
ਜਲੰਧਰ ਕੈਂਟ, (PRIME INDIAN NEWS) :- ਮੁੱਖ ਮੰਤਰੀ ਭਗਵੰਤ ਮਾਨ ਵਲੋਂ 23 ਮਈ ਨੂੰ ਜਲੰਧਰ ਕੈਂਟ ਵਿਖੇ ਪਵਨ ਟੀਨੂੰ ਦੇ ਹੱਕ ਵਿੱਚ ਕੱਢੇ ਜਾ ਰਹੇ ਰੋਡ ਸ਼ੋਅ ਨੂੰ ਲੈ ਕੇ ਵਰਕਰਾਂ ‘ਚ ਭਾਰੀ ਉਤਸ਼ਾਹ ਹੈ ਅਤੇ ਉਹ ਇਸ ਰੋਡ ਸ਼ੋਅ ਨੂੰ ਸਫਲ ਬਣਾਉਣ ਵਿੱਚ ਜੀਅ ਜਾਨ ਨਾਲ ਮਿਹਨਤ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜਲੰਧਰ ਕੈਂਟ ਬਲਾਕ ਦੇ ਪ੍ਰਧਾਨ ਤਿਲਕ ਰਾਜ ਸ਼ਰਮਾ ਨੇ PRIME INDIAN NEWS ਦੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕੀਤਾ।
ਤਿਲਕ ਰਾਜ ਸ਼ਰਮਾ ਨੇ ਦੱਸਿਆ ਕਿ ਸਾਡੇ ਸਭ ਦੇ ਹਰਮਨ ਪਿਆਰੇ ਨੇਤਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 23 ਮਈ ਦਿਨ ਵੀਰਵਾਰ ਨੂੰ ਜਲੰਧਰ ਕੈਂਟ ਵਿਖੇ ਲੋਕ ਸਭਾ ਉਮੀਦਵਾਰ ਸ੍ਰੀ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਪਹੁੰਚ ਰਹੇ ਹਨ। ਇਸ ਰੋਡ ਸ਼ੋਅ ਵਿੱਚ ਆਮ ਆਦਮੀ ਪਾਰਟੀ ਜਲੰਧਰ ਦੇ ਵਿਧਾਇਕ, ਹਲਕਾ ਇੰਚਾਰਜ ਸਾਹਿਬਾਨ, ਚੇਅਰਮੈਨ, ਕੌਂਸਲਰ, ਵੱਖ ਵੱਖ ਵਿੰਗਾਂ ਦੇ ਸੂਬਾ ਅਤੇ ਜ਼ਿਲ੍ਹਾ ਅਹੁਦੇਦਾਰ, ਬਲਾਕ ਪ੍ਰਧਾਨ ਅਤੇ ਬਲਾਕ ਪ੍ਰਭਾਰੀ ਅਤੇ ਵਲੰਟੀਅਰ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ।
ਤਿਲਕ ਰਾਜ ਸ਼ਰਮਾ ਨੇ ਦੱਸਿਆ ਕਿ ਇਹ ਰੋਡ ਸ਼ੋਅ 23 ਮਈ ਸ਼ਾਮ 4 ਵੱਜੇ ਜਲੰਧਰ ਕੈਂਟ, ਪੰਜਾਬ ਨੈਸ਼ਨਲ ਬੈਂਕ/ਐਸ ਬੀ ਐਸ ਬੈਂਕ ਚੌਂਕ ਤੋਂ ਸਦਰ ਮਾਰਕੀਟ, ਫਗਵਾੜਾ ਰੋਡ ਤੋਂ ਹੁੰਦੇ ਹੋਏ ਸਾਰੇ ਨਗਰ ਵਿਚੋਂ ਲੰਘੇਗਾ। ਉਨ੍ਹਾਂ ਜਲੰਧਰ ਕੈਂਟ ਹਲਕੇ ਦੇ ਸਮੂਹ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਰੋਡ ਸ਼ੋਅ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਪਹੁੰਚੋ।





























