ਦੇਸ਼ਦੁਨੀਆਂਪੰਜਾਬ

ਸੇਠੀ ਟੈਲੀਕਾਮ ਵਲੋਂ ਜਲੰਧਰ ਕੈਂਟ ‘ਚ ਨਵੇਂ ਸ਼ੋਅਰੂਮ ਦਾ ਉਦਘਾਟਨ, ਦੁਸਹਿਰੇ ਅਤੇ ਦੀਵਾਲੀ ‘ਤੇ ਲਗਾਈ ਧਮਾਕੇਦਾਰ ਆਫ਼ਰ

ਜਲੰਧਰ ਕੈਂਟ, ਸੈਵੀ ਚਾਵਲਾ/ਰਮਨ ਜਿੰਦਲ। ਜਲੰਧਰ ਕੈਂਟ ਵਿੱਚ ਸੇਠੀ ਟੈਲੀਕਾਮ ਨਾਮ ਨਾਲ ਮਸ਼ਹੂਰ ਦੁਕਾਨ ਦੇ ਮਾਲਕ ਵਿਨੇ ਸੇਠੀ ਅਤੇ ਲਲਿਤ ਸੇਠੀ ਵਲੋਂ ਮੁਹੱਲਾ ਨੰਬਰ 24 ਵਿੱਚ ਇੱਕ ਹੋਰ ਵੱਡੇ ਸ਼ੋਅਰੂਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਪਤਵੰਤੇ ਸੱਜਣਾ ਨੇ ਸੇਠੀ ਭਰਾਵਾਂ ਨੂੰ ਵਧਾਈ ਦਿੰਦਿਆਂ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

PRIME INDIAN NEWS ਦੇ ਪ੍ਰਤੀਨਿੱਧੀ ਨਾਲ ਗੱਲਬਾਤ ਕਰਦਿਆਂ ਵਿਨੇ ਸੇਠੀ ਨੇ ਦੱਸਿਆ ਕਿ ਉਨ੍ਹਾਂ ਕੋਲ ਹਰ ਕੰਪਨੀ ਦੇ ਮੋਬਾਈਲ ਫੋਨ, ਲੈਪਟਾਪ, ਐਲ.ਈ.ਡੀ ਦੇ ਨਾਲ ਨਾਲ ਹਰ ਕੰਪਨੀ ਦੇ ਸਾਰੇ ਇਲੈਕਟ੍ਰੀਕਲ ਘਰੇਲੂ ਸਮਾਨ ਬਹੁਤ ਸਸਤੇ ਰੇਟਾਂ ‘ਤੇ ਮਿਲਦੇ ਹਨ ਅਤੇ 0% ਫਾਇਨਾਂਸ ਦੀ ਸੁਵਿਧਾ ਵੀ ਉਪਲਬਧ ਹੈ, ਇਸਦੇ ਨਾਲ ਨਾਲ ਸਾਰੀਆਂ ਚੀਜ਼ਾਂ ਦੀ ਖਰੀਦ ‘ਤੇ ਆਕਰਸ਼ਕ ਇਨਾਮ ਮੁਫ਼ਤ ਦਿੱਤੇ ਜਾ ਰਹੇ ਹਨ।

ਵਿਨੇ ਸੇਠੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਦੁਸਹਿਰੇ ਅਤੇ ਦੀਵਾਲੀ ਤੇ ਧਮਾਕੇਦਾਰ ਆਫ਼ਰ ਲਗਾਈ ਜਾ ਰਹੀ ਹੈ। ਦੁਸਹਿਰੇ ਦੇ ਮੌਕੇ ਤੇ 40 ਗਿਫ਼ਟ ਦਿੱਤੇ ਜਾ ਰਹੇ ਹਨ, ਖਰੀਦਦਾਰੀ ਕਰਨ ਵਾਲੇ ਗ੍ਰਾਹਕਾਂ ਨੂੰ 25 ਗਿਫ਼ਟ ਅਤੇ ਉਨ੍ਹਾਂ ਦੇ ਨਾਲ ਜਿਹੜਾ ਸਟੋਰੀ ਲਗਾ ਕੇ ਆਏਗਾ, ਉਸਨੂੰ 15 ਗਿਫ਼ਟ ਬਿਲਕੁੱਲ ਮੁਫ਼ਤ ਦਿੱਤੇ ਜਾਣਗੇ। ਇਸ ਆਫ਼ਰ ਨੂੰ ਲੈ ਕੇ ਨਗਰ ਵਾਸੀਆਂ ਤੋਂ ਇਲਾਵਾ ਸਾਰੇ ਪੰਜਾਬ ਤੋਂ ਲੋਕ ਉਨ੍ਹਾਂ ਦੇ ਨਵੇਂ ਸ਼ੋਅਰੂਮ ਤੇ ਖਰੀਦਦਾਰੀ ਕਰਨ ਵਾਸਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਸ਼ੁਭ ਮੌਕੇ ਤੇ ਵੀ ਇਸਤੋਂ ਵੱਡੀ ਆਫ਼ਰ ਦਿੱਤੀ ਜਾਵੇਗੀ, ਜਿਸਦਾ ਖੁਲਾਸਾ ਆਉਣ ਵਾਲੇ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।

ਗੌਰਤਲਬ ਹੈ ਕਿ ਵਿਨੇ ਸੇਠੀ ਅਤੇ ਲਲਿਤ ਸੇਠੀ ਦੋਵੇਂ ਭਰਾ ਬਹੁਤ ਹੀ ਮਿਠਬੋਲੜੇ, ਮਿਲਾਪੜੇ ਅਤੇ ਨੇਕ ਸੁਭਾਅ ਦੇ ਵੀ ਮਾਲਕ ਹਨ, ਜਿਸਦੇ ਚਲਦਿਆਂ ਉਹ ਛੋਟੇ ਪੱਧਰ ਤੋਂ ਮਿਹਨਤ ਕਰਦੇ ਹੋਏ ਅੱਜ ਇਸ ਮੁਕਾਮ ਤੱਕ ਪਹੁੰਚੇ ਹਨ। ਇਸ ਬਾਰੇ ਵਿਨੇ ਸੇਠੀ ਦਾ ਕਹਿਣਾ ਹੈ ਕਿ ਇਹ ਸਭ ਉਸ ਭੋਲੇਨਾਥ ਦੀ ਕਿਰਪਾ ਅਤੇ ਲੋਕਾਂ ਦੇ ਪਿਆਰ ਦਾ ਸਦਕਾ ਹੈ।

Related Articles

Back to top button