਊਟੀ ਪਰ ਵਿਘਨ ਪਾਉਣ ਅਤੇ ਪੁਲਿਸ ਪਾਰਟੀ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕਰਨ ਕਰਕੇ ਦੋਸ਼ੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਸਦਰ ਜਲੰਧਰ ਵਿਖੇ ਮੁੱਕਦਮਾ ਨੰਬਰ 42 ਮਿਤੀ 18.02.2026 ਅ/ਧ 221,132,109, BNS,25(1)B/54-59 A. ACT ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀ ਦੀ ਮੁੱਢਲੀ ਪੁੱਛਗਿਛ ਤੇ ਪਤਾ ਲੱਗਾ ਕਿ ਦੋਸ਼ੀ ਨੇ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਦੋਸ਼ੀ ਨੇ ਮਿਤੀ 31.01.2025 ਨੂੰ ਖਰੜ HIGHLIGHT ਜਿੰਮ ਦੇ ਟਰੇਨਰ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਬਲਦੇਵ ਸਿੰਘ ਵਾਸੀ ਗਲੀ ਨੰਬਰ 01 ਦੁੱਧਾਧਾਰੀ ਨਗਰ ਵਾਰਡ ਨੰਬਰ 12 ਪਿੰਡ ਰਾਮਪੁਰਾ ਫੂਲ ਥਾਣਾ ਸਿਟੀ ਰਾਮਪੁਰਾ ਫੂਲ ਜਿਲਾ ਬਠਿੰਡਾ ਹਾਲ ਵਾਸੀ ਮਕਾਨ ਨੰਬਰ 49 ਬੇਦੀ ਨਿਵਾਸ ਪ੍ਰੀਤ ਇਨਕਲੇਵ ਸਬਜੀ ਮੰਡੀ ਖਰੜ ਜਿਲਾ ਐਸ.ਏ.ਐਸ ਨਗਰ ਦਾ ਕਤਲ ਕੀਤਾ ਸੀ। ਜਿਸ ਦੀ ਮੋਕਾ ਪਰ ਹੀ ਮੋਤ ਹੋ ਗਈ ਸੀ। ਜਿਸ ਤੇ ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ 32 ਮਿਤੀ 01.02.2025 ਅ/ਧ 103(2), 191(3) BNS 25/27-54-59 A. ACT ਥਾਣਾ ਸਿਟੀ ਖਰੜ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀ।
ਫਿਰ ਮਿਤੀ 10.01.2026 ਨੂੰ ਨਰਿੰਦਰ ਧੀਰ ਉਰਫ ਅਕਾਸ਼ ਪੁੱਤਰ ਸੋਢੀ ਰਾਮ ਵਾਸੀ ਪਿੰਡ ਗੜੀ ਅਜੀਤ ਸਿੰਘ ਥਾਣਾ ਔੜ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਸਾਥੀਆ ਸਮੇਤ ਲੁਧਿਆਣੇ ਵਿਖੇ ਜੋ ROYAL LIMOS ਜੋ ਲਗਸਰੀ ਗੱਡੀਆ ਵਿਆਹ ਸ਼ਾਦੀਆ ਲਈ ਬੁੱਕ ਕਰਨ ਦਾ ਕੰਮ ਕਰਦੇ ਹਨ। ਉੱਥੇ ਗੋਲੀਆ ਚਲਾਈਆ ਸਨ ਜਿੱਥੇ 02 ਕਰੋੜ ਦੀ ਫਿਰੌਤੀ ਮੰਗੀ ਸੀ। ਜਿਸ ਤੇ ਮੁਕੱਦਮਾ ਨੰਬਰ 07 ਮਿਤੀ 10.01.2026 ਅ/ਧ 109,308(4) BNS25,27-54-59A.ACT ਥਾਣਾ ਦਾਖਾ ਲੁਧਿਆਣਾ ਦਿਹਾਤੀ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀ।
ਦੋਸ਼ੀ ਨਰਿੰਦਰ ਧੀਰ ਉਰਫ ਅਕਾਸ਼ ਦੇ ਖਿਲਾਫ ਪਹਿਲਾਂ ਵੀ ਮੁੱਕਦਮੇ ਦਰਜ ਹਨ।
ਪੰਜਾਬ ਸਰਕਾਰ ਵੱਲੋ ਪੰਜਾਬ ਪੁਲਿਸ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਨੰਬਰ ਜਾਰੀ ਕੀਤਾ ਗਿਆ ਹੈ। ਕਿਸੇ ਵੀ ਗੈਗਸਟਰ ਦੀ ਕੋਈ ਗਤੀਵਿਧੀ ਸਾਹਮਣੇ ਆਉਂਦੀ ਹੈ ਤਾਂ ਇਸ ਨੰਬਰ ਪਰ ਸੰਪਰਕ ਕੀਤਾ ਜਾਵੇ, ਤੁਹਾਡੀ ਪਹਿਚਾਣ ਗੁਪਤ ਰੱਖੀ ਜਾਵੇਗੀ ਅਤੇ 10 ਲੱਖ ਰੁਪਏ ਤੱਕ ਦਾ ਨਗਦ ਇਨਾਮ ਦਿੱਤਾ ਜਾਵੇਗਾ।
















