
ਦੋਵੇਂ ਸੰਸਥਾਵਾਂ ਵਲੋਂ ਇਕ ਹੋਰ ਵੱਡਾ ਸ਼ਲਾਘਾਯੋਗ ਉਪਰਾਲਾ, ਗਰੀਬ ਪਰਿਵਾਰਾਂ ਦੀਆਂ 11 ਧੀਆਂ ਦੇ ਕੀਤੇ ਗਏ ਵਿਆਹ
ਜਲੰਧਰ, ਐਚ ਐਸ ਚਾਵਲਾ। Fight Against Corruption ਦੇ ਪ੍ਰਧਾਨ ਵੀਰ ਮਨੀਸ਼ ਗਿੱਲ ਜੀ, ਮੀਤ ਪ੍ਰਧਾਨ ਰਿੱਕੀ ਲੂਥਰ, ਜਿਲ੍ਹਾ ਪ੍ਰਧਾਨ ਯਸ਼ ਸਹੋਤਾ ਅਤੇ ਭਗਵਾਨ ਵਾਲਮੀਕਿ ਤੀਰਥ ਸੁੰਦਰਤਾ ਸਫ਼ਾਈ ਅਭਿਆਨ ਦੇ ਮੁੱਖ ਸੇਵਾਦਾਰ ਵੀਰ ਰਾਜਨ ਘਈ ਸਹਿਤ ਉਕਤ ਦੋਵੇਂ ਸੰਸਥਾਵਾਂ ਦੀ ਸਮੁੱਚੀ ਟੀਮ ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ 15 ਅਕਤੂਬਰ 2026 ਦਿਨ ਐਤਵਾਰ ਨੂੰ ਸਾਲਾਨਾ ਸਨਮਾਨ ਸਮਾਰੋਹ, ਮੋਹਨ ਪੈਲੇਸ ਜਲੰਧਰ ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਵਿਚ ਜਲੰਧਰ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਵਾਲਮੀਕੀ ਸਮਾਜ ਦੀਆਂ ਜਥੇਬੰਦੀਆਂ ਵੱਧ ਚੜ੍ਹ ਕੇ ਹਾਜਰ ਹੋਈਆਂ, ਜਿਨ੍ਹਾਂ ਨੂੰ ਉਕਤ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ Fight Against Corruption ਅਤੇ ਭਗਵਾਨ ਵਾਲਮੀਕਿ ਤੀਰਥ ਸੁੰਦਰਤਾ ਸਫ਼ਾਈ ਅਭਿਆਨ, ਦੋਵੇਂ ਸੰਸਥਾਵਾਂ ਵਲੋਂ ਇਕ ਹੋਰ ਵੱਡਾ ਸ਼ਲਾਘਾਯੋਗ ਉਪਰਾਲਾ ਕਰਦਿਆਂ ਗਰੀਬ ਪਰਿਵਾਰਾਂ ਦੀਆਂ 11 ਧੀਆਂ ਦੇ ਵਿਆਹ ਕੀਤੇ ਗਏ।
ਇਸ ਮੌਕੇ ਵੀਰ ਚੰਦਨ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜਯੋਤੀ ਪ੍ਰਜਵਲਿਤ ਕਰ ਕੇ ਸਮਾਰੋਹ ਦਾ ਸ਼ੁਭ ਆਰੰਭ ਕੀਤਾ। ਉਨ੍ਹਾਂ ਇਸ ਮਹਾਨ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸਮਾਰੋਹ ਕਰਵਾਉਣ ਵਾਲੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਜਮ ਕੇ ਤਾਰੀਫ ਕੀਤੀ। ਇਸ ਸ਼ੁਭ ਅਵਸਰ ਤੇ ਜਿਥੇ, ਵੀਰ ਸੰਦੀਪ ਕੁਲਾਰ, ਇੰਟਰਨੈਸ਼ਨਲ ਕੀਰਤਨੀ ਜਥਾ ਕੁਲਾਰਾਂ ਵਾਲਿਆਂ, ਨੇ ਭਗਵਾਨ ਵਾਲਮੀਕੀ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ, ਉਥੇ ਉਨ੍ਹਾਂ ਨੇ ਵਿਆਹ ਸਬੰਧੀ ਵੀ ਸ਼ਬਦ ਗਾਇਨ ਕਰਕੇ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ।


ਇਸ ਮੌਕੇ Fight Against Corruption ਅਤੇ ਭਗਵਾਨ ਵਾਲਮੀਕਿ ਤੀਰਥ ਸੁੰਦਰਤਾ ਸਫ਼ਾਈ ਅਭਿਆਨ, ਦੋਵੇਂ ਸੰਸਥਾਵਾਂ ਵਲੋਂ ਜਿਥੇ, ਆਏ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ, ਉਥੇ, ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਪਾਵਨ ਸ਼ੋਭਾ ਯਾਤਰਾ ਤੇ ਸੇਵਾ ਕਰਨ ਵਾਲੀਆਂ ਸੰਸਥਾਵਾਂ/ਜਥੇਬੰਦੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ Fight Against Corruption ਦੇ ਪ੍ਰਧਾਨ ਵੀਰ ਮਨੀਸ਼ ਗਿੱਲ ਜੀ, ਮੀਤ ਪ੍ਰਧਾਨ ਰਿੱਕੀ ਲੂਥਰ, ਜਿਲ੍ਹਾ ਪ੍ਰਧਾਨ ਯਸ਼ ਸਹੋਤਾ ਅਤੇ ਭਗਵਾਨ ਵਾਲਮੀਕਿ ਤੀਰਥ ਸੁੰਦਰਤਾ ਸਫ਼ਾਈ ਅਭਿਆਨ ਦੇ ਮੁੱਖ ਸੇਵਾਦਾਰ ਵੀਰ ਰਾਜਨ ਘਈ ਸਹਿਤ ਵਿਨੋਦ ਗਿੱਲ, ਡਾ ਡੇਵਿਡ, ਹਰਪ੍ਰੀਤ ਕਲਿਆਣ, ਸਨੀ ਬਾਬਾ, ਰੋਕੀ ਖੋਸਲਾ, ਰਵੀ ਥਾਪਰ, ਸੁਖਵਿੰਦਰ ਥਾਪਰ, ਕਰਨ ਥਾਪਰ, ਨਿਤਿਨ ਘਈ ਆਦਿ ਮੌਜੂਦ ਸਨ।















