ਦੇਸ਼ਦੁਨੀਆਂਪੰਜਾਬ

CIA ਸਟਾਫ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ 02 ਕਿੱਲੋ 31 ਗ੍ਰਾਮ ਅਫੀਮ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਸ੍ਰੀ ਹਰਕੰਵਲਪ੍ਰੀਤ ਸਿੰਘ ਖੱਖ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਆਈ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ੍ਰੀ ਸਰਵਨਜੀਤ ਸਿੰਘ ਉਪ-ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ-ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਨੇ ਪਿੰਡ ਹਜਾਰਾ ਏਰੀਆ ਥਾਣਾ ਪਤਾਰਾ ਤੇ ਇੱਕ ਟੱਰਕ ਨੰਬਰੀ PB02-CR-5211 ਵਿੱਚੋਂ 02 ਕਿੱਲੋ 31 ਗ੍ਰਾਮ ਅਫੀਮ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਤਲਾ ਹਾਸਲ ਕੀਤੀ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਕੰਵਲਪ੍ਰੀਤ ਸਿੰਘ ਖੱਖ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 26-10-2024 ਨੂੰ ਐਸ.ਆਈ ਨਿਰਮਲ ਸਿੰਘ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਸਮੇਤ ਪੁਲਿਸ ਪਾਰਟੀ ਬਰਾਏ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਜਲੰਧਰ ਤੋਂ ਵਾਇਆ ਰਾਮਾ ਮੰਡੀ ਹੁੰਦੇ ਹੋਏ ਆਦਮਪੁਰ ਵੱਲ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਜੋਹਲਾਂ ਗੇਟ ਜੀ.ਟੀ ਰੋਡ ਪਤਾਰਾ ਮੋੜ ਪਾਸ ਮੋਜੂਦ ਸੀ ਤਾਂ ਮੁੱਖਬਰ ਖਾਸ ਨੇ ਐਸ.ਆਈ ਪਾਸ ਹਾਜਰ ਆ ਕੇ ਇਤਲਾਹ ਦਿੱਤੀ ਕਿ ਇੱਕ ਟੱਰਕ ਨੰਬਰੀ PB02-CR-5211 ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਪਿੰਡ ਹਜਾਰਾ ਦੇ ਨਜਦੀਕ ਕਾਫੀ ਸਮੇ ਤੋਂ ਸ਼ੱਕੀ ਹਾਲਤ ਵਿੱਚ ਖੜਾ ਹੈ ਅਤੇ ਉਸ ਦਾ ਡਰਾਈਵਰ ਸ਼ੱਕੀ ਹਾਲਤ ਵਿੱਚ ਇੱਧਰ ਉੱਧਰ ਘੁੰਮ ਰਿਹਾ ਹੈ, ਜੋ ਟੱਰਕ ਵਿੱਚ ਕੋਈ ਇਤਰਾਜਯੋਗ ਚੀਜ ਹੋਣੀ ਜਾਪਦੀ ਹੈ ਜੇਕਰ ਉਸ ਨੂੰ ਚੈੱਕ ਕੀਤਾ ਜਾਵੇ ਤਾਂ ਕੋਈ ਗੈਰਕਾਨੂੰਨੀ ਵਸਤੂ ਬ੍ਰਾਮਦ ਹੋ ਸਕਦੀ ਹੈ। ਜਿਸ ਤੇ ਐਸ.ਆਈ ਨੇ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਨੂੰ ਬਜਰੀਆ ਮੋਬਾਈਲ ਫੋਨ ਇਤਲਾਹ ਤੋ ਜਾਣੂ ਕਰਵਾ ਕੇ ਉਕਤ ਟੋਰਕ ਦੇ ਡਰਾਈਵਰ ਨੂੰ ਟਰਕ ਦੇ ਕੈਬਿਨ ਅੰਦਰੋ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਖੁੰਡਾ ਥਾਣਾ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਦੱਸਿਆ। ਜਿਸ ਤੇ ਐਸ.ਆਈ ਨੇ ਸਾਥੀ ਕਰਮਚਾਰੀਆਂ ਦੀ ਹਾਜਰੀ ਵਿੱਚ ਟੱਰਕ ਦੀ ਤਲਾਸ਼ੀ ਕੀਤੀ ਤਾਂ ਟਰਕ ਦੇ ਕੈਬਿਨ ਵਿੱਚ ਡਰਾਈਵਰ ਸੀਟ ਦੇ ਪਿੱਛਲੇ ਪਾਸੇ ਬਣੇ ਬੋਕਸ ਵਿੱਚੋ ਇੱਕ ਵਜਨਦਾਰ ਮੋਮੀ ਲਿਫਾਫਾ ਰੰਗ ਕਾਲਾ ਬ੍ਰਾਮਦ ਹੋਇਆ ਜਿਸ ਨੂੰ ਖੋਲ ਕੇ ਚੈੱਕ ਕਰਨ ਤੇ ਵਿੱਚੋ ਅਫੀਮ ਬ੍ਰਾਮਦ ਹੋਈ ਜਿਸ ਦਾ ਵਜਨ ਇਲੈਕਟ੍ਰੋਨਿਕ ਕੰਡਾ ਨਾਲ ਕਰਨ ਤੇ 02 ਕਿੱਲੋ 31 ਗ੍ਰਾਮ ਅਫੀਮ ਹੋਈ। ਜਿਸ ਤੇ ਮੁੱਕਦਮਾ ਨੰਬਰ 45 ਮਿਤੀ 26-10-2024 ਜੁਰਮ 188-61-85 NDPS Act ਥਾਣਾ ਪਤਾਰਾ ਜਿਲ੍ਹਾ ਜਲੰਧਰ-ਦਿਹਾਤੀ ਦਰਜ ਰਜਿਸਟਰ ਕਰਕੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਖੁੰਡਾ ਥਾਣਾ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਨੂੰ ਹਸਬਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਅਤੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਦੋਰਾਨੇ ਪੁੱਛ ਗਿੱਛ ਦੋਸ਼ੀ ਸਤਨਾਮ ਸਿੰਘ ਉਰਫ ਸੱਤਾ ਉਕਤ ਨੇ ਦੱਸਿਆ ਹੈ ਕਿ ਉਹ ਕਾਫੀ ਸਮੇ ਤੇ ਟੱਰਕ ਡਰਾਈਵਰੀ ਕਰਦਾ ਆ ਰਿਹਾ ਹੈ ਅਤੇ ਅਫੀਮ ਖਾਣ ਦਾ ਆਦੀ ਹੈ। ਜੋ ਝਾਰਖੰਡ ਵਿਖੇ ਬਰੀ ਸ਼ਹਿਰ ਤੋਂ 01 ਲੱਖ 30 ਹਜਾਰ ਰੁਪਏ ਪ੍ਰਤੀ ਕਿਲੋ ਗ੍ਰਾਮ ਦੇ ਹਿਸਾਬ ਨਾਲ 02 ਕਿੱਲੋ 100 ਗ੍ਰਾਮ ਅਫੀਮ ਖਰੀਦ ਕਰਕੇ ਲਿਆਇਆ ਸੀ। ਜਿਸ ਵਿੱਚੋਂ ਕੁੱਝ ਅਫੀਮ ਉਸ ਨੇ ਰਸਤੇ ਵਿੱਚ ਆਪਣੇ ਹੋਰ ਟੱਰਕ ਡਰਾਈਵਰ ਸਾਥੀਆਂ ਨਾਲ ਮਿਲ ਕੇ ਖਾ ਲਈ ਸੀ ਅਤੇ ਬੱਚਦੀ 02 ਕਿੱਲੋ 31 ਗ੍ਰਾਮ ਅਫੀਮ ਬ੍ਰਾਮਦ ਕਰ ਲਈ ਗਈ ਹੈ। ਬ੍ਰਾਮਦਾ ਅਫੀਮ ਵਿੱਚੋ ਕੁੱਝ ਅਫੀਮ ਇਸ ਨੇ ਆਪਣੇ ਖਾਣ ਵਾਸਤੇ ਰੱਖ ਕੇ ਬਾਕੀ ਅਫੀਮ ਪਰਚੂਨ ਵਿੱਚ ਆਪਣੇ ਗ੍ਰਾਹਕਾ ਨੂੰ ਵੇਚਣੀ ਸੀ। ਇਸ ਖਿਲਾਫ ਪਹਿਲਾ ਸਾਲ 2013 ਵਿੱਚ ਦਿੱਲੀ ਵਿਖੇ ਐਕਸੀਡੈਂਟ ਦਾ ਮੁਕਦਮਾ ਦਰਜ ਰਜਿਸਟਰ ਹੋਇਆ ਸੀ ਜਿਸ ਵਿੱਚ ਇਹ ਕਰੀਬ 08 ਮਹੀਨੇ ਤਿਹਾੜ ਜੇਲ ਵਿੱਚ ਸਜਾ ਕੱਟ ਕੇ ਆਇਆ ਹੈ। ਦੋਸ਼ੀ ਸਤਨਾਮ ਸਿੰਘ ਉਰਫ ਸਤਾ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਅਤੇ ਇਸ ਪਾਸੋ ਹੋਰ ਢੁਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਸ ਤੋਂ ਪਹਿਲਾਂ ਇਹ ਕਿੰਨੀ ਵਾਰ ਅਫੀਮ ਲਿਆ ਕੇ ਜਲੰਧਰ ਦੇ ਆਸ ਪਾਸ ਦੇ ਇਲਾਕੇ ਵਿੱਚ ਵੇਚ ਚੁੱਕਾ ਹੈ। ਇਸ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੀ ਜਾਂਚ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੋਸ਼ੀ ਸਤਨਾਮ ਸਿੰਘ ਉਰਫ ਸਤਾ ਉਕਤ ਦੀ ਚੱਲ ਅਤੇ ਅਚਲ ਜਾਇਦਾਦ ਦਾ ਵੇਰਵਾ ਵੀ ਹਾਸਲ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button