ਦੇਸ਼ਦੁਨੀਆਂਪੰਜਾਬ

ਐਡਵੋਕੇਟ ਮਨੀਸ਼ਾ ਜੈਨ ਬਣੀ ਜਲੰਧਰ ਦੱਖਣੀ ਮਹਿਲਾ ਮੋਰਚਾ ਦੀ ਪ੍ਰਧਾਨ, ਕੁੱਝ ਸਮੇਂ ਅੰਦਰ ਹੀ ਪਾਰਟੀ ਨੇ ਦਿੱਤਾ ਵੱਡਾ ਅਹੁਦਾ, ਨਕੋਦਰ ਅਤੇ ਸ਼ਾਹਕੋਟ ਦੀ ਵੀ ਮਿਲੀ ਜ਼ਿੰਮੇਵਾਰੀ

ਜਲੰਧਰਕੈਂਟ, ਐਚ ਐਸ ਚਾਵਲਾ। ਭਾਰਤੀ ਜਨਤਾ ਪਾਰਟੀ ਨੇ ਕੈਂਟ ਮੰਡਲ ਦੀ ਪ੍ਰਧਾਨ ਐਡਵੋਕੇਟ ਮਨੀਸ਼ਾ ਜੈਨ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਜਸ਼ੀਲਤਾ ਨੂੰ ਮਾਨਤਾ ਦਿੰਦੇ ਹੋਏ ਸਿਰਫ਼ 5 ਮਹੀਨਿਆਂ ਦੇ ਅੰਦਰ ਹੀ ਵੱਡਾ ਅਹੁਦਾ ਦੇ ਕੇ ਨਿਵਾਜਿਆ ਹੈ।

M.A.L.L.B., 17 ਸਾਲਾਂ ਦਾ Teaching Profession ਅਤੇ ਰਾਜਨੀਤਿਕ ਪਿਛੋਕੜ, ਕੈਂਟ ਵਿੱਚ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦੇ ਉਨ੍ਹਾਂ ਦੇ ਤਜਰਬੇ ਨੂੰ ਦੇਖਦੇ ਹੋਏ ਪਾਰਟੀ ਨੇ ਉਨ੍ਹਾਂ ਨੂੰ ਇਹ ਮਹੱਤਵਪੂਰਨ ਅਹੁਦਾ ਦਿੱਤਾ ਹੈ।

ਇਸ ਸਬੰਧੀ PRIME INDIAN NEWS ਦੇ ਪ੍ਰਤੀਨਿੱਧੀ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਮਨੀਸ਼ਾ ਜੈਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਮਹਿਲਾ ਸਸ਼ਕਤੀਕਰਨ ਲਈ ਕੰਮ ਕੀਤਾ ਹੈ ਅਤੇ ਕੰਮ ਕਰਦੀ ਰਹੇਗੀ। ਉਨ੍ਹਾਂ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਮੇਰੇ ‘ਤੇ ਵਿਸ਼ਵਾਸ ਜਤਾਉਂਦੇ ਹੋਏ ਨਕੋਦਰ ਅਤੇ ਸ਼ਾਹਕੋਟ ਦੀ ਜੋ ਜ਼ਿੰਮੇਵਾਰੀ ਸੌਂਪੀ ਹੈ, ਮੈਂ ਉਸਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ।

ਉਨ੍ਹਾਂ ਕਿਹਾ ਕਿ ਮੈਂ ਔਰਤਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕਰਦੀ ਰਹਾਂਗੀ ਅਤੇ 2027 ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਂਦੇ ਹੋਏ ਪਾਰਟੀ ਦੀ ਜਿੱਤ ਲਈ ਹਰ ਸੰਭਵ ਕੋਸ਼ਿਸ਼ ਕਰਾਂਗੀ।

Related Articles

Back to top button