Latestਦੁਨੀਆਂਦੇਸ਼ਪੰਜਾਬ

CIA ਸਟਾਫ ਜਲੰਧਰ-ਦਿਹਾਤੀ ਦੀ ਪੁਲਿਸ ਵੱਲੋਂ ਡੋਨੀ ਬੱਲ ਗੈਂਗ ਦਾ ਮੁੱਖ ਸਰਗਨਾ ਅਤੇ ਇੱਕ ਅਸਲਾ ਤਸਕਰ ਭਾਰੀ ਅਸਲੇ ਸਮੇਤ ਗ੍ਰਿਫਤਾਰ

ਜਲੰਧਰ, ਐਚ ਐਸ ਚਾਵਲਾ। ਸ.ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਅਤੇ ਅਸਲਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵਨੀਤ ਐਹਲਾਵਤ, ਆਈ.ਪੀ.ਐਸ., ਪੁਲਿਸ ਕਪਤਾਨ (ਤਫਤੀਸ਼) ਅਤੇ ਲਖਵਿੰਦਰ ਸਿੰਘ, ਪੀ.ਪੀ.ਐਸ., ਉਪ ਪੁਲਿਸ ਕਪਤਾਨ (ਤਫਤੀਸ਼), ਜਲੰਧਰ-ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ, ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ-ਦਿਹਾਤੀ ਦੀਆਂ ਟੀਮਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਡੋਨੀ ਬੱਲ ਗੈਂਗ ਦੇ ਮੁੱਖ ਸਾਥੀ ਸੁਖਜਿੰਦਰ ਸਿੰਘ ਉਰਫ ਬਿੱਟੂ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ 30 ਬੋਰ ਪਿਸਟਲ ਸਮੇਤ 03 ਮੈਗਜ਼ੀਨ, 09 ਜਿੰਦਾ ਰੋਂਦ ਅਤੇ ਇੱਕ 12 ਬੋਰ ਪੰਪ ਐਕਸ਼ਨ ਗੰਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਹੋਰ ਅਸਲਾ ਤਸਕਰ ਨੂੰ ਇੱਕ 32 ਬੋਰ ਪਿਸਟਲ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ.ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 12.03.2026 ਨੂੰ ਥਾਣਾ ਮਹਿਤਪੁਰ ਦੀ ਪੁਲਿਸ ਵੱਲੋਂ ਗਸ਼ਤ ਦੌਰਾਨ ਇੱਕ ਸਕਾਰਪੀਓ ਅਤੇ ਸਵਿਫਟ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਸੀ। ਚੈਕਿੰਗ ਦੌਰਾਨ ਸਕਾਰਪੀਓ ਗੱਡੀ ਵਿੱਚੋਂ ਇੱਕ ਵਿਦੇਸ਼ੀ ਗਲੌਕ ਪਿਸਟਲ ਸਮੇਤ ਜਿੰਦਾ ਰੋਂਦ ਬਰਾਮਦ ਕੀਤੇ ਗਏ ਸਨ। ਗੱਡੀਆਂ ਸਮੇਤ ਵਿਅਕਤੀਆਂ ਨੂੰ ਕਾਬੂ ਕਰਦੇ ਸਮੇਂ ਇੱਕ ਨੌਜਵਾਨ ਮੌਕੇ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਿਆ ਸੀ।

ਉਕਤ ਵਿਅਕਤੀ ਦੀ ਪਛਾਣ ਸੁਖਜਿੰਦਰ ਸਿੰਘ ਉਰਫ ਬਿੱਟੂ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੰਮੋਕੇ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਸੀ, ਜੋ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਡੋਨੀ ਬੱਲ ਦਾ ਕਰੀਬੀ ਸਾਥੀ ਅਤੇ ਗੈਂਗ ਦਾ ਸਰਗਰਮ ਮੈਂਬਰ ਹੈ। ਇਸ ਸਬੰਧੀ ਮੁਕੱਦਮਾ ਨੰਬਰ 48 ਮਿਤੀ 12.03.2026 ਜੁਰਮ 132, 221 ਬੀ.ਐਨ.ਐਸ. ਅਤੇ 25-54-59 ਅਸਲਾ ਐਕਟ ਅਧੀਨ ਥਾਣਾ ਮਹਿਤਪੁਰ ਵਿਖੇ ਅਤੇ ਮੁਕੱਦਮਾ ਨੰਬਰ 49 ਮਿਤੀ 13.03.2026 ਜੁਰਮ 379-ਬੀ ਬੀ.ਐਨ.ਐਸ. ਅਧੀਨ ਥਾਣਾ ਮਹਿਤਪੁਰ, ਜ਼ਿਲ੍ਹਾ ਜਲੰਧਰ-ਦਿਹਾਤੀ ਵਿਖੇ ਦਰਜ ਰਜਿਸਟਰ ਕੀਤੇ ਗਏ ਸਨ।

ਗੈਂਗਸਟਰ ਡੋਨੀ ਬੱਲ ਦੇ ਸਾਥੀ ਸੁਖਜਿੰਦਰ ਸਿੰਘ ਉਰਫ ਬਿੱਟੂ ਦੀ ਗ੍ਰਿਫਤਾਰੀ ਲਈ ਵਨੀਤ ਆਹਲਾਵਤ, ਆਈ.ਪੀ.ਐਸ., ਪੁਲਿਸ ਕਪਤਾਨ (ਤਫਤੀਸ਼) ਦੀ ਸੁਪਰਵੀਜ਼ਨ ਹੇਠ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਿੱਚ ਸੀ.ਆਈ.ਏ. ਸਟਾਫ ਜਲੰਧਰ-ਦਿਹਾਤੀ ਦੀਆਂ ਟੀਮਾਂ ਵੱਲੋਂ ਮਨੁੱਖੀ ਅਤੇ ਤਕਨੀਕੀ ਸਰੋਤਾਂ ਦੀ ਮਦਦ ਨਾਲ ਲਗਾਤਾਰ ਯਤਨ ਕੀਤੇ ਜਾ ਰਹੇ ਸਨ।ਮਿਤੀ 25.06.2026 ਨੂੰ ਸੀ.ਆਈ.ਏ. ਸਟਾਫ ਜਲੰਧਰ-ਦਿਹਾਤੀ ਨੂੰ ਖੁਫੀਆ ਸੂਚਨਾ ਪ੍ਰਾਪਤ ਹੋਈ ਕਿ ਸੁਖਜਿੰਦਰ ਸਿੰਘ ਉਰਫ ਬਿੱਟੂ ਮਹਿਤਪੁਰ ਇਲਾਕੇ ਵਿੱਚ ਦੇਖਿਆ ਗਿਆ ਹੈ। ਇਸ ਸੂਚਨਾ ਦੇ ਆਧਾਰ ‘ਤੇ ਐਸ.ਆਈ. ਕਸ਼ਮੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੂੰ ਤੁਰੰਤ ਰਵਾਨਾ ਕੀਤਾ ਗਿਆ। ਟੀਮ ਨੇ ਨਕੋਦਰ-ਮਹਿਤਪੁਰ ਰੋਡ ਨੇੜੇ ਘੁੰਮਣ ਪੈਲੇਸ ਕੋਲ ਨਾਕਾਬੰਦੀ ਦੌਰਾਨ ਸੁਖਜਿੰਦਰ ਸਿੰਘ ਉਰਫ ਬਿੱਟੂ ਨੂੰ ਕਾਰ ਨੰਬਰੀ PB02-DU-4004 ਸਮੇਤ ਕਾਬੂ ਕੀਤਾ।ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਇੱਕ 30 ਬੋਰ ਪਿਸਟਲ ਸਮੇਤ 03 ਮੈਗਜ਼ੀਨ, 09 ਜਿੰਦਾ ਰੋਂਦ ਅਤੇ ਇੱਕ 12 ਬੋਰ ਪੰਪ ਐਕਸ਼ਨ ਗੰਨ ਬਰਾਮਦ ਕੀਤੀ ਗਈ। ਉਕਤ ਦੋਸ਼ੀ ਨੂੰ ਮੁਕੱਦਮਾ ਨੰਬਰ 48 ਮਿਤੀ 12.03.2026 ਜੁਰਮ 132, 221 ਬੀ.ਐਨ.ਐਸ. ਅਤੇ 25-54-59 ਅਸਲਾ ਐਕਟ ਥਾਣਾ ਮਹਿਤਪੁਰ ਵਿੱਚ ਹਸਬ-ਜ਼ਾਬਤਾ ਗ੍ਰਿਫਤਾਰ ਕੀਤਾ ਗਿਆ ਹੈ।

ਪ੍ਰੈੱਸ ਨੂੰ ਹੋਰ ਜਾਣਕਾਰੀ ਦਿੰਦਿਆਂ ਸ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਉਰਫ ਬਿੱਟੂ ਸਾਲ 2017 ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਡੋਨੀ ਬੱਲ ਦੇ ਸੰਪਰਕ ਵਿੱਚ ਆਇਆ ਸੀ। ਇਸ ਤੋਂ ਬਾਅਦ ਇਸ ਨੇ ਬਿੱਲਾ ਮੰਡਿਆਲਾ, ਗੋਰਾ ਬਰਿਆੜ, ਗੋਪੀ ਕੌੜਾ ਆਦਿ ਨਾਲ ਮਿਲ ਕੇ ਆਪਣਾ ਵੱਖਰਾ ਗੈਂਗ ਤਿਆਰ ਕਰ ਲਿਆ ਸੀ। ਜੱਗੂ ਭਗਵਾਨਪੁਰੀਆਂ ਗੈਂਗ ਨਾਲ ਦੁਸ਼ਮਣੀ ਹੋਣ ਕਰਕੇ ਦੋਵਾਂ ਗਰੁੱਪਾਂ ਵਿਚਕਾਰ ਲਗਾਤਾਰ ਗੈਂਗਵਾਰ ਚੱਲਦੀ ਰਹਿੰਦੀ ਸੀ। ਇਸੇ ਕਾਰਨ ਸੁਖਜਿੰਦਰ ਸਿੰਘ ਉਰਫ ਬਿੱਟੂ ਜਲੰਧਰ-ਦਿਹਾਤੀ ਦੇ ਬਿਲਗਾ ਅਤੇ ਮਹਿਤਪੁਰ ਇਲਾਕਿਆਂ ਵਿੱਚ ਲੁੱਕ-ਛਿਪ ਕੇ ਰਹਿੰਦਾ ਸੀ ਅਤੇ ਆਪਣੇ ਕੋਲ ਗੈਰ-ਕਾਨੂੰਨੀ ਅਸਲਾ ਰੱਖਦਾ ਸੀ। ਉਹ ਵਿਦੇਸ਼ ਵਿੱਚ ਬੈਠੇ ਗੈਂਗਸਟਰ ਡੋਨੀ ਬੱਲ ਦੇ ਸਿੱਧੇ ਸੰਪਰਕ ਵਿੱਚ ਵੀ ਸੀ।

ਮਿਤੀ 12.03.2026 ਨੂੰ ਥਾਣਾ ਮਹਿਤਪੁਰ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਵਿਦੇਸ਼ੀ ਗਲੌਕ ਪਿਸਟਲ ਵੀ ਡੋਨੀ ਬੱਲ ਵੱਲੋਂ ਹੀ ਸੁਖਜਿੰਦਰ ਸਿੰਘ ਉਰਫ ਬਿੱਟੂ ਨੂੰ ਭੇਜਿਆ ਗਿਆ ਸੀ। ਦੋਸ਼ੀ ਦੀ ਗ੍ਰਿਫਤਾਰੀ ਨਾਲ ਪੰਜਾਬ ਵਿੱਚ ਸੰਭਾਵਿਤ ਗੈਂਗਵਾਰ ਅਤੇ ਹੋਰ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਫਲਤਾ ਮਿਲੀ ਹੈ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਅਸਲਾ ਕਿੱਥੋਂ ਮੰਗਵਾਇਆ, ਇਸ ਅਸਲੇ ਨਾਲ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂ ਦੇਣ ਦੀ ਯੋਜਨਾ ਬਣਾਈ ਹੋਈ ਸੀ। ਇਸ ਤੋਂ ਇਲਾਵਾ ਉਸ ਨੂੰ ਪਨਾਹ ਦੇਣ ਵਾਲੇ ਵਿਅਕਤੀਆਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿਤੀ 26.06.2026 ਨੂੰ ਏ.ਐਸ.ਆਈ. ਮਨਦੀਪ ਸਿੰਘ ਦੀ ਅਗਵਾਈ ਵਿੱਚ ਸੀ.ਆਈ.ਏ. ਸਟਾਫ ਦੀ ਟੀਮ ਨੇ ਨਹਿਰ ਪੁਲੀ, ਪਿੰਡ ਡਰੋਲੀ ਕਲਾਂ ਨੇੜੇ ਨਾਕਾਬੰਦੀ ਦੌਰਾਨ ਮਨੀਸ਼ ਉਰਫ ਜੱਸਾ ਪੁੱਤਰ ਧੰਨਜੀਤ ਸਿੰਘ ਵਾਸੀ ਮੋਨਾ ਕਲਾਂ, ਥਾਣਾ ਮੇਹਟੀਆਣਾ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਇੱਕ 32 ਬੋਰ ਪਿਸਟਲ ਸਮੇਤ ਮੈਗਜ਼ੀਨ ਅਤੇ 02 ਜਿੰਦਾ ਰੋਂਦ ਬਰਾਮਦ ਕੀਤੇ ਗਏ। ਇਸ ਸਬੰਧੀ ਮੁਕੱਦਮਾ ਨੰਬਰ 134 ਮਿਤੀ 26.06.2026 ਜੁਰਮ 25(1)ਬੀ-54-59 ਅਸਲਾ ਐਕਟ ਥਾਣਾ ਆਦਮਪੁਰ, ਜ਼ਿਲ੍ਹਾ ਜਲੰਧਰ-ਦਿਹਾਤੀ ਵਿਖੇ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬਰਾਮਦ 32 ਬੋਰ ਪਿਸਟਲ ਨਾਲ ਉਸ ਨੇ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਇਸ ਤੋਂ ਪਹਿਲਾਂ ਕਿੰਨੀ ਵਾਰ ਅਸਲਾ ਲਿਆ ਕੇ ਆਪਣੇ ਸਾਥੀਆਂ ਨੂੰ ਸਪਲਾਈ ਕੀਤਾ ਹੈ। ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਐਸ ਐਸ ਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਵਾਂ ਦੋਸ਼ੀਆਂ ਦੀ ਚੱਲ-ਅਚੱਲ ਜਾਇਦਾਦ, ਜੋ ਕਿ ਗੈਰ-ਕਾਨੂੰਨੀ ਕੰਮਾਂ ਰਾਹੀਂ ਬਣਾਈ ਗਈ ਹੈ, ਕਾਨੂੰਨ ਅਨੁਸਾਰ ਜ਼ਬਤ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੋਵਾਂ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਸੁਖਜਿੰਦਰ ਸਿੰਘ ਉਰਫ ਬਿੱਟੂ ਖਿਲਾਫ ਪਹਿਲਾਂ 12 ਮੁਕੱਦਮੇ ਦਰਜ ਹਨ ਅਤੇ ਮਨੀਸ਼ ਉਰਫ ਜੱਸਾ ਖਿਲਾਫ ਪਹਿਲਾਂ 2 ਮੁਕੱਦਮੇ ਦਰਜ ਹਨ।

Related Articles

Leave a Reply

Your email address will not be published. Required fields are marked *

Back to top button