ਦੇਸ਼ਦੁਨੀਆਂਪੰਜਾਬ

BSF ਨੇ ਬਟਾਲਾ ਸਰਹੱਦੀ ਖੇਤਰ ‘ਚੋਂ 2 ਪੈਕਟ ਹੈਰੋਇਨ ਕੀਤੀ ਬਰਾਮਦ

PRIME INDIAN NEWS
ਪੰਜਾਬ ਸਰਹੱਦ ‘ਤੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਲਗਾਤਾਰ ਹੈਰੋਇਨ ਦੀ ਖੇਪ ਭੇਜੀ ਜਾ ਰਹੀ ਹੈ ਅਤੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਇਹਨਾਂ ਨਸ਼ਾ ਤਸਕਰਾਂ ਦੀਆਂ ਨਾਪਾਕ ਹਰਕਤਾਂ ਨੂੰ ਨਾਕਾਮ ਕਰਨ ‘ਚ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ। ਜਿਸਦੇ ਚਲਦਿਆਂ ਤਾਜ਼ਾ ਮਾਮਲਾ ਬਟਾਲਾ ‘ਤੋਂ ਸਾਹਮਣੇ ਆਇਆ ਹੈ, ਜਿਥੇ BSF ਦੇ ਜਵਾਨਾਂ ਨੂੰ ਸਰਹੱਦੀ ਖੇਤਰ ਦੇ ਖੇਤਾਂ ‘ਚੋਂ 2 ਪੈਕਟ ਹੈਰੋਇਨ ਦੇ ਬਰਾਮਦ ਕੀਤੀ ਹੈ।

ਜਾਣਕਾਰੀ ਮੁਤਾਬਿਕ BSF ਦੇ ਬੀ.ਓ.ਪੀ. ਮੇਟਲਾ ਦੇ ਨਾਲ ਲੱਗਦੇ ਪਿੰਡ ਭਗਤਾਣਾ ਬੋਹੜ ਵਡਾਲਾ ਵਿੱਚ ਕਿਸਾਨ ਗੁਰਬਚਨ ਸਿੰਘ ਵੱਲੋਂ ਆਪਣੇ ਖੇਤਾਂ ਵਿੱਚ ਬਰਸੀਨ ਦੀ ਕਟਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਉਥੋਂ 2 ਪੈਕਟ ਬਰਾਮਦ ਹੋਏ, ਜਿਨ੍ਹਾਂ ‘ਚੋਂ ਇੱਕ ਨਾਲ ਲਾਈਟ ਵਾਲੀ ਚੀਜ਼ ਜੁੜੀ ਹੋਈ ਸੀ। ਉਸ ‘ਚ ਵਿਸਫੋਟਕ ਸਮੱਗਰੀ ਹੋਣ ਦੇ ਸ਼ੱਕ ‘ਤੇ ਉਨ੍ਹਾਂ ਨੇ ਥਾਣਾ ਡੇਰਾ ਬਾਬਾ ਨਾਨਕ ਦੇ SHO ਬਿਕਰਮਜੀਤ ਸਿੰਘ ਨੂੰ ਸੂਚਿਤ ਕੀਤਾ।

ਸੂਚਨਾ ਮਿਲਣ ‘ਤੋਂ ਬਾਅਦ SHO ਬਿਕਰਮਜੀਤ ਸਿੰਘ ਮੌਕੇ ‘ਤੇ ਪਹੁੰਚੇ। ਉਹਨਾਂ ਨੇ ਦੋਵੇਂ ਪੈਕਟ ਜ਼ਬਤ ਕਰ ਲਏ। ਇਸ ਤੋਂ ਬਾਅਦ ਬਰਾਮਦ ਹੋਏ ਦੋਵੇਂ ਪੈਕਟ SSP ਬਟਾਲਾ ਅਸ਼ਵਨੀ ਗੋਟਿਆਲ ਦੀ ਨਿਗਰਾਨੀ ਹੇਠ ਬੰਬ ਡਿਫਿਊਜ਼ ਟੀਮ ਕੋਲ ਖੋਲ੍ਹੇ ਗਏ, ਜਿਹਨਾਂ ਵਿੱਚੋ ਹੈਰੋਇਨ ਬਰਾਮਦ ਹੋਈ।

Related Articles

Leave a Reply

Your email address will not be published. Required fields are marked *

Back to top button