
ਪੈਰਿਸ, (PRIME INDIAN NEWS):- ਖਾਲਸਾ ਸਾਜਨਾ ਦਿਵਸ ਅਤੇ ਵੈਸਾਖੀ ਦੀਆਂ ਸਮੂੰਹ ਲੋਕਾਈ ਨੂੰ ਮੁਬਾਰਕਾਂ ਭੇਜਦੇ ਹੋਏ ਸਪੇਨ ਨਿਵਾਸੀਆਂ ਕ੍ਰਮਵਾਰ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਧਨੋਆ, ਦੇਵਿੰਦਰ ਸਿੰਘ ਮੱਲੀ, ਸਾਬ ਤੁੰਗ, ਗੁਰਪਿੰਦਰ ਸਿੰਘ ਮਾਹਲ, ਅਮਰਬੀਰ ਸਿੰਘ ਬਾਜਵਾ, ਹਰਦੀਪ ਸਿੰਘ ਸੰਧੂ, ਸਤਨਾਮ ਸਿੰਘ, ਜਸਪਾਲ ਸਿੰਘ, ਜੋਨੀਂ ਬਾਬਾ, ਜੱਗਾ ਅਤੇ ਮਨਜੀਤ ਸਿੰਘ ਢਿੱਲੋਂ ਆਦਿ ਨੇ ਕਿਹਾ ਕਿ ਪਰਮਾਤਮਾ ਕਰੇ ਦੁਨੀਆਂ ਦਾ ਹਰੇਕ ਪ੍ਰਾਣੀ ਹੱਸਦਾ ਵੱਸਦਾ ਅਤੇ ਆਪੋ ਆਪਣੀ ਜਿੰਦਗੀ ‘ਚ ਤਰੱਕੀਆਂ ਕਰਦਾ ਹੋਇਆ ਗੁਰਬਾਣੀ ਅਤੇ ਬਾਣੇ ਨਾਲ ਜੁੜਿਆ ਰਹੇ | ਸਾਡੇ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਇਹੋ ਹੀ ਬੇਨਤੀ ਹੈ ਕਿ ਅਸੀਂ ਜਾਤਾਂ ਪਾਤਾਂ ਅਤੇ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਗੱਲ ਕਰੀਏ, ਤਾਂ ਹੀ ਸਾਡਾ ਇਸ ਦੁਨੀਆਂ ਤੇ ਆਇਆ ਸਫਲ ਹੋ ਸੱਕਦਾ ਹੈ | ਅੱਜ ਦੇ ਦਿਨ ਸਾਡੇ ਦਸਵੇਂ ਪਾਤਿਸ਼ਾਹਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਪੰਜ ਪਿਆਰੇ ਸਾਜ਼ ਕੇ ਇਹੋ ਸੁਨੇਹਾ ਦਿੱਤਾ ਸੀ ਸਿੱਖ ਧਰਮ ਚ ਇੱਕੋ ਇੱਕ ਮਜ਼੍ਹਹਬ ਸੱਚਾ ਤੇ ਸੁੱਚਾ ਗੁਰਸਿੱਖ ਹੀ ਹੈ |
















